ਪੰਜਾਬ

punjab

ETV Bharat / state

ਖੰਨਾ 'ਚ ਇੱਕ ਹਫਤੇ 'ਚ ਦੂਜੀ ਵਾਰ ਥਾਣੇ ਨੇੜੇ ਚੋਰੀ, ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ, ਡੀਵੀਆਰ ਲੈ ਕੇ ਫਰਾਰ - Theft near police station in Khanna - THEFT NEAR POLICE STATION IN KHANNA

Theft near police station in Khanna: ਅਮਲੋਹ ਰੋਡ ’ਤੇ ਥਾਣਾ ਸਿਟੀ-2 ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ। ਜਾਂਦੇ ਸਮੇਂ ਚੋਰ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ।

THEFT NEAR POLICE STATION IN KHANNA
ਖੰਨਾ ਚ ਥਾਣੇ ਨਜ਼ਦੀਕ ਚੋਰੀ (ETV Bharat Ludhiana)

By ETV Bharat Punjabi Team

Published : Jul 18, 2024, 10:08 PM IST

ਖੰਨਾ ਚ ਥਾਣੇ ਨਜ਼ਦੀਕ ਚੋਰੀ (ETV Bharat Ludhiana)

ਲੁਧਿਆਣਾ: ਇੱਕ ਹਫ਼ਤੇ ਵਿੱਚ ਦੂਜੀ ਵਾਰ ਖੰਨਾ ਦੇ ਥਾਣਾ ਸਦਰ ਨੇੜੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਲੋਹ ਰੋਡ ’ਤੇ ਥਾਣਾ ਸਿਟੀ-2 ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ। ਜਾਂਦੇ ਸਮੇਂ ਚੋਰ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 12 ਜੁਲਾਈ ਦੀ ਰਾਤ ਨੂੰ ਵੀ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਦੋ ਦੁਕਾਨਾਂ 'ਚੋਂ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹੁਣ ਚੋਰਾਂ ਨੇ ਫਿਰ ਥਾਣੇ ਦੇ ਕੋਲ ਵਾਰਦਾਤ ਕਰਕੇ ਇੱਕ ਤਰ੍ਹਾਂ ਨਾਲ ਚੈਲੰਜ ਕੀਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਥਾਂ ਉਪਰ ਚੋਰੀ ਕੀਤੀ ਗਈ ਉਥੇ ਥਾਣੇ ਦੇ ਨਾਲ ਹੀ ਐਸਡੀਐਮ, ਡੀਐਸਪੀ ਅਤੇ ਐਸਐਚਓ ਦੀ ਸਰਕਾਰੀ ਰਿਹਾਇਸ਼ ਵੀ ਹੈ।

ਦੁਕਾਨਦਾਰਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ:ਇਸ ਸਬੰਧੀ ਗੱਲਬਾਤ ਕਰਦੇ ਹੋਏ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਸਵੇਰੇ ਜਿੰਮ ਜਾ ਰਹੇ ਉਹਨਾਂ ਦੇ ਜਾਣਕਾਰ ਨੇ ਫੋਨ ਕਰਕੇ ਸੂਚਨਾ ਦਿੱਤੀ ਤਾਂ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ। ਸ਼ਟਰ ਇਕ ਪਾਸੇ ਤੋਂ ਹੀ ਉਖਾੜਿਆ ਹੋਇਆ ਸੀ। ਉਹਨਾਂ ਦੇ ਮੈਡੀਕਲ ਸਟੋਰ ਤੋਂ ਕਾਫੀ ਸਾਮਾਨ ਚੋਰੀ ਹੋ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ:ਇਸ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਡੀਐਸਪੀ ਹਰਜਿੰਦਰ ਸਿੰਘ ਗਿੱਲ ਮੌਕਾ ਦੇਖਣ ਆਏ। ਡੀਐਸਪੀ ਨੇ ਕਿਹਾ ਕਿ ਸਵੇਰੇ 112 ਰਾਹੀਂ ਸੂਚਨਾ ਮਿਲੀ ਸੀ ਕਿ ਦੁਕਾਨਾਂ 'ਚ ਚੋਰੀ ਹੋ ਗਈ ਹੈ। ਮੌਕਾ ਦੇਖਣ ਮਗਰੋਂ ਪਤਾ ਲੱਗਿਆ ਕਿ ਇੱਕ ਦੁਕਾਨ ਵਿੱਚ ਨੁਕਸਾਨ ਤੋਂ ਬਚਾਅ ਰਿਹਾ। ਦੂਜੀ ਦੁਕਾਨ ਤੋਂ ਕੁੱਝ ਨਕਦੀ ਚੋਰੀ ਹੋ ਗਈ ਹੈ। ਤੀਜਾ ਦੁਕਾਨਦਾਰ ਨੁਕਸਾਨ ਦਾ ਅਨੁਮਾਨ ਲਗਾ ਰਿਹਾ ਹੈ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਮੁਕੱਦਮਾ ਦਰਜ ਕਰਕੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਵੇਗੀ।

ABOUT THE AUTHOR

...view details