ਤਰਨਤਾਰਨ : ਇੱਕ ਮੁਹੱਲੇ ਵਿੱਚ ਤਿੰਨ ਅਣਪਛਾਤੇ ਵੱਲੋਂ ਪੁਲਿਸ ਮੁਲਾਜ਼ਮ ਬਣਕੇ ਇੱਕ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰ ਦੀ ਔਰਤ ਵੱਲੋਂ ਬਹਾਦਰੀ ਨਾਲ ਲੁਟੇਰਿਆਂ ਨੂੰ ਚਕਮਾ ਦੇਕੇ ਕੋਠੇ ਚੜ ਕੇ ਰੌਲਾ ਪਾਉਣ ਤੋਂ ਬਾਅਦ ਨਕਦੀ ਲੈ ਕੇ ਦੋ ਲੁਟੇਰੇ ਭੱਜਣ ਵਿੱਚ ਸਫ਼ਲ ਹੋ ਗਏ ਜਦਕਿ ਇੱਕ ਲੁਟੇਰਾ ਲੋਕਾਂ ਨੇ ਕਾਬੂ ਕਰ ਲਿਆ। ਜਿਸ ਨੂੰ ਥਾਣਾ ਸਿਟੀ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਤਿੰਨ ਲੁਟੇਰੇ ਨਕਲੀ ਪੁਲਿਸ ਮੁਲਾਜ਼ਮ ਬਣਕੇ ਵੜੇ ਘਰ, ਔਰਤ ਦੀ ਬਹਾਦਰੀ ਸਦਕਾ ਲੋਕਾਂ ਨੇ 1 ਲੁਟੇਰੇ ਨੂੰ ਕੀਤਾ ਕਾਬੂ - FAKE POLICEMEN
ਤਰਨਤਾਰਨ ਦੇ ਇੱਕ ਮੁਹੱਲੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਮੁਲਾਜ਼ਮ ਬਣਕੇ ਇੱਕ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।
Published : Nov 22, 2024, 8:41 PM IST
|Updated : Nov 22, 2024, 8:51 PM IST
ਪਰਿਵਾਰ ਨੇ ਦੱਸਿਆ ਕਿ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਵੜ ਆਏ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਣ ਲੱਗੇ । ਜੋ ਘਰ ਦੀ ਤਲਾਸ਼ੀ ਕਰਨ ਲੱਗ ਪਏ ਅਤੇ ਜਦੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਡਰਾਇਆ ਧਮਕਾਇਆ ਅਤੇ ਘਰ ਵਿੱਚ ਪਏ ਜ਼ਮੀਨ ਦੇ ਕਾਗਜਾਂ ਦੀਆਂ ਫੋਟੋਆਂ ਖਿੱਚਣ ਲੱਗ ਪਏ ਨਾਲ ਹੀ ਘਰ ਦਾ ਦਰਵਾਜ਼ਾ ਵੀ ਬੰਦ ਕਰ ਲਿਆ। ਇਹ ਸਾਰਾ ਵਾਕਿਆ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਅੰਦਰ ਕੈਦ ਹੋ ਗਿਆ। ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਕੋਠੇ 'ਤੇ ਜਾ ਕੇ ਅੰਦਰੋ ਗੇਟ ਬੰਦ ਕਰ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਲੁਟੇਰੇ ਨਕਦੀ ਲੁੱਟ ਕੇ ਭੱਜਣ ਲੱਗੇ। ਜਿਨ੍ਹਾਂ ਵਿੱਚੋ ਇੱਕ ਨੂੰ ਮੁਹੱਲੇ ਦੇ ਲੋਕਾਂ ਨੇ ਕਾਬੂ ਕਰ ਲਿਆ।
- ਬਰਨਾਲਾ ਜ਼ਿਮਨੀ ਚੋਣ ਦੇ ਕੱਲ੍ਹ ਆਉਣਗੇ ਨਤੀਜੇ, 'ਆਪ' ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ
- ਸੁਲਤਾਨਪੁਰ ਲੋਧੀ 'ਚ ਭਾਜਪਾ ਆਗੂ ਦਾ ਸ਼ਰੇਆਮ ਕੀਤਾ ਕਤਲ, ਮ੍ਰਿਤਕ ਦੇ ਸਾਥੀ ਵੀ ਹੋਏ ਗੰਭੀਰ ਜ਼ਖਮੀ
- ਅਸਤੀਫਾ ਦੇਣ ਤੋਂ ਬਾਅਦ ਖੁੱਲ੍ਹ ਕੇ ਬੋਲੇ ਅਨਿਲ ਜੋਸ਼ੀ, ਸਾਜਿਸ਼ਾਂ ਦੀ ਸ਼ਿਕਾਰ ਹੋਈ ਅਕਾਲੀ ਦਲ, ਰਹਿਣਾ ਹੋਇਆ ਮੁਸ਼ਕਿਲ
ਉੱਧਰ ਮਾਮਲੇ ਬਾਰੇ ਜਾਣਕਾਰੀ ਦੇਂਦੇ ਡੀਐਸਪੀ ਕਮਲਮੀਤ ਸਿੰਘ ਨੇ ਦੱਸਿਆ ਕਿ ਬਰਜਿੰਦਰ ਸਿੰਘ ਸੋਨੂੰ ਨੇ ਬਿਆਨ ਦਰਜ਼ ਕਰਾਏ ਹਨ ਕਿ ਉਨ੍ਹਾਂ ਦੇ ਘਰ ਤਿੰਨ ਅਣਪਛਾਤੇ ਵਿਅਕਤੀ ਵੜ ਗਏ ਅਤੇ ਲੁੱਟ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿੱਚੋ ਦੋ ਮੁਲਜ਼ਮ ਭੱਜ ਗਏ ਅਤੇ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ, ਮਾਮਲਾ ਦਰਜ਼ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਕੀਤਾ ਜਾਵੇਗਾ ਕਿ ਇਹ ਮੁਲਜ਼ਮ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।