ਪੰਜਾਬ

punjab

ETV Bharat / state

ਪੈਸੇ ਜਲਦੀ ਦੇਣ ਦੇ ਦਬਾਅ 'ਚ ਗਲਤ ਕੰਮ ਲਈ ਮਹਿਲਾ ਨੂੰ ਕੀਤਾ ਮਜ਼ਬੂਰ, ਫਾਈਨੈਂਸਰ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ - woman forced have sexual relations - WOMAN FORCED HAVE SEXUAL RELATIONS

The woman committed suicide due to grief from the financier: ਪਟਿਆਲਾ ਦੇ ਅੰਨਦ ਨਗਰ ਇਲਾਕੇ ਚ ਰਹਿਣ ਵਾਲੀ ਇੱਕ ਮਹਿਲਾ ਨੀਸ਼ਾ ਰਾਣੀ ਜਿਸ ਨੇ ਫਾਈਨੈਂਸਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਫਾਈਨੈਂਸਰ ਤੋਂ 70 ਹਜ਼ਾਰ ਦਾ ਲੋਨ ਲਿਆ ਸੀ ਪਰ ਫਾਈਨੈਂਸਰ ਨੇ ਵਿਆਜ ਲਗਾ ਕੇ 5 ਲੱਖ ਦੀ ਰਕਮ ਦੱਸੀ ਹੈ। ਪੜ੍ਹੋ ਪੂਰੀ ਖ਼ਬਰ..

The woman committed suicide due to grief from the financier
ਫਾਈਨੈਂਸਰ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ

By ETV Bharat Punjabi Team

Published : Mar 25, 2024, 4:38 PM IST

Updated : Apr 3, 2024, 5:32 PM IST

ਫਾਈਨੈਂਸਰ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ

ਪਟਿਆਲਾ: ਪਟਿਆਲਾ ਦੇ ਅੰਨਦ ਨਗਰ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੀਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦਾ ਕਾਰਨ ਇਹ ਹੈ ਕਿ ਉਸ ਨੇ ਇੱਕ ਪ੍ਰਾਈਵੇਟ ਬੰਦੇ ਤੋਂ 70 ਹਜਾਰ ਦਾ ਲੋਨ ਲਿਆ ਸੀ ਪਰ ਉਸ ਫਾਈਨੈਂਸਰ ਨੇ ਵਿਆਜ ਲਾ ਕੇ ਰਕਮ ਦੁਗਣੀ ਕਰਕੇ 5 ਲੱਖ ਦੇ ਕਰੀਬ ਖੜੀ ਕਰ ਦਿੱਤੀ ਸੀ। ਜਿਸ ਤੋਂ ਦੁਖੀ ਹੋ ਕੇ ਮਹਿਲਾ ਨੀਸ਼ਾ ਰਾਣੀ ਨੇ ਸਿੱਧੂਵਾਲ ਪਿੰਡ ਵਿੱਚ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਮ੍ਰਿਤਕ ਦੇ ਪਤੀ ਦੇ ਬਿਆਨ: ਮ੍ਰਿਤਕ ਨੀਸ਼ਾ ਰਾਣੀ ਦੇ ਪਤੀ ਦੇ ਬਿਆਨਾਂ ਮੁਤਾਬਿਕ ਉਹ ਪਟਿਆਲਾ ਕੋ ਓਪਰੋਟਿਵ ਬੈਂਕ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੱਚਾ ਅਪਾਹਿਜ ਹੈ। ਉਸ ਨੇ ਅਪਾਹਿਜ ਬੇਟੇ ਦੇ ਇਲਾਜ ਲਈ ਫਾਈਨੈਂਸਰ ਤੋਂ ਕੁਝ ਪੈਸਿਆ ਦਾ ਲੋਨ ਲਿਆ ਸੀ। ਫਾਈਨੈਂਸਰ ਵੱਲੋਂ ਦਿੱਤੇ ਲੋਨ ਦਾ ਵਿਆਜ ਜਿਆਦਾ ਦੱਸਿਆ ਜਾ ਰਿਹਾ ਸੀ। ਮਹਿਲਾ ਵੱਲੋਂ ਜਲਦੀ ਪੈਸੇ ਨਾ ਦੇਣ ਤੇ ਫਾਈਨੈਂਸਰ ਸੰਜੂ ਤੇ ਉਸ ਦੇ ਨਾਲ ਕੁਝ ਹੋਰ ਬੰਦੇ ਸਨ, ਜੋ ਮਹਿਲਾ ਨੂੰ ਗਲਤ ਕੰਮ ਤੇ ਮਜ਼ਬੂਰ ਕਰ ਰਹੇ ਸਨ। ਜਿਸ ਦੇ ਡਰ ਕਾਰਨ ਮਹਿਲਾ ਨੀਸ਼ਾ ਰਾਣੀ ਨੇ ਖੁਦਕਸ਼ੀ ਕਰ ਲਈ ਹੈ।

ਪੁਲਿਸ ਵੱਲੋਂ ਕੀਤੀ ਕਾਰਵਾਈ: ਨੀਸ਼ਾ ਰਾਣੀ ਦੇ ਪਤੀ ਦੇ ਬਿਆਨਾਂ ਮਤਾਬਿਕ ਪੁਲਿਸ ਨੇ ਫਾਈਨੈਂਸਰ ਸੰਜੂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਵੀ ਕੀਤੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਗ੍ਰਿਫ਼ਤਾਰੀ ਨਹੀਂ ਕਰੀ।

Last Updated : Apr 3, 2024, 5:32 PM IST

ABOUT THE AUTHOR

...view details