ਪੰਜਾਬ

punjab

ETV Bharat / state

ਆਟੋ ਚਾਲਕ ਨੇ 22 ਬੱਚਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਇਆ, ਦੇਖੋ ਪੂਰੀ ਵੀਡੀਓ.. - Traffic rules

ਦੂਜਿਆਂ ਦੇ ਬੱਚਿਆਂ ਨਾਲ ਖਿਲਵਾੜ ਕਰਨਾ, ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਉਣ ਤੋਂ ਲੋਕ ਜ਼ਰਾ ਵੀ ਗੁਰੇਜ਼ ਨਹੀਂ ਕਰਦੇ।ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ

Traffic rules are being flouted by auto drivers
ਆਟੋ ਚਾਲਕ ਨੇ 22 ਬੱਚਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਇਆ, ਦੇਖੋ ਪੂਰੀ ਵੀਡੀਓ..

By ETV Bharat Punjabi Team

Published : Feb 6, 2024, 11:01 PM IST

ਆਟੋ ਚਾਲਕ ਨੇ 22 ਬੱਚਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਇਆ, ਦੇਖੋ ਪੂਰੀ ਵੀਡੀਓ..

ਬਠਿੰਡਾ:ਮਾਪਿਆਂ ਵੱਲੋਂ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਭੇਜਿਆ ਜਾਂਦਾ ਹੈ।ਜਿਸ ਤੋਂ ਬਾਅਦ ਅਧਿਆਪਕਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਅਤੇ ਮਾਪਿਆਂ ਨੂੰ ਇੱਕ ਤਸੱਲੀ ਹੁੰਦੀ ਹੈ ਕਿ ਅਧਿਆਪਕ ਸਾਡੇ ਬੱਚਿਆਂ ਦਾ ਧਿਆਨ ਰੱਖਣਗੇ ਪਰ ਇਹ ਤਸਵੀਰਾਂ ਦੇ ਕੇ ਅਜਿਹਾ ਕੁੱਝ ਨਹੀਂ ਲੱਗ ਰਿਹਾ।ਇਹ ਵੀਡੀਓ ਬਠਿੰਡਾ ਦੇ ਐੱਸ.ਐੱਸ.ਡੀ. ਸਕੂਲ਼ ਦੀ ਹੈ।ਜਿਸ 'ਚ ਵੇਖਿਆ ਜਾ ਰਿਹਾ ਕਿ ਕਿਵੇਂ ਇੱਕ ਆਟੋ ਵਾਲਾ 22 ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ।

ਸਕੂਲ ਤੋਂ ਕਿੰਨੀ ਦੂਰ ਰਹਿੰਦੇ ਨੇ ਬੱਚੇ: ਕਾਬਲੇਜ਼ਿਕਰ ਹੈ ਕਿ ਇਹ ਆਟੋ ਵਾਲਾ ਬੱਚਿਆਂ ਨੂੰ ਸਕੂਲ਼ ਤੋਂ ਕਰੀਬ 3 ਕਿਲੋਮੀਟਰ ਦੂਰ ਘਰ ਛੱਡਣ ਜਾਂਦਾ ਹੈ। ਇਹ ਸਾਰੇ ਬੱਚੇ ਵਿਸ਼ਵਾਸ ਕਲੋਨੀ ਦੇ ਰਹਿਣ ਵਾਲੇ ਹਨ। ਇੱਥੇ ਇਹ ਸਵਾਲ ਖੜ੍ਹਾ ਹੋ ਰਿਹਾ ਕਿ ਇੱਕ ਆਟੋ 'ਚ 22 ਬੱਚੇ ਕਿਵੇਂ ਆ ਸਕਦੇ ਹਨ।ਓਵਰ ਲੋੜ ਹੋਇਆ ਇਹ ਆਟੋ ਕਦੇ ਵੀ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।

ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ:ਇੱਕ ਪਾਸੇ ਤਾਂ ਟ੍ਰੈਫ਼ਿਕ ਪੁਲਿਸ ਵੱਲੋਂ ਲਗਾਤਾਰ ਦੋ ਪਹੀਆ ਵਹਾਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਦੂਜੇ ਪਾਸੇ ਅਜਿਹੇ ਆਟੋ ਚਾਲਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ। ਜਿਸ ਕਰਕੇ ਇੰਨ੍ਹਾਂ ਵੱਲੋਂ ਸ਼ਰੇਆਮ ਟ੍ਰੈਫ਼ਿਕ ਨਿਯਮਾਂ ਦੀਆਂ ਜਿੱਥੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉੱਥੇ ਮਾਸੂਮਾਂ ਦੀ ਜਾਨ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ।

ਆਟੋ ਵਾਲੇ ਦਾ ਬਿਆਨ: ਇਸ ਬਾਰੇ ਜਦੋਂ ਆਟੋ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਖਿਆ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਇਹ ਮੇਰੀ ਗਲਤੀ ਹੈ ਕਿ ਇੰਨ੍ਹੇ ਬੱਚੇ ਮੈਨੂੰ ਨਹੀਂ ਬਿਠਾਉਣੇ ਚਾਹੀਦੇ ਪਰ ਮਜ਼ਬੂਰੀ 'ਚ ਬਿਠਾਏ ਹਨ। ਆਟੋ ਵਾਲਾ ਆਪਣੀ ਗਲਤੀ ਮੰਨ ਕੇ ਵੀ ਵਾਰ-ਵਾਰ ਇਹੀ ਬੋਲਦਾ ਨਜ਼ਰ ਆ ਰਿਹਾ ਹੈ ਕਿ ਸਿਰਫ਼ ਅੱਜ-ਅੱਜ ਬੱਚਿਆਂ ਨੂੰ ਛੱਡ ਆਉਣ ਦੀ ਆਗਿਆ ਦਿੱਤੀ ਜਾਵੇ ਮੈਂ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ।

ਸਕੂਲ ਦੇ ਪ੍ਰਿੰਸੀਪਲ ਦਾ ਬਿਆਨ: ਦੂਜੇ ਪਾਸੇ ਸਕੂਲ ਦੇ ਸੀਨੀਅਰ ਵਾਈਸ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਾਡੀ ਨਜ਼ਰ ਵਿੱਚ ਇਹ ਚੀਜ਼ ਨਹੀਂ ਆਈ। ਅਸੀਂ ਇਸ ਤਰਾਂ ਨਹੀਂ ਹੋਣ ਦੇਵਾਂਗੇ । ਪ੍ਰਿੰਸੀਪਲ ਵੱਲੋਂ ਕੋਈ ਵੀ ਸੰਤੁਸ਼ਟੀ ਯੋਗ ਬਿਆਨ ਨਹੀਂ ਦਿੱਤਾ ਗਿਆ ਅਤੇ ਇਸ ਲਾਹਪ੍ਰਵਾਹੀ ਤੋਂ ਪੱਲਾ ਛੜਾਉਂਦੇ ਰਹੇ ਅਤੇ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ।

ABOUT THE AUTHOR

...view details