ਪੰਜਾਬ

punjab

ETV Bharat / state

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁੜ ਸਥਾਪਿਤ ਹੋਵੇਗਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, 26 ਜੂਨ ਨੂੰ ਲੱਗੇਗਾ ਬੁੱਤ - statue of Maharaja Ranjit Singh - STATUE OF MAHARAJA RANJIT SINGH

ਪਾਕਿਸਤਾਨ ਵਿੱਚ ਸਥਿਤ ਇਤਿਹਸਾਕ ਗੁਰੂਘਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮੁੜ ਸਥਾਪਿਤ ਕੀਤਾ ਜਾਵੇਗੀ। ਅੱਤਵਾਦੀਆਂ ਦੀਆਂ ਕੋਝੀਆਂ ਹਰਕਤਾਂ ਤੋਂ ਬਾਅਦ ਉਨ੍ਹਾਂ ਦੇ ਬੁੱਤ ਨੂੰ ਗੁਰੂਘਰ ਵਿੱਚੋਂ ਹਟਾਇਆ ਗਿਆ ਸੀ

statue of Maharaja Ranjit Singh
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁਥ ਸਥਾਪਿਤ ਹੋਵੇਗਾ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ (ETV BHARAT (ਅੰਮ੍ਰਿਤਸਰ ਰਿਪੋਟਰ))

By ETV Bharat Punjabi Team

Published : Jun 25, 2024, 1:49 PM IST

ਅੰਮ੍ਰਿਤਸਰ:ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 26 ਜੂਨ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ 2021 ਵਿੱਚ ਅੱਤਵਾਦੀ ਸੰਗਠਨ ਤਹਿਰੀਕ-ਏ-ਲਬਬੈਕ ਦੁਆਰਾ ਇਸ ਬੁੱਤ ਦੀ ਭੰਨਤੋੜ ਕੀਤੀ ਗਈ ਸੀ। ਸੂਤਰਾਂ ਮੁਤਾਬਕ 9 ਫੁੱਟ ਦੀ ਕਾਂਸੀ ਦੀ ਮੂਰਤੀ ਨੂੰ 2019 ਵਿੱਚ ਫਕੀਰ ਖਾਨਾ ਅਜਾਇਬ ਘਰ ਦੁਆਰਾ ਬਣਾਇਆ ਗਿਆ ਸੀ। ਪਹਿਲਾਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਨੂੰ ਲਾਹੌਰ ਦੇ ਕਿਲੇ ਵਿੱਚ ਸਥਾਪਿਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਬੁੱਤ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ 27 ਲੱਖ ਰੁਪਏ ਦੇ ਕਰੀਬ ਲਾਗਤ ਆਈ ਹੈ।

ਪੁਨਰਗਠਨ ਲਈ ਪ੍ਰੋਜੈਕਟ ਦੀ ਅਗਵਾਈ:ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ 185ਵੀਂ ਬਰਸੀ ਮਨਾਉਣ ਦੇ ਲਈ ਭਾਰਤ ਤੋਂ ਵੀ ਇੱਕ ਜੱਥਾ ਪਾਕਿਸਤਾਨ ਸਿੱਖ ਸ਼ਰਧਾਲੂਆਂ ਦਾ ਗਿਆ ਹੈ ਜੋ ਵੀ ਮਹਾਰਾਜ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਲਈ ਗਿਆ ਹੋਇਆ ਹੈ ਜੋ ਕਿ 30 ਜੁਨ ਨੂੰ ਬਰਸੀ ਮਨਾ ਕੇ ਵਾਪਿਸ ਭਾਰਤ ਆਵੇਗਾ। ਸੂਤਰਾਂ ਮੁਤਾਬਕ ਲਾਹੌਰ ਦੇ ਫਕੀਰ ਖਾਨਾ ਅਜਾਇਬ ਘਰ ਦੇ ਨਿਰਦੇਸ਼ਕ ਫਕੀਰ ਸਈਅਦ ਸੈਫੂਦੀਨ ਨੇ ਇਸ ਮੂਰਤੀ ਦੀ ਮੁਰੰਮਤ, ਪੁਨਰ ਨਿਰਮਾਣ ਅਤੇ ਪੁਨਰਗਠਨ ਲਈ ਪ੍ਰੋਜੈਕਟ ਦੀ ਅਗਵਾਈ ਕੀਤੀ। ਜਿਸ ਦਾ ਲਗਭਗ 80% ਨੁਕਸਾਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਇਹ ਪ੍ਰੋਜੈਕਟ ਦੁਬਾਰਾ ਸ਼ੁਰੂ ਕੀਤਾ ਗਿਆ।

27 ਲੱਖ ਰੁਪਏ ਦੀ ਲਾਗਤ:ਦੱਸਿਆ ਜਾ ਰਿਹਾ ਹੈ ਕਿ ਇਸ ਦੀ ਬਹਾਲੀ 'ਤੇ ਲਗਭਗ 27 ਲੱਖ ਰੁਪਏ ਦੀ ਲਾਗਤ ਆਈ ਅਤੇ ਇਹ ਕੰਮ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲਿਆ। ਇਹ ਬੁੱਤ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਾਪਤ ਕਰਨ ਲਈ ਦਾਨ ਕੀਤਾ ਗਿਆ ਸੀ, ”ਫਕੀਰ ਸਈਅਦ ਅਜ਼ੀਜ਼ੁਦੀਨ ਦੀ ਪੰਜਵੀਂ ਪੀੜ੍ਹੀ ਦੇ ਵੰਸ਼ਜ ਸੈਫੂਦੀਨ, ਜੋ ਰਣਜੀਤ ਸਿੰਘ ਦੀ ਸਰਕਾਰ ਵਿੱਚ ਮੁੱਖ ਸਕੱਤਰ ਅਤੇ ਵਿਦੇਸ਼ ਮੰਤਰੀ ਸਨ ਅਤੇ ਉਸਦੇ ਭਰਾ ਫਕੀਰ ਸਈਅਦ ਇਮਾਮੁਦੀਨ ਅਤੇ ਫਕੀਰ ਸਈਅਦ ਨੂਰੂਦੀਨ ਕਾਰਜਕਾਰੀ ਗਵਰਨਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਲਾਹੌਰ ਦੇ ਕਿਲੇ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀ ਤਿੰਨ ਵਾਰ ਤੋੜ ਭੰਨ ਵੀ ਕੀਤੀ ਗਈ। ਇਸ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੰਪਲੈਕਸ ਵਿੱਚ ਤਬਦੀਲ ਕੀਤਾ ਗਿਆ, ਜਿਹਦਾ ਉਦਘਾਟਨ ਹੁਣ ਕੱਲ 26 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ 185 ਵੀ ਬਰਸੀ ਦੇ ਮੌਕੇ ਉੱਤੇ ਹੋਣ ਜਾ ਰਿਹਾ ਹੈ।

ABOUT THE AUTHOR

...view details