ਪੰਜਾਬ

punjab

ETV Bharat / state

ਸੱਤਾ ਉੱਤੇ ਮੁੜ ਕਾਬਿਜ਼ ਹੋਣ ਮਗਰੋਂ ਮੋਦੀ ਸਰਕਾਰ ਦਾ ਪਲੇਠਾ ਬਜਟ , ਬਜਟ ਤੋਂ ਵਪਾਰੀਆਂ, ਕਿਸਾਨਾਂ ਅਤੇ ਆਮ ਦੁਕਾਨਦਾਰਾਂ ਨੂੰ ਵੱਡੀਆਂ ਉਮੀਦਾਂ - central government budget 2024 - CENTRAL GOVERNMENT BUDGET 2024

ਭਾਜਪਾ ਦੀ ਸਰਕਾਰ ਮੁੜ ਸੱਤਾ ਉੱਤੇ ਕਾਬਜ਼ ਹੋਣ ਮਗਰੋਂ ਆਪਣਾ ਪਲੇਠਾ ਬਜਟ ਪੇਸ਼ ਕਰੇਗੀ। ਇਸ ਬਜਟ ਤੋਂ ਅੰਮ੍ਰਿਤਸਰ ਵਿੱਚ ਵਪਾਰੀਆਂ, ਕਿਸਾਨਾਂ ਅਤੇ ਆਮ ਦੁਕਾਨਦਾਰਾਂ ਨੂੰ ਵੱਡੀਆਂ ਉਮੀਦਾਂ ਹਨ।

CENTRAL GOVERNMENT BUDGET
ਸੱਤਾ ਉੱਤੇ ਮੁੜ ਕਾਬਿਜ਼ ਹੋਣ ਮਗਰੋਂ ਮੋਦੀ ਸਰਕਾਰ ਦਾ ਪਲੇਠਾ ਬਜਟ (etv bharat punjab (ਰਿਪੋਟਰ ਅੰਮ੍ਰਿਤਸਰ))

By ETV Bharat Punjabi Team

Published : Jul 22, 2024, 9:25 PM IST

ਹਰ ਵਰਗ ਦੇ ਲੋਕਾਂ ਨੂੰ ਉਮੀਦਾਂ (etv bharat punjab (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ:ਕੇਂਦਰ ਸਰਕਾਰ ਵੱਲੋਂ 23 ਤਰੀਕ ਨੂੰ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ। ਇਹ ਬਜਟ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਜਾਣਾ ਹੈ। ਜਿਸ ਨੂੰ ਲੈਕੇ ਹਰ ਵਰਗ ਦੇ ਲੋਕ ਕੇਂਦਰ ਸਰਕਾਰ ਦੇ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈ ਬੈਠੇ ਹਨ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ।

ਕਿਸਾਨਾਂ ਨੇ ਬਜਟ ਤੋਂ ਉਮੀਦ ਰੱਖਦਿਆਂ ਕੀਤੀਆਂ ਇਹ ਮੰਗਾਂ:ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਦਵਾਈਆਂ, ਬੀਜਾਂ ਅਤੇ ਮਸ਼ੀਨਰੀ ਉੱਤੇ ਖਾਸ ਸਬਸਿਡੀ ਦੇਣੀ ਚਾਹੀਦੀ ਹੈ ਤਾਂ ਜੋ ਛੋਟੇ ਕਿਸਾਨ ਵੀ ਇਹ ਚੀਜ਼ਾਂ ਆਸਾਨੀ ਨਾਲ ਖਰੀਦ ਸਕਣ। ਉੱਥੇ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਘਟਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਖੇਤਾਂ ਅੰਦਰ ਆਸਾਨੀ ਨਾਲ ਖੇਤੀ ਕਰ ਸਕਣ



ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਵੀ ਖਾਸ ਉਮੀਦਾਂ:ਇਸ ਮੌਕੇ ਵਪਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਬਹੁਤ ਸਾਰੀਆਂ ਵਪਾਰੀਆਂ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਵਪਾਰੀਆਂ ਦੀਆਂ ਉਹਨਾਂ ਮੁਸ਼ਕਿਲਾਂ ਵੱਲ ਧਿਆਨ ਦੇਕੇ ਉਨ੍ਹਾਂ ਨੂੰ ਇਸ ਵਾਰ ਬਜਟ ਵਿੱਚ ਖਾਸ ਤੋਹਫੇ ਦਿੱਤੇ ਜਾਣ। ਇਸ ਮੌਕੇ ਇਲੈਕਟਰੋਨਿਕ ਮਾਰਕੀਟ ਦੇ ਵਪਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜੀਐਸਟੀ ਦੀਆਂ ਦਰਾਂ ਘਟਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੈਪਟਾਪ, ਮੋਬਾਈਲ ਅਤੇ ਹੋਰ ਇਲੈਕਟਰੋਨਿਕ ਚੀਜ਼ਾਂ ਸਸਤੀਆਂ ਹੋ ਸਕਣ ਅਤੇ ਆਮ ਆਦਮੀ ਵੀ ਇਹ ਚੀਜ਼ਾਂ ਆਸਾਨੀ ਨਾਲ ਖਰੀਦ ਸਕੇ। ਉੱਥੇ ਹੀ ਇਸ ਸਬੰਧੀ ਛੋਟੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਛੋਟੇ ਦੁਕਾਨਦਾਰਾਂ ਦਾ ਖਾਸ ਧਿਆਨ ਰੱਖਦੇ ਹੋਏ ਖਾਸ ਪੈਕੇਜ ਦੇਣੇ ਚਾਹੀਦੇ ਹਨ ਤਾਂ ਜੋ ਛੋਟੇ ਦੁਕਾਨਦਾਰ ਵੀ ਖੁਸ਼ਹਾਲ ਹੋ ਸਕਣ।



ABOUT THE AUTHOR

...view details