ਲੁਧਿਆਣਾ: ਜ਼ਿਲ੍ਹਾ ਲੁਧਿਆਣਾ 'ਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ, ਜਿਸ ਵਿੱਚ ਸੂਬੇ ਭਰ ਦੀਆਂ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਦੌਰਾਨ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਜ਼ਿਕਰ ਕੀਤਾ ਕਿ ਮੋਗਾ 'ਚ ਹੋਈ ਮਹਾਂ ਪੰਚਾਇਤ ਤੋਂ ਬਾਅਦ ਇਹ ਰਿਵਿਊ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਕਈ ਮੁੱਦਿਆਂ ਉੱਤੇ ਵਿਚਾਰਾਂ ਕੀਤੀਆਂ ਗਈਆਂ ਨੇ।
ਇਸ ਦੌਰਾਨ ਉਹਨਾਂ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋਂ ਲੈ ਕੇ ਖੇਤੀ ਨੀਤੀ ਦੇ ਪੇਸ਼ ਕੀਤੇ ਖਰੜੇ ਨੂੰ ਪੰਜਾਬ ਵਿਧਾਨ ਸਭਾ ਦੀ ਅਸੈਂਬਲੀ ਵਿੱਚੋਂ ਰੱਦ ਕਰਾਉਣ ਦੀ ਵੀ ਮੰਗ ਰੱਖੀ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਕਰਕੇ ਇਸ ਮਸਲੇ ਦਾ ਹੱਲ ਕਰਾਉਣ ਅਤੇ ਇਸ ਲਈ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
22 ਤਰੀਕ ਨੂੰ ਹੋਵੇਗੀ ਇੱਕ ਅਹਿਮ ਮੀਟਿੰਗ
ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਅੱਜ ਕਈ ਅਹਿਮ ਵਿਸ਼ਿਆਂ ਉੱਤੇ ਵਿਚਾਰਾਂ ਹੋਈਆਂ ਨੇ ਤਾਂ ਉੱਥੇ ਹੀ 22 ਤਰੀਕ ਨੂੰ ਇੱਕ ਅਹਿਮ ਮੀਟਿੰਗ ਹੋਵੇਗੀ। ਜਿਸ ਵਿੱਚ ਪੰਜਾਬ ਭਰ ਦੀਆਂ ਜਥੇਬੰਦੀਆਂ ਹਿੱਸੀਆਂ ਲੈਣਗੀਆਂ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਕਸਬਿਆਂ ਵਿੱਚ 12 ਤੋਂ ਤਿੰਨ ਵਜੇ ਤੱਕ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਤਾਂ ਇਸ ਨੂੰ ਲੈ ਕੇ ਵੀ ਵਿਉਂਤਬੰਦੀ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਬੇਸ਼ੱਕ ਪਹਿਲਾਂ ਵੀ ਇਹ ਟਰੈਕਟਰ ਮਾਰਚ ਕੱਢੇ ਜਾਂਦੇ ਰਹੇ ਨੇ ਪਰ ਇਸ ਵਾਰ ਖੇਤੀ ਨੀਤੀ ਦੇ ਨਵੇਂ ਪੇਸ਼ ਕੀਤੇ ਗਏ ਖਰੜੇ ਅਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ 101 ਕਿਸਾਨਾਂ ਵੱਲੋਂ ਮਰਨ ਵਰਤ ਰੱਖਿਆ ਗਿਆ ਹੈ, ਉਹ ਉਹਨਾਂ ਦਾ ਆਪਣਾ ਫੈਸਲਾ ਹੈ, ਉਹਨਾਂ ਕਿਹਾ ਕਿ ਬੇਸ਼ੱਕ ਮੁੱਦੇ ਇੱਕੋ ਨੇ ਪਰ ਉਹ ਆਪਣੇ ਅਲੱਗ ਪੱਧਰ ਤੇ ਜਲਦੀ-ਜਲਦੀ ਉਹਨਾਂ ਦੇ ਨਾਲ ਨੇ।
- ਪੁਲਿਸ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਦਿੱਤੇ ਗੁਲਾਬ ਦੇ ਫੁੱਲ, ਵੀਡੀਓ 'ਚ ਦੇਖੋ ਪੰਜਾਬ ਪੁਲਿਸ ਦਾ ਪਿਆਰ, ਕੀ ਹੈ ਕਾਰਨ ਜਾਣਨ ਲਈ ਕਰੋ ਕਲਿੱਕ
- ਸਰਕਾਰੀ ਹਸਪਤਾਲ ’ਚ ਮਰੀਜ਼ਾਂ ਲਈ ਰੱਖੇ ਕੰਬਲਾਂ ਨੂੰ ਲਾਏ ਤਾਲੇ ! ਸਵਾਲਾਂ 'ਚ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ
- ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ, ਕਿਹਾ- ਡੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ