ਪੰਜਾਬ

punjab

ETV Bharat / state

ਮੁੱਖ ਮੰਤਰੀ ਮਾਨ ਦੇ ਸ਼ਹਿਰ 'ਚ ਨਸ਼ੇ ਨੇ ਪਸਾਰੇ ਪੈਰ, ਇੱਕੋ ਸਮੇਂ ਹੋਈ ਦੋ ਨੌਜਵਾਨਾਂ ਦੀ ਹੋਈ ਮੌਤ - Two youths died of drug overdose - TWO YOUTHS DIED OF DRUG OVERDOSE

Two died of drug overdose in Sangrur: ਸੰਗਰੂਰ ਦੇ ਦੋ ਨੌਜਵਾਨ ਨਸ਼ੇ ਦੀ ਭੇਂਟ ਚੱੜ੍ਹ ਗਏ। ਇਸ ਖਬਰ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਸਥਾਨਕ ਵਾਸੀਆਂ ਵਿੱਚ ਵੀ ਸੋਗ ਪਸਰ ਗਿਆ। ਪਰਿਵਾਰਾਂ ਦਾ ਰੌ-ਰੌ ਕੇ ਬੁਰਾ ਹਾਲ ਹੈ ਅਤੇ ਉਹਨਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਨਸ਼ਾ ਵੇਚਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

Two youths died of drug overdose in Sangrur, the family demanded justice
ਮੁੱਖ ਮੰਤਰੀ ਮਾਨ ਦੇ ਸ਼ਹਿਰ 'ਚ ਨਸ਼ੇ ਨੇ ਪਸਾਰੇ ਪੈਰ, ਇੱਕੋ ਸਮੇਂ ਹੋਈ ਦੋ ਨੌਜਵਾਨਾਂ ਦੀ ਹੋਈ ਮੌਤ (ਸੰਗਰੂਰ ਪੱਤਰਕਾਰ)

By ETV Bharat Punjabi Team

Published : Jul 18, 2024, 2:20 PM IST

ਮੁੱਖ ਮੰਤਰੀ ਮਾਨ ਦੇ ਸ਼ਹਿਰ 'ਚ ਨਸ਼ੇ ਨੇ ਪਸਾਰੇ ਪੈਰ (ਸੰਗਰੂਰ ਪੱਤਰਕਾਰ)

ਸੰਗਰੂਰ :ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਨੌਜਵਾਨ ਨਿੱਤ ਦਿਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਮੁਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਸੂਬੇ ਭਰ ਵਿੱਚ ਜਿੱਥੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਲਗਾਤਾਰ ਆਪਰੇਸ਼ਨ ਚਲਾ ਰਹੀ ਹੈ, ਉੱਥੇ ਹੀ ਅੱਜ ਮੁੱਖ ਮੰਤਰੀ ਤੇ ਜ਼ਿਲ੍ਹਾ ਸੰਗਰੂਰ ਦੇ ਸਬ ਡਿਵੀਜ਼ਨ ਭਵਾਨੀਗੜ੍ਹ ਦੋ ਨੌਜਵਾਨਾਂ ਦੀ ਡੈਡ ਬਾਡੀ ਮਿਲੀ ਹੈ। ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ । ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਰਵੀ ਪੁੱਤਰ ਹਰਨੇਕ ਸਿੰਘ ਉਮਰ 35 ਸਾਲ, ਦੂਜਾ ਨੌਜਵਾਨ ਬਣੀ ਸਿੰਘ ਪੁੱਤਰ ਸੁਖਪਾਲ ਸਿੰਘ ਉਮਰ 24 ਸਾਲ ਦੀ ਸੀ। ਜਿਨਾਂ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਗਈ।

ਦਰਵਾਜਾ ਭੰਨ ਕੇ ਬਾਹਰ ਕੱਡੀਆਂ ਲਾਸ਼ਾਂ:ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੰਨੀ ਸਿੰਘ ਰਾਤ ਦਾ ਘਰ ਨਹੀਂ ਆਇਆ ਸੀ, ਜਿਸ ਕਾਰਨ ਉਹ ਉਸ ਨੂੰ ਲੱਭਣ ਲਈ ਰਾਮਪੁਰਾ ਰੋਡ ਉੱਤੇ ਰਣਜੀਤ ਸਿੰਘ ਉਰਫ਼ ਰਵੀ ਦੇ ਘਰ ਗਏ ਪਰ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਤੇ ਦੋਵਾਂ ਦੇ ਫੋਨ ਬੰਦ ਆ ਰਹੇ ਸਨ। ਸ਼ੱਕ ਪੈਣ 'ਤੇ ਜਦੋਂ ਉਹ ਦਰਵਾਜ਼ਾ ਭੰਨ ਕੇ ਅੰਦਰ ਦਾਖਲ ਹੋਏ ਤਾਂ ਉਕਤ ਦੋਵੇਂ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਏ ਸਨ। ਇਸ ਮੌਕੇ ਮੌਜੂਦ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਜਾਂ ਫਿਰ ਕੋਈ ਜਹਰੀਲਾ ਨਸ਼ਾ ਕਰਨ ਦੇ ਨਾਲ ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਸਬੰਧੀ ਥਾਣਾ ਮੁਖੀ ਐਸ ਐਚ ਓ ਗੁਰਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੱਸਿਆ ਗਿਆ ਕਿ ਪਰਿਵਾਰ ਦੇ ਬਿਆਨਾਂ ਲਏ ਜਾ ਰਹੇ ਹਨ ਜਿੰਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਨਸ਼ਾ ਖਤਮ ਕਰ ਰਿਹਾ ਨੌਜਵਾਨ ਪੀੜ੍ਹੀ: ਜ਼ਿਕਰਯੋਗ ਹੈ ਕਿ ਸੁੇ ਵਿੱਚ ਨਿੱਤ ਦਿਨ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ਵਿੱਚ ਸੁਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖਾਤਮੇ ਸਬੰਧੀ ਕੀਤੇ ਜਾਂਦੇ ਦਾਅਵੇ ਵੀ ਸਵਾਲਾਂ ਦੇ ਘੇਰੇ ਵਿੱਚ ਹਨ, ਕਿ ਜੇਕਰ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਤਾਂ ਨੌਜਵਾਨਾਂ ਤੱਕ ਪਹੁੰਚ ਕੇ ਉਹਨਾਂ ਦੀਆਂ ਜਾਨਾਂ ਕਿਵੇਂ ਜਾ ਰਹੀਆਂ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਨਸ਼ਾ ਖਤਮ ਹੁੰਦਾ ਹੈ ਕਿ ਨਹੀਂ ਇਹ ਤਾਂ ਪਤਾ ਨਹੀਂ ਪਰ ਨਸ਼ਾ ਨੌਜਵਾਨ ਪੀੜ੍ੀ ਨੂੰ ਜਰੂਰ ਖਤਮ ਕਰ ਰਿਹਾ ਹੈ।

ABOUT THE AUTHOR

...view details