ਅੰਮ੍ਰਿਤਸਰ: ਦਿਹਾਤੀ ਇਲਾਕੇ ਵਿੱਚ ਚੋਰਾਂ ਅਤੇ ਲੁਟੇਰਿਆਂ ਦੀ ਚਾਂਦੀ ਦਿਖਾਈ ਦੇ ਰਹੀ ਹੈ, ਜਿਸ ਦਾ ਵੱਡਾ ਕਾਰਨ ਹੈ ਕਿ ਆਏ ਦਿਨ ਚੋਰ ਅਤੇ ਲੁਟੇਰੇ ਬੇਖੌਫ ਹੋ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਗੂੜੀ ਨਿੰਦੇ ਸੁੱਤੀ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਨਾਕਾਮਯਾਬ ਦਿਖਾਈ ਦੇ ਰਹੀ ਹੈ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਵਿੱਚ ਅੱਜ ਤੜਕਸਾਰ ਕਾਰ ਉੱਤੇ ਆਏ ਚੋਰਾਂ ਵੱਲੋਂ ਬੇਹੱਦ ਤਸੱਲੀ ਦੇ ਨਾਲ ਦੋ ਦੁਕਾਨਾਂ ਦੇ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੱਖਾਂ ਦੀ ਨਕਦੀ ਉਡਾਈ ਗਈ ਹੈ।
ਕਾਰ ਸਵਾਰ ਚੋਰਾਂ ਨੇ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਕੀਤੀ ਚੋਰੀ, ਵਾਰਦਾਤ ਸੀਸੀਟੀਵੀ 'ਚ ਕੈਦ - stole from a grocery store - STOLE FROM A GROCERY STORE
Crime In Amritsar: ਨਕਾਬਪੋਸ਼ ਚੋਰਾਂ ਨੇ ਅੰਮ੍ਰਿਤਰ ਜ਼ਿਲ੍ਹੇ ਦਿਹਾਤੀ ਇਲਾਕੇ ਵਿੱਚ ਤੜਕਸਾਰ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦਿੰਦੇ ਚੋਰਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Published : Jun 18, 2024, 1:14 PM IST
5 ਨਕਾਬਪੋਸ਼ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ:ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੁਕਾਨਾਂ ਮੁੱਖ ਬਾਜ਼ਾਰ ਅਤੇ ਸੰਪਰਕ ਸੜਕ ਦੇ ਉੱਤੇ ਮੌਜੂਦ ਹਨ, ਪਰ ਬਾਵਜੂਦ ਇਸ ਦੇ ਪੀਸੀਆਰ ਪੁਲਿਸ ਪਾਰਟੀਆਂ ਅਤੇ ਦਿਨ ਰਾਤ ਪੈਟਰੋਲਿੰਗ ਦਾ ਦਾਅਵਾ ਕਰਨ ਵਾਲੀ ਪੁਲਿਸ ਦੀ ਨਜ਼ਰ ਵਿੱਚ ਇਹ ਚੋਰ ਨਹੀਂ ਆਏ। ਜਿਕਰਯੋਗ ਹੈ ਕਿ ਕਾਰ ਵਿੱਚ ਆਏ 5 ਨਕਾਬਪੋਸ਼ ਚੋਰਾਂ ਨੇ ਬੀਤੀ ਰਾਤ ਐਮ ਕੇ ਮੈਡੀਕਲ ਸਟੋਰ ਅਤੇ ਦਿਸ਼ਾ ਬੀਜ ਸਟੋਰ ਦੀ ਦੁਕਾਨ ਤੋਂ ਲੱਖਾਂ ਦਾ ਕੈਸ਼ ਅਤੇ ਸਿੱਕੇ ਚੋਰੀ ਕੀਤੇ ਅਤੇ ਫਰਾਰ ਹੋ ਗਏ। ਇਹ ਚੋਰ ਇੱਕ ਹੋਰ ਦੁਕਾਨ ਤੋਂ ਡੀ ਵੀ ਆਰ ਵੀ ਨਾਲ ਲੈ ਗਏ ਲ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿਚ ਕੈਦ ਹੋਈ ਹੈ ਅਤੇ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
- ਫਾਜ਼ਿਲਕਾ ਹਾਈਵੇਅ 'ਤੇ ਤੇਜ਼ ਰਫਤਾਰ ਕਾਰ ਨੇ ਦਰੜਿਆ ਜੁਗਾੜੁ ਰੇਹੜੀ ਚਾਲਕ, ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ - A speeding car hit bike rider
- ਸਮਾਜ ਸੇਵੀ ਸੰਸਥਾ ਵਲੋਂ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਖਾਸ ਸਕੀਮ, ਇੰਝ ਚੁੱਕੋ ਫਾਇਦਾ - Special Scheme For Save Water
- ਮੁੱਖ ਮੰਤਰੀ ਮਾਨ ਦੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ, ਕਿਹਾ- ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਕੀਤੀ ਜਾਵੇਗੀ ਖ਼ਤਮ - CM Mann Meeting WITH DCS
ਚੋਰਾਂ ਦੀ ਭਾਲ ਜਾਰੀ:ਇਸ ਮੌਕੇ ਦੁਕਾਨ ਮਾਲਕ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਚਾਰ ਤੋਂ ਪੰਜ ਨਕਾਬਪੋਸ਼ ਚੋਰਾਂ ਵੱਲੋ ਸਵੇਰੇ ਦੋਵਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਗੱਲੇ ਵਿੱਚੋ ਲੱਗਭਗ ਇੱਕ ਇੱਕ ਲੱਖ ਰੁਪਏ ਚੋਰੀ ਕੀਤੇ ਗਏ ਹਨ। ਇਕ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੇ ਕਮੇਟੀ ਦਾ ਭੁਗਤਾਨ ਕਰਨ ਲਈ ਇੱਕ ਲੱਖ ਰੁਪਏ ਰੱਖੇ ਸਨ ਅਤੇ ਕਿਸੇ ਨੇ ਰੇਕੀ ਕਰਕੇ ਇਹ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੋਈ ਵਾਲੀ ਵਾਰਿਸ ਨਹੀਂ ਹੈ, ਪੁਲਿਸ ਨੂੰ ਰਾਤ ਗਸ਼ਤ ਕਰਨੀ ਚਾਹੀਦੀ ਹੈ ਅਤੇ ਪੀਸੀਆਰ ਮੁਲਾਜ਼ਮ ਲਾਉਣੇ ਚਾਹੀਦੇ ਹਨ। ਲੋਕਾਂ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਸੁੱਖ ਦੀ ਨੀਂਦ ਸੌਂ ਸਕਣ। ਇਸ ਸੰਬੰਧੀ ਚੌਂਕੀ ਇੰਚਾਰਜ ਰਾਜਬੀਰ ਸਿੰਘ ਇਲਾਕੇ ਵਿੱਚ ਹੋਣ ਕਾਰਨ ਉਨ੍ਹਾਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਦੁਕਾਨ ਮਾਲਕਾਂ ਦੀ ਰਿਪੋਟਰ ਦਰਜ ਕਰ ਲਈ ਗਈ ਹੈ ਅਤੇ ਬਹੁਤ ਜਲਦੀ ਚੋਰ ਫੜੇ ਜਾਣਗੇ।