ਲੁਧਿਆਣਾ:ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਪ੍ਰੇਮ ਸ਼ਰਮਾ ਨਾਂ ਦੇ ਨੌਜਵਾਨ ਦੀ ਬੀਤੇ ਦਿਨੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇਹ ਇਲਜ਼ਾਮ ਉਸਦੇ ਪਰਿਵਾਰ ਅਤੇ ਨੌਜਵਾਨ ਨੇ ਲਗਾਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਰਖ ਬਾਗ ਦੇ ਕੋਲ ਰੀਲ ਬਣਾ ਰਿਹਾ ਸੀ। ਇਸ ਦੌਰਾਨ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਆਏ। ਜਿਨ੍ਹਾਂ ਨੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਸ ਦੀ ਜੇਬ੍ਹ ਦੇ ਵਿੱਚੋਂ ਪੈਸੇ ਵੀ ਕੱਢ ਕੇ ਲੈ ਗਏ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਉੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉਹ ਸਿਵਲ ਹਸਪਤਾਲ ਪਹੁੰਚੇ ਹਨ।
ਨੌਜਵਾਨ ਦੇ ਪਿੱਠ ਪਿੱਛੇ ਡੰਡਿਆਂ ਦੇ ਨਿਸ਼ਾਨ: ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਬੇਟੇ ਦੀ ਬਿਨਾਂ ਵਜ੍ਹਾਂ ਕੁੱਟਮਾਰ ਕੀਤੀ ਗਈ ਹੈ। ਇਸ ਦੀ ਉਨ੍ਹਾਂ ਨੇ ਇੱਕ ਵੀਡੀਓ ਵੀ ਵਿਖਾਈ ਜਿਸ ਵਿੱਚ ਨੌਜਵਾਨ ਦੇ ਪਿੱਠ ਪਿੱਛੇ ਡੰਡਿਆਂ ਦੇ ਨਿਸ਼ਾਨ ਹਨ। ਨੌਜਵਾਨ ਤੁਰਨ ਦੇ ਵਿੱਚ ਵੀ ਅਸਮਰਥ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨੂੰ ਅੱਜ ਉਹ ਸਿਵਲ ਹਸਪਤਾਲ ਲੈ ਕੇ ਆਏ ਹਨ। ਨੌਜਵਾਨ ਨੇ ਵੀ ਦੱਸਿਆ ਕਿ ਉਸ ਦੀ ਤਿੰਨ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ।