ਪੰਜਾਬ ਐਂਡ ਸਿੰਧ ਬੈਂਕ ਚ ਲੁੱਟ (ETV Bharat Ludhiana) ਲੁਧਿਆਣਾ : ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਖੰਨਾ 'ਚ ਦਿਨ-ਦਿਹਾੜੇ ਬੈਂਕ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2:30 ਵਜੇ ਦੇ ਕਰੀਬ, ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਪੰਜਾਬ ਦੇ ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 15 ਲੱਖ ਰੁਪਏ ਲੁੱਟ ਲਏ। ਲੁੱਟ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਦੱਸ ਦਈਏ ਕਿ ਤਿੰਨ ਲੁਟੇਰੇ ਜਿਨ੍ਹਾਂ ਨੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸਨ, ਮੋਟਰਸਾਈਕਲ ’ਤੇ ਆਏ, ਤਿੰਨੋਂ ਲੁਟੇਰਿਆਂ ਕੋਲ ਇੱਕ-ਇੱਕ ਪਿਸਤੌਲ ਸੀ।
ਜਿਵੇਂ ਹੀ ਉਹ ਬੈਂਕ ਅੰਦਰ ਦਾਖਲ ਹੋਣ ਲੱਗਾ ਤਾਂ ਬੈਂਕ ਦੇ ਸੁਰੱਖਿਆ ਗਾਰਡ ਨੇ ਉਸ ਨੂੰ ਮੂੰਹ ਢੱਕਿਆ ਹੋਣ ਕਾਰਨ ਆਪਣੇ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਗਾਰਡ ਦੀ ਬੰਦੂਕ ਖੋਹ ਲਈ ਅਤੇ ਪਿਸਤੌਲ ਉਸ ਦੇ ਵੱਲ 'ਤੇ ਤਾਣ ਲਈ।
ਇਸ ਤੋਂ ਬਾਅਦ ਦੂਜੇ ਲੁਟੇਰੇ ਨੇ ਕੈਸ਼ ਕਾਊਂਟਰ 'ਤੇ ਜਾ ਕੇ ਕੈਸ਼ੀਅਰ ਵੱਲ ਪਿਸਤੌਲ ਤਾਣ ਕੇ ਕਿਹਾ ਕਿ ਜਿੰਨੀ ਨਕਦੀ ਹੈ, ਬੈਗ ਵਿੱਚ ਪਾ ਦਿਓ, ਨਹੀਂ ਤਾਂ ਤੈਨੂੰ ਮਾਰ ਦੇਵਾਂਗਾ। ਜਿਸ ਤੋਂ ਬਾਅਦ ਕੈਸ਼ੀਅਰ ਨੇ ਸਾਰੀ ਨਕਦੀ, ਕਰੀਬ 15 ਲੱਖ ਰੁਪਏ ਉਸ ਦੇ ਬੈਗ ਵਿੱਚ ਪਾ ਦਿੱਤੇ। ਲੁਟੇਰੇ ਨਕਦੀ ਲੈ ਕੇ ਫ਼ਰਾਰ ਹੋ ਗਏ। ਜਦੋਂ ਲੁਟੇਰੇ ਬੈਗ ਲੈ ਕੇ ਭੱਜ ਰਹੇ ਸਨ ਤਾਂ ਪਿੱਛੇ ਤੋਂ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਚੁੱਕ ਕੇ ਫਾਇਰ ਕਰ ਦਿੱਤਾ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕੇ ਸਨ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ 2:30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤਿੰਨ ਨਕਾਬਪੋਸ਼ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਬੈਂਕ ਦੇ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਨੇ ਪਹਿਲਾਂ ਸੁਰੱਖਿਆ ਗਾਰਡ ਦੇ ਵੱਲ ਪਿਸਤੌਲ ਤਾਣ ਲਈ ਅਤੇ ਫਿਰ ਵੋਰਾਂ ਨੂੰ ਡਰਾਉਣ ਫਾਇਰਿੰਗ ਕੀਤੀ ਗਈ।
ਜਿਸ ਤੋਂ ਬਾਅਦ ਉਹ ਕੈਸ਼ੀਅਰ ਕੋਲ ਗਿਆ ਤਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਤੌਰ 'ਤੇ ਪਿੰਡ ਦੀ ਬੈਂਕ 'ਚ ਜ਼ਿਆਦਾ ਕੈਸ਼ ਨਹੀਂ ਹੁੰਦਾ, ਪਰ ਬੈਂਕ ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਸੀ, ਇਸ ਲਈ ਉੱਥੇ ਜ਼ਿਆਦਾ ਕੈਸ਼ ਸੀ, ਲੁਟੇਰਿਆਂ ਨੂੰ ਇਸ ਗੱਲ ਦਾ ਪਤਾ ਸੀ, ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਅੱਜ ਬੈਂਕ ਵਿੱਚ ਹੋਰ ਨਕਦੀ ਆਵੇਗੀ।