ਲੁਧਿਆਣਾ :ਜਗਰਾਓਂ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਤੁਰੇ ਜਾਂਦੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਮੁਤਾਬਿਕ ਇਹਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਨ੍ਹਾਂ ਨੇ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਇਸ ਬਾਰੇ ਪੜਤਾਲ ਕੀਤੀ ਜਾਵੇਗੀ।
ਲੁੱਟ ਖੋਹ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ (ETV Bharat (ਪੱਤਰਕਾਰ, ਲੁਧਿਆਣਾ)) ਕਈ ਮਾਮਲਿਆਂ 'ਚ ਲੋੜੀਂਦੇ ਮੁਲਜ਼ਮ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਢੱਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨ ਹੀ ਬਦਮਾਸ਼ ਕਈ ਵਾਰਦਾਤਾਂ ਕਰਕੇ ਭਜੇ ਹਨ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਦੀ ਭਾਲ ਸੀ। ਇਹ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਵਾਰਦਾਤਾਂ ਕਰ ਰਹੇ ਸਨ।
ਕਿਸਾਨ ਆਗੂ ਹਰਦੋਝੰਡੇ ਦਾ ਮਰਨ ਵਰਤ ਸਮਾਪਤ, ਡੱਲੇਵਾਲ ਦਾ ਮਰਨ ਵਰਤ ਜਾਰੀ
IPL 2025 ਲਈ ਲਗਭਗ 4.2 ਕਰੋੜ ਰੁਪਏ 'ਚ ਖਰੀਦਿਆ ਗਿਆ ਲੁਧਿਆਣਾ ਦਾ ਇਹ ਗੱਭਰੂ, ਕੀ ਭਾਰਤੀ ਟੀਮ 'ਚ ਹੋ ਸਕਦੀ ਹੈ ਇਸ ਖਿਡਾਰੀ ਐਂਟਰੀ, ਪੜ੍ਹੋ ਖਾਸ ਰਿਪੋਰਟ
ਪ੍ਰਵਾਸੀ ਨਾਲ ਵਿਆਹ ਕਰਵਾਉਣ ਵਾਲੇ ਨੂੰ ਪਿੰਡ 'ਚੋ ਕੱਢਿਆ ਜਾਵੇਗਾ ਬਾਹਰ, ਇਸ ਪਿੰਡ ਦੀ ਪੰਚਾਇਤ ਨੇ ਪਾਇਆ ਮਤਾ, ਦੇਖੋ ਲੋਕਾਂ ਦਾ ਕੀ ਹੈ ਕਹਿਣਾ
ਪੁਲਿਸ ਕਰ ਰਹੀ ਪੜਤਾਲ
ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਥਾਣੇਦਾਰ ਰਣਧੀਰ ਸਿੰਘ ਨੂੰ ਇਨ੍ਹਾਂ ਤਿੰਨਾ ਨੌਜ਼ਵਾਨਾਂ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਤਿੰਨੇ ਨੌਜ਼ਵਾਨ ਕੋਠੇ ਰਾਹਲਾਂ ਦੀ ਸੜਕ 'ਤੇ ਖੋਹਾਂ ਕਰਨ ਲਈ ਤਿਆਰ ਹਨ ਤੇ ਬੀਤੇ ਕਲ ਵੀ ਇਨ੍ਹਾਂ ਨੇ ਇਸੇ ਸੜਕ ਉੱਤੇ ਇਕ ਰਾਹਗੀਰ ਨੂੰ ਲੁੱਟਿਆ ਸੀ। ਇਸੇ ਸੂਚਨਾ ਦੇ ਅਧਾਰ 'ਤੇ ਥਾਣੇਦਾਰ ਰਣਧੀਰ ਸਿੰਘ ਨੇ ਫੌਰਨ ਕਾਰਵਾਈ ਕਰਦਿਆਂ ਇਨ੍ਹਾਂ ਤਿੰਨੇ ਨੌਜ਼ਵਾਨਾਂ ਨੂੰ ਕਾਬੂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਤਿੰਨੇ ਨੌਜ਼ਵਾਨਾਂ ਵਿੱਚੋ ਇੱਕ ਦੇ ਖਿਲਾਫ ਲੁਧਿਆਣਾ ਦੇ ਇਕ ਥਾਣੇ ਵਿਚ ਪਹਿਲਾਂ ਵੀ ਚੋਰੀ ਤੇ ਲੁੱਟ ਖੋਹਾਂ ਦੇ ਮਾਮਲੇ ਦਰਜ ਹਨ। ਇਸ ਦੇ ਨਾਲ ਹੀ, ਅਗਲੀ ਕਾਰਵਾਈ ਦੌਰਾਨ ਇਨ੍ਹਾਂ ਤੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਨ੍ਹਾਂ ਦੁਆਰਾ ਹੁਣ ਤੱਕ ਦੀਆਂ ਕੀਤੀਆਂ ਲੁੱਟ ਖੋਹਾਂ ਦੇ ਮਾਮਲੇ ਹੱਲ ਕੀਤੇ ਜਾ ਸਕਣ।