ਪੰਜਾਬ

punjab

ETV Bharat / state

"ਅਕਾਲੀ ਦਲ ਨੇ ਪਾਤਰ ਸਾਹਿਬ ਦਾ ਬਦਲਿਆ ਸ਼ੇਅਰ", ਭਗਵੰਤ ਮਾਨ ਨੇ ਕੀਤਾ ਖੁਲਾਸਾ - BHAGWANT MANN MET JP NADDA

ਮੁੱਖ ਮੰਤਰੀ ਭਗਵੰਤ ਮਾਨ ਨੇ ਡੀਏਪੀ ਦੀ ਸਮੱਸਿਆ ਨੂੰ ਲੈ ਕੇ ਜੀਪੀ ਨੱਢਾ ਨਾਲ ਮੁਲਾਕਾਤ ਕੀਤੀ।

ਅਕਾਲੀ ਦਲ ਨੇ ਪਾਤਰ ਸਾਹਿਬ ਦਾ ਬਦਲਿਆ ਸ਼ੇਅਰ
ਅਕਾਲੀ ਦਲ ਨੇ ਪਾਤਰ ਸਾਹਿਬ ਦਾ ਬਦਲਿਆ ਸ਼ੇਅਰ (etv bharat)

By ETV Bharat Punjabi Team

Published : Oct 26, 2024, 9:26 PM IST

ਹੈਦਰਾਬਾਦ ਡੈਸਕ: ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਅੱਜ ਹਾਲਾਤ ਬਣੇ ਹੋਏ ਨੇ ਉੇਹ ਕਿਸੇ ਤੋਂ ਲੁਕੇ ਹੋਏ ਨਹੀਂ। ਇਸੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਸੁਰਜੀਤ ਪਾਤਰ ਸਾਹਿਬ ਦੇ ਸ਼ੇਅਰ ਨੂੰ ਹੀ ਝੂਠ ਸਾਬਿਤ ਕਰ ਦਿੱਤਾ ਹੈ। ਜਦਕਿ ਪਾਤਰ ਸਾਹਿਬ ਕਹਿੰਦੇ ਨੇ ...

ਇੰਨ੍ਹਾਂ ਸੱਚ ਨਾ ਬੋਲ ਬੰਦਿਆ,

ਚਾਰ ਕੁ ਬੰਦੇ ਰੱਖ ਲਾ ਮੋਢਾ ਦੇਣ ਲਈ

ਪਰ ਅਕਾਲੀ ਦਲ ਨੂੰ ਮੁੱਖ ਮੰਤਰੀ ਨੇ ਆਖਿਆ ਕਿ

ਇੰਨ੍ਹਾਂ ਵੀ ਝੂਠ ਨਾ ਬੋਲ ਬੰਦਿਆ

ਚਾਰ ਕੁ ਬੰਦੇ ਰੱਖਲਾ ਜ਼ਿਮਨੀ ਚੋਣ 'ਚ ਖੜੇ ਹੋਣ ਲਈ।

ਮੀਟਿੰਗ ਤੋਂ ਸ਼ਤੁੰਸ਼ਟ ਦਿਖਾਈ ਦਿੱਤੇ ਮੁੱਖ ਮੰਤਰੀ

ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਆਖਿਆ ਕਿ ਸਾਨੂੰ ਜਿੰਨਾ ਸਟੋਕ ਚਾਹੀਦਾ ਉਹ ਹੁਣ ਤੱਕ ਨਹੀਂ ਪਹੁੰਚਿਆ।ਉਨ੍ਹਾਂ ਆਖਿਆ ਕਿ ਮੈਂ ਪਹਿਲਾਂ ਵੀ ਮੰਤਰੀ ਨਾਲ ਗੱਲ ਕੀਤੀ ਸੀ ਜਿਸ ਤੋਂ ਬਾਅਦ ਡੀਏਪੀ ਸਾਨੂੰ ਮਿਲੀ ਹੈ। ਜਦਕਿ ਹੁਣ ਵੀ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਲਈ ਬਾਕੀ ਸੂਬਿਆਂ ਤੋਂ ਪਹਿਲਾਂ ਪੰਜਾਬ ਨੂੰ ਡੀਏਪੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ।

ਕਿਸਾਨਾਂ ਨੂੰ ਅਪੀਲ

ਮੁੱਖ ਮੰਤਰੀ ਨੇ ਧਰਨਾ ਲਗਾਉਣ ਵਾਲੀਆਂ ਕਿਸਾਨ ਜੱਥੇਬੰਦੀਆਂ ਨੂੰ ਆਖਿਆ ਕਿ ਹਰ ਗੱਲ 'ਤੇ ਧਰਨਾ ਲਗਾਉਣੇ ਚੰਗੇ ਨਹੀਂ ਹੁੰਦੇ।ਇਵੇਂ ਕਿਸੇ ਵੀ ਗੱਲ ਦਾ ਹੱਲ ਨਹੀਂ ਨਿਕਲਦਾ। ਉਨਾਂ ਆਖਿਆ ਕਿ ਮੁਸ਼ਕਿਲਾਂ ਹਰ ਵਰਗ 'ਚ ਹੁੰਦੀਆਂ ਨੇ ਜਦਕਿ ਧਰਨੇ ਦੇਣ, ਰੋਡ ਜਾਮ ਕਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਕਰਕੇ ਗੱਲਬਾਤ ਨਾਲ ਹੱਲ ਨਿਕਲਣਾ ਜਿਆਦਾ ਵਧੀਆ ਹੁੰਦਾ ਨਾ ਕਿ ਧਰਨੇ ਪ੍ਰਦਰਸ਼ਨ ਕਰਕੇ।

ABOUT THE AUTHOR

...view details