ਰੂਪਨਗਰ: ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਤੇ ਨਹ੍ਹਾ ਰਹੇ ਸਨ। ਬੱਚੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਨੰਗਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 2 ਬੱਚੇ ਗਰਮੀ ਤੋਂ ਬਚਣ ਲਈ ਸਤਲੁਜ ਦਰਿਆ ਨੰਗਲ ਦੇ ਸਤਲੁਜ ਦਰਿਆ ਦੇ ਨਜ਼ਦੀਕ ਬਣੇ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਵਿਖੇ ਨਹਾ ਰਹੇ ਸਨ ਜਿਹਨਾਂ ਦੇ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਦੋਨੋਂ ਬੱਚਿਆਂ ਦੀ ਉਮਰ 15 ਸਾਲ ਦਾ ਤੇ ਦੂਸਰਾ ਨੌਜਵਾਨ 17 ਸਾਲ ਦਾ ਸੀ । ਇੱਕ ਬੱਚੇ ਦਾ ਨਾਂ ਵੰਸ਼ ਸੀ ਜੋ ਕਿ ਨੰਗਲ ਦੇ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਤੇ ਦੂਜੇ ਦਾ ਨਾਂ ਹਰਸ਼ ਰਾਣਾ ਸੀ ਜੋ ਕਿ ਪਿੰਡ ਨਿੱਕੂ ਨੰਗਲ ਦਾ ਰਹਿਣਾ ਵਾਲਾ ਸੀ । ਮੌਕੇ ਤੇ ਗੋਤਾਖੋਰਾਂ ਵਲੋਂ ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ।
ਨਹਾਉਣ ਗਏ ਬੱਚਿਆਂ ਦੀ ਮੌਤ:ਪੂਰੇ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਸ ਗਰਮੀ ਤੋਂ ਬਚਣ ਲਈ ਨੌਜਵਾਨ ਅਤੇ ਬੱਚੇ ਨਹਿਰਾਂ ਦਾ ਰੁੱਖ ਕਰਦੇ ਹਨ। ਮਗਰ ਕਿਤੇ ਨਾ ਕਿਤੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹਰ ਸਾਲ ਨੰਗਲ ਵਿੱਚ ਗਰਮੀਆਂ ਦੇ ਮੌਸਮ ਵਿਚ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਨਹਾਉਣ ਗਏ ਨੌਜਵਾਨਾਂ ਤੇ ਬੱਚਿਆਂ ਦੇ ਕੀਮਤੀ ਜਾਨਾਂ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਇਸ ਤਰ੍ਹਾਂ ਹੀ ਇੱਕ ਹਾਦਸਾ ਨੰਗਲ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਰਾਣਾ ਨਾਮ ਦਾ ਬੱਚਾ ਜੋ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ , ਉਹ ਆਪਣੇ ਦੋਸਤਾਂ ਦੇ ਨਾਲ ਇੱਥੇ ਨਹਾਉਣ ਆਇਆ ਸੀ ਤੇ ਉਹ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਵਿੱਚ ਡੁੱਬ ਗਿਆ ਤੇ ਦੂਸਰਾ ਮ੍ਰਿਤਕ ਬੱਚਾ ਆਪਣੇ ਭਰਾ ਦੇ ਨਾਲ ਉੱਥੇ ਨਹਾਉਣ ਆਇਆ ਸੀ।