ਕਪੂਰਥਲਾ :ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕੂਕਾ ਤਲਵੰਡੀ ਦੇ ਇੱਕ ਨੌਜਵਾਨ ਗੁਰਜੀਤ ਸਿੰਘ ਦੀ ਵਿਦੇਸ਼ 'ਚ ਮੌਤ ਹੋ ਗਈ। ਮ੍ਰਿਤਕ (32) ਦਾ ਸੀ ਅਤੇ ਉਹ ਛੇ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਹੁਣ ਫਿਰ ਉਸ ਨੇ ਦੋ ਦਿਨ ਤੱਕ ਪੰਜਾਬ ਆਉਣਾ ਸੀ ਕਿਉਂਕਿ 18 ਅਕਤੂਬਰ ਨੂੰ ਉਸ ਦਾ ਵਿਆਹ ਰੱਖਿਆ ਹੋਇਆ ਸੀ। ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਗੁਰਜੀਤ ਪੰਜਾਬ ਆਉਣ ਲਈ ਫਲਾਈਟ ਚੜਨ ਦੀ ਤਿਆਰੀ ਕਰ ਰਿਹਾ ਸੀ ਤੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਉਥੇ ਅਮਰੀਕਾ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ। ਜਦੋਂ ਮੱਥਾ ਟੇਕ ਕੇ ਵਾਪਿਸ ਨਹੀਂ ਆਇਆ ਜਦ ਕਿ ਦੂਸਰੇ ਨੌਜਵਾਨ ਨੇ ਉਸ ਦੀ ਕਾਫੀ ਭਾਲ ਕੀਤੀ। ਜਿਸ ਦੇ ਮਗਰੋਂ ਉਸ ਦੀ ਲਾਸ਼ ਇੱਕ ਪੁਲ ਦੇ ਹੇਠੋਂ ਮਿਲੀ।
ਕਪੂਰਥਲਾ ਦੇ ਨੌਜਵਾਨ ਪੁੱਤ ਦੀ ਅਮਰੀਕਾ 'ਚ ਹੋਈ ਮੌਤ (ਕਪੂਰਥਲਾ ਪਤੱਰਕਾਰ) ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ
ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਅਤੇ ਤਾਇਆ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਨਾਲ ਹਰੇਕ ਦੀ ਅੱਖ ਨਮ ਹੋਈ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੁੱਤਰ ਗੁਰਦੇਵ ਸਿੰਘ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ 'ਚ ਰਹਿੰਦਾ ਸੀ। ਪਰਿਵਾਰ ਮੁਤਾਬਿਕ ਉਹਨਾਂ ਦੇ ਪੁੱਤਰ ਨੂੰ ਅਟੈਕ ਨਹੀਂ ਆਇਆ ਸੀ ਬਲਕਿ ਉਸ ਦੇ ਸਾਥੀ ਨੇ ਉਹਨਾਂ ਦੇ ਪੁੱਤ ਨੂੰ ਮਾਰਿਆ ਹੈ। ਲੜਕੇ ਦੇ ਪਿਤਾ ਨੇ ਦੱਸਿਆ ਕਿ ਮੇਰਾ ਲੜਕਾ ਅਮਰੀਕਾ ਵਿੱਚ ਉਬਰ ਕਾਰ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਉਥੋਂ ਦੇ ਇੱਕ ਨੌਜਵਾਨ ਦੇ ਨਾਲ ਅਮਰੀਕਾ ਵਿੱਚ ਉਭਰ ਕਾਰ ਦੇ ਨੰਬਰਾਂ ਨੂੰ ਲੈ ਕੇ ਕੇਸ ਚੱਲ ਰਿਹਾ ਸੀ। ਉਸ ਨੂੰ ਇਸ ਗੱਲ ਨੂੰ ਲੈ ਕੇ ਦੋ ਦਿਨ ਪਹਿਲਾਂ ਧਮਕਾਇਆ ਗਿਆ ਸੀ ਕਿ ਇਹ ਗੱਡੀ ਦਾ ਨੰਬਰ ਮੈਨੂੰ ਦੇਦੇ। ਜਦੋਂਕਿ ਇਹ ਗੱਲ ਨੂੰ ਲੈ ਕੇ ਉਸ ਦਾ ਝਗੜਾ ਚੱਲਦਾ ਰਹਿੰਦਾ ਸੀ। ਜਿਸ ਦੇ ਮਗਰੋਂ ਉਸ ਦੀ ਇਹ ਮੌਤ ਦੀ ਦੁਖਦਾਈ ਗੱਲ ਸਾਹਮਣੇ ਆਉਣ 'ਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਕਤ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਨਸਾਫ ਦੀ ਗੁਹਾਰ
ਉਨ੍ਹਾਂ ਕਿਹਾ ਕਿ ਸਾਡੇ ਮੁੰਡੇ ਦੀ ਹੋਈ ਮੌਤ 'ਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਉਕਤ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਉਸ ਨਾਲ ਮਿਲਣ ਲਈ ਅਮਰੀਕਾ ਬੁਲਾਇਆ ਜਾਵੇ। ਪਰਿਵਾਰ ਨੇ ਕਿਹਾ ਕਿ ਪੁੱਤਰ ਦੀ ਮ੍ਰਿਤਕ ਦੇਹ ਲੈਣ ਲਈ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਜਾਂ ਫਿਰ ਸਰਕਾਰ ਉਹਨਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕਰੇ।