ਤਰਨਤਾਰਨ : ਤਰਨਤਾਰਨ ਦੇ ਝਬਾਲ ਬਾਈਪਾਸ ਚੌਂਕ ਵਿਖੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਗੰਨ ਹਾਊਸ 'ਚ ਸੇਂਧ ਲਾਉਂਦੇ ਹੋਏ ਹਥਿਆਰਾਂ ਦੀ ਚੋਰੀ ਕਰ ਲਈ। ਚੋਰਾਂ ਨੇ ਦੁਕਾਨ ਅੰਦਰੋਂ 17 ਰਾਈਫਲਾਂ, 5 ਪਿਸਟਲ ਅਤੇ 58 ਕਾਰਤੂਸ ਚੋਰੀ ਕੀਤੇ ਹਨ। ਚੋਰੀ ਦੀ ਘਟਨਾ ਸੰਬੰਧੀ ਉਸ ਸਮੇਂ ਪਤਾ ਲੱਗਾ ਜਦ ਦੁਕਾਨਦਾਰ ਦੇ ਮਾਲਕ ਮਨਮੀਤ ਸਿੰਘ ਨੇ ਬੁੱਧਵਾਰ ਬਾਅਦ ਦੁਪਹਿਰ ਨੂੰ ਆਪਣੀ ਦੁਕਾਨ ਖੋਲ੍ਹੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਆਈ.ਪੀ.ਐੱਸ. ਅਧਿਕਾਰੀ ਰਿਸ਼ਭ ਭੱਲਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨਦਾਰ ਦਾ ਹੋਇਆ ਭਾਰੀ ਨੁਕਸਾਨ: ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਦੁਕਾਨ ਕੁਝ ਦਿਨਾਂ ਤੋਂ ਬੰਦ ਸੀ, ਪਰ ਫਿਰ ਵੀ ਕਦੇ ਕਦੇ ਦੁਕਾਨ ਖੋਲ੍ਹਦੇ ਰਹਿੰਦੇ ਸਨ। ਜਦ ਕਿਸੇ ਗਾਹਕ ਨੁੰ ਲੋੜ ਪੈਂਦੀ ਤਾਂ ਫੋਨ ਕਰਕੇ ਬੁਲਾ ਲੈਂਦੇ ਸੀ। ਪਰ ਪਿਛਲੇ ਦਿਨਾਂ ਤੋਂ ਦੁਕਾਨ ਬੰਦ ਸੀ ਤਾਂ ਆਏ ਨਹੀਂ, ਪਰ ਬੁਧਵਾਰ ਨੂੰ ਜਦੋਂ ਦੁਕਾਨ ਖੋਲ਼੍ਹੀ ਤਾਂ ਹੋਸ਼ ਉੱਡ ਗਏ। ਜਦੋਂ ਦੇਖਿਆ ਕਿ ਇੱਕ ਸਾਈਡ ਕੰਧ ਪਾੜ ਕੇ ਚੋਰਾਂ ਵੱਲੋ ਭਾਰੀ ਮਾਤਰਾ ਵਿੱਚ ਹਥਿਆਰ ਚੋਰੀ ਕੀਤੇ ਗਏ ਹਨ ਜਿਨਾਂ ਵਿੱਚ 5 ਰਿਵਾਲਵਰ/1ਪਿਸਟਲ / 17ਰਾਈਫਲਾਂ ਅਤੇ 40 ਕਰੀਬ ਕਾਰਤੂਸ ਸ਼ਾਮਿਲ ਹਨ। ਇਨਾਂ ਹੀ ਨਹੀਂ ਚੋਰ ਜਾਂਦੇ ਜਾਂਦੇ ਸੀ.ਸੀ.ਟੀ.ਵੀ ਕੈਮਰੇ ਵਾਲੇ ਡੀ ਵੀ ਆਰ ਵੀ ਪੁੱਟ ਕੇ ਨਾਲ ਗਾਏ ਹਨ। ਉਹਨਾਂ ਕਿਹਾ ਕਿ ਜ਼ਿਆਦਾ ਤੌਰ 'ਤੇ ਲੋਕਾਂ ਵੱਲੋ ਵਿਦੇਸ਼ ਜਾਣ ਲੱਗੇ ਆਪਣਾ ਅਸਲਾ ਜੰਮਾ ਕਰਵਾਇਆ ਜਾਂਦਾ ਸੀ, ਕਿਉਂਕਿ ਨਿਗਰਾਨੀ ਹੇਠ ਰਹਿੰਦੇ ਸਨ। ਨਾਲ ਹੀ ਦੁਕਾਨ ਮਾਲਿਕ ਨੇ ਕਿਹਾ ਕਿ ਦੁਕਾਨ ਤੋਂ ਸਿਰਫ 10ਮੀਟਰ ਦੀ ਦੂਰੀ 'ਤੇ ਬਾਈਪਾਸ ਚੌਂਕ ਵਿੱਚ ਰਾਤ ਦਿਨ ਪੁਲਿਸ ਦਾ ਨਾਕਾ ਹੁੰਦਾ ਹੈ । ਬਾਵਜੁਦ ਇਸ ਦੇ ਇਹ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਪੁਲਿਸ ਨੁੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਮਸਲਾ ਹੱਲ ਕਰਕੇ ਉਸਦਾ ਮਾਲ ਵਾਪਿਸ ਦਵਾਇਆ ਜਾਵੇ।
ਸ਼ੁਭਕਰਨ ਦਾ ਹੋਇਆ ਪੋਸਟਮਾਰਟਮ, ਅੱਜ ਸਸਕਾਰ; ਅਣਪਛਾਤਿਆਂ ਖ਼ਿਲਾਫ਼ FIR ਦਰਜ, ਭੈਣ ਨੂੰ ਨੌਕਰੀ ਦੀ ਆਫ਼ਰ