ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ 'ਚ ਦੋ ਗੱਡੀਆਂ 'ਚ ਹੋਈ ਜ਼ਬਰਦਸਤ ਟੱਕਰ ਵਿੱਚ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਸ ਦੌਰਾਨ ਇਨੋਵਾ ਅਤੇ ਫਾਰਚੂਨਰ ਗੱਡੀ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਅਤੇ ਇਹ ਟੱਕਰ ਇਨ੍ਹੀਂ ਭਿਆਨਕ ਸੀ ਕਿ ਸੜਕ ‘ਤੇ ਤਿੰਨ ਪਲਟੀਆਂ ਖਾ ਕੇ ਫਾਰਚੂਨਰ ਗੱਡੀ ਸਿੱਧਾ ਸੜਕ ਦੇ ਦੂਸਰੇ ਪਾਰ ਜਾਂ ਪਹੁੰਚੀ ਜਿਸ ਤੋਂ ਬਾਅਦ ਮੌਕੇ ‘ਤੇ ਹੀ ਹਫੜਾ-ਦਫੜੀ ਮੱਚ ਗਈ। ਜਿਵੇਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਹਾਈਵੇ ਤੇ ਜਾ ਰਹੇ ਹੋਰ ਵਾਹਨ ਵੀ ਉੱਥੇ ਰੁੱਕ ਗਏ ਅਤੇ ਸਥਾਨਕ ਲੋਕਾਂ ਨੇ ਜਲਦ ਤੋਂ ਜਲਦ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ।
ਦੋ ਗੱਡੀਆਂ 'ਚ ਹੋਈ ਜ਼ਬਰਦਸਤ ਟੱਕਰ, (ETV Bharat (ਪੱਤਰਕਾਰ, ਲੁਧਿਆਣਾ)) ਮਿਲੀ ਜਾਣਕਾਰੀ ਮੁਤਾਬਿਕ ਫਾਰਚੂਨਰ ਗੱਡੀ ਦੇ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਸਵਾਰ ਸੀ ਜਿਸ ਨੂੰ ਕਿ ਜਲਦ ਤੋਂ ਜਲਦ ਗੱਡੀ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨੋਵਾ ਗੱਡੀ ਨੂੰ ਇੱਕ ਨਾਮੀ ਡਾਕਟਰ ਚਲਾ ਰਿਹਾ ਸੀ ਅਤੇ ਉਸ ਵੱਲੋਂ ਗੱਡੀ ਨੂੰ ਰੌਂਗ ਸਾਈਡ ਦੇ ਵਿੱਚ ਚਲਾਇਆ ਜਾ ਰਿਹਾ ਸੀ, ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਟੱਕਰ ਇੰਨ੍ਹੀਂ ਭਿਆਨਕ ਸੀ ਕਿ ਇਨੋਵਾ ਗੱਡੀ ਦੇ ਏਅਰ ਬੈਗ ਤੱਕ ਖੁੱਲ੍ਹ ਗਏ ਅਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਦੱਸੀ ਜਾ ਰਹੀ ਹੈ।
ਸ਼ਰਾਬ ਪੀਕੇ ਗੱਡੀ ਚਲਾਉਣ ਦਾ ਖ਼ਦਸ਼ਾ
ਗੱਲਬਾਤ ਕਰਦੇ ਆਂ ਫੋਰਚੂਨਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਸਹੀ ਦਿਸ਼ਾ ਤੋਂ ਆ ਰਿਹਾ ਸੀ ਕਿ ਅਚਾਨਕ ਰੌਂਗ ਸਾਈਡ ਤੋਂ ਆ ਰਹੀ ਇਨੋਵਾ ਕਾਰ ਤੇਜ਼ ਰਫਤਾਰ ਸੀ, ਜੋ ਉਹਨਾਂ ਦੀ ਗੱਡੀ ਨਾਲ ਟਕਰਾ। ਉਸ ਦੀ ਗੱਡੀ ਵਿੱਚ ਉਸ ਦੀ ਪਤਨੀ ਵੀ ਮੌਜੂਦ ਸੀ ਅਤੇ ਇਸੇ ਵਿਚਾਲੇ ਫਾਰਚੂਨਰ ਗੱਡੀ ਦੋ ਤੋਂ ਤਿੰਨ ਪਲਟੀਆਂ ਖਾ ਗਈ, ਇਸ ਦੌਰਾਨ ਕੜੀ ਮਸ਼ੱਕਤ ਤੋਂ ਬਾਅਦ ਜਾਨ ਬਚੀ ਹੈ ਹਾਲਾਂਕਿ ਉਹਨਾਂ ਕਿਹਾ ਕਿ ਇੱਕ ਵਿਅਕਤੀ ਜਖਮੀ ਹੋਇਆ ਹੈ ਉਧਰ ਉਹਨਾਂ ਦੱਸਿਆ ਕਿ ਦੂਸਰੇ ਪਾਸੇ ਨੂੰ ਇਨੋਵਾ ਗੱਡੀ ਇੱਕ ਨਾਮੀ ਡਾਕਟਰ ਚਲਾ ਰਿਹਾ ਸੀ। ਉਹਨਾ ਇਹ ਵੀ ਇਲਜ਼ਾਮ ਲਗਾਇਆ ਕਿ ਉਕਤ ਡਾਕਟਰ ਦੀ ਸ਼ਰਾਬ ਪੀਤੀ ਹੋਈ ਸੀ।
ਪੁਲਿਸ ਕਰ ਰਹੀ ਪੜਤਾਲ
ਡਾਕਟਰ ਪੱਖ ਤੋਂ ਆਏ ਲੋਕਾਂ ਨੇ ਕਿਹਾ ਕਿ ਡਾਕਟਰ ਦੀ ਕੋਈ ਗਲਤੀ ਨਹੀਂ ਹੈ ਹਾਲਾਂਕਿ ਡਾਕਟਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਹੈ ਅਤੇ ਇਸੇ ਵਿਚਾਲੇ ਉਹਨਾਂ ਦੋਵਾਂ ਗੱਡੀਆਂ ਨੂੰ ਥਾਣੇ ਲਗਵਾ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜਖਮੀ ਹੋਇਆ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।