ਅਬੋਹਰ: ਪੰਜਾਬ ਵਿੱਚ ਆਏ ਦਿਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਸੁਣ-ਦੇਖ ਕੇ ਕੋਈ ਵੀ ਸਹਿਜ ਨਹੀਂ ਰਹਿ ਪਾਉਂਦਾ, ਇਸੇ ਤਰ੍ਹਾਂ ਹਾਲ ਹੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਤੋਂ ਖ਼ਬਰ ਸੁਣਨ ਨੂੰ ਮਿਲ ਰਹੀ ਹੈ, ਜਿੱਥੇ ਵਿਆਹ ਦੀਆਂ ਖੁਸ਼ੀਆਂ ਵਿੱਚ ਉਸ ਸਮੇਂ ਭੰਗ ਪੈ ਗਿਆ ਜਦੋਂ ਦੋ ਧਿਰਾਂ ਵਿੱਚ ਭਿਆਨਕ ਲੜਾਈ ਹੋ ਗਈ।
ਜੀ ਹਾਂ...ਜਾਣਕਾਰੀ ਮੁਤਾਬਿਕ ਬੀਤੀ ਰਾਤ ਅਬੋਹਰ ਦੇ ਅਰੋੜ ਵੰਸ਼ ਧਰਮਸ਼ਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਸੀ, ਜਿਸ ਦੇ ਵਿੱਚ ਦੋ ਧਿਰਾਂ ਆਪਸ 'ਚ ਭਿੜ ਗਈਆਂ ਅਤੇ ਇਸ ਦੌਰਾਨ ਲੜਾਈ ਵਿੱਚ ਕੁੱਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ, ਹਾਲਾਂਕਿ ਮੌਕੇ ਉਤੇ ਪਹੁੰਚੀ ਪੁਲਿਸ ਨੇ ਇਸ ਲੜਾਈ ਉਤੇ ਕਾਬੂ ਕਰ ਲਿਆ ਹੈ। ਹਾਲਾਂਕਿ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਰਹੇ ਹਨ।