ਨੰਗਲ: ਸ੍ਰੀ ਅਨੰਦਪੁਰ ਸਾਹਿਬ ਫਲਾਈ ਓਵਰ ਦੇ ਕੋਲ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮਿਲੀ ਜਾਣਕਾਰੀ ਮੁਤਾਬਕ ਨੰਗਲ ਫਲਾਈ ਓਵਰ ਦੇ ਕੋਲ ਹਿਮਾਚਲ ਦੀ ਬੱਸ ਜਾ ਰਹੇ ਸੀ ਉਸਦੇ ਪਿੱਛੇ ਇੱਕ ਮਹਿੰਦਰਾ ਪਿਕਅਪ ਚੱਲ ਰਹੀ ਸੀ। ਅਚਾਨਕ ਜਦੋਂ ਉਹ ਫਲਾਈ ਓਵਰ ਦੇ ਕੋਲ ਪਹੁੰਚੀ ਤਾਂ ਪਿੱਛੋਂ ਤੇਜ਼ ਰਫਤਾਰ ਟਿੱਪਰ ਨੇ ਆ ਕੇ ਉਸ ਨੂੰ ਨੂੰ ਹਿਟ ਕਰ ਦਿੱਤਾ। ਜਿਸ ਕਾਰਨ ਮਹਿੰਦਰਾ ਪਿਕਅਪ ਹਿਮਾਚਲ ਬੱਸ ਨਾਲ ਜਾ ਟਕਰਾਈ ਅਤੇ ਪਿੱਛੋਂ ਫਿਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿੰਦਰਾ ਪਿਕਅਪ ਵਿੱਚ ਬੈਠੇ ਇੱਕ ਸ਼ਖ਼ਸ ਦੇ ਸਿਰ ਵਿੱਚ ਸੱਟ ਲੱਗੀ, ਜਿਸ ਦਾ ਇਲਾਜ ਵੀ ਕਰਵਾਇਆ ਗਿਆ।
ਮੌਕੇ ਉੱਤੇ ਪਹੁੰਚੀ ਨੰਗਲ ਪੁਲਿਸ ਦੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਟਿੱਪਰ ਦੇ ਕਾਗਜਾਂ ਨੂੰ ਵੀ ਖੰਗਾਲਿਆ ਜਾਵੇਗਾ। ਜੇਕਰ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਰਗ ਉੱਤੇ ਵਾਹਨ ਦੀ ਰਫਤਾਰ ਘੱਟ ਰੱਖੀ ਜਾਵੇ ਅਤੇ ਉਹਨਾਂ ਵੱਲੋਂ ਜਲਦ ਹੀ ਮਾਰਗ ਉੱਪਰ ਸਪੀਡ ਦੇ ਬੋਰਡ ਵੀ ਲਗਾ ਦਿੱਤੇ ਜਾਣਗੇ।