ਪੰਜਾਬ

punjab

ETV Bharat / state

ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁੱਕੀ ਸਹੁੰ, ਸੀਐਮ ਮਾਨ ਵੀ ਰਹੇ ਮੌਜੂਦ - Governor of Punjab

New Governor Of Punjab : ਬੁੱਧਵਾਰ ਨੂੰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਰਾਜਪਾਲ ਸਹੁੰ ਲਈ ਹੈ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਕਰਵਾਇਆ ਗਿਆ, ਜਿੱਥੇ ਸੀਐਮ ਮਾਨ ਸਣੇ ਹੋਰ ਕਈ ਨੇਤਾ ਮੌਜੂਦ ਰਹੇ।

Governor of Punjab
ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁੱਕੀ ਸਹੁੰ (Etv Bharat)

By ETV Bharat Punjabi Team

Published : Jul 31, 2024, 10:30 AM IST

ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁੱਕੀ ਸਹੁੰ ((ANI))

ਚੰਡੀਗੜ੍ਹ: ਅੱਜ ਯਾਨੀ ਬੁੱਧਵਾਰ ਨੂੰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਪੰਜਾਬ ਰਾਜ ਭਵਨ ਵਿਖੇ ਗੁਲਾਬ ਚੰਦ ਕਟਾਰੀਆ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਿਆਸੀ ਆਗੂ, ਨੌਕਰਸ਼ਾਹ ਅਤੇ ਪਤਵੰਤੇ ਸ਼ਿਰਕਤ ਕੀਤੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਹੈ।

ਇਸ ਸਮਾਗਮ ਦੇ ਮੱਦੇਨਜ਼ਰ ਰਾਜ ਭਵਨ ਦੇ ਸਾਹਮਣੇ ਸੰਭਾਵਿਤ ਭੀੜ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਇਕ ਤਰਫਾ ਆਵਾਜਾਈ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 8ਸੀ ਸਥਿਤ ਸ਼ਿਵ ਮੰਦਰ ਵਿਖੇ ਮੱਥਾ ਟੇਕ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਜਿੱਥੇ ਉਨ੍ਹਾਂ ਨੂੰ ਮੰਦਰ ਦੇ ਪ੍ਰਧਾਨ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਵੱਲੋਂ ਸਨਮਾਨਿਤ ਕੀਤਾ ਗਿਆ। ਐਚ ਐਸ ਲੱਕੀ ਅਤੇ ਮੰਦਰ ਕਮੇਟੀ ਨੂੰ ਵਧਾਈ ਦਿੱਤੀ।

ਟਰੈਫਿਕ ਐਡਵਾਈਜ਼ਰੀ:ਇਸ ਦੌਰਾਨ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਵਿੱਚ ਬੁਲਾਏ ਜਾਣ ਵਾਲਿਆਂ ਨੂੰ ਹੀਰਾ ਸਿੰਘ ਚੌਕ (5/6, 7/8) ਤੋਂ ਰਾਜ ਭਵਨ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। ਸਿਰਫ਼ ਲਾਲ ਸਟਿੱਕਰਾਂ ਵਾਲੇ ਵਾਹਨਾਂ ਨੂੰ ਹੀ ਰਾਜ ਭਵਨ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ। ਹਰੇ ਸਟਿੱਕਰ ਵਾਲੀਆਂ ਗੱਡੀਆਂ ਗੁਰੂ ਨਾਨਕ ਆਡੀਟੋਰੀਅਮ ਦੇ ਬਾਹਰੀ ਗੇਟ 'ਤੇ ਪਤਵੰਤਿਆਂ ਨੂੰ ਉਤਾਰਨਗੀਆਂ ਅਤੇ ਚੁੱਕਣਗੀਆਂ ਅਤੇ ਗੋਲਫ ਟਰਨ, 7/26 ਲਾਈਟ ਪੁਆਇੰਟ ਤੋਂ ਲੰਘਦੇ ਹੋਏ ਸੈਕਟਰ 7 ਵਿੱਚ ਸੜਕ ਦੇ ਇੱਕ ਪਾਸੇ ਪਾਰਕ ਕਰਨਗੇ।

ਸਾਰੇ ਸਬੰਧਤ ਵਿਅਕਤੀਆਂ ਲਈ ਆਪਣੇ ਵਾਹਨ ਦੀ ਵਿੰਡਸ਼ੀਲਡ 'ਤੇ ਸਟਿੱਕਰ ਲਗਾਉਣਾ ਲਾਜ਼ਮੀ ਹੋਵੇਗਾ। ਉੱਤਰੀ ਰੂਟ 'ਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਸੁਖਨਾ ਝੀਲ ਰੋਡ ਤੋਂ ਪਰਹੇਜ਼ ਕਰਕੇ 8/9 ਚੌਕ ਤੋਂ ਹੀਰਾ ਸਿੰਘ ਚੌਕ ਵੱਲ 4/5 ਮੋੜ ਲੈਣ ਦੀ ਸਲਾਹ ਦਿੱਤੀ ਗਈ ਹੈ। ਆਮ ਲੋਕਾਂ ਨੂੰ 7/8 ਮੋੜ ਤੋਂ ਹੀਰਾ ਸਿੰਘ ਚੌਕ ਵੱਲ ਨਾ ਵਧਣ ਦੀ ਅਪੀਲ ਕੀਤੀ ਗਈ ਹੈ।

ABOUT THE AUTHOR

...view details