ਮੋਗਾ:ਪੰਜਾਬ 'ਚ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਹਰ ਕੰਮ ਚ ਸਭ ਤੋਂ ਮੋਹਰੀ ਜਾਣਿਆ ਜਾਂਦਾ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਮੋਗਾ ਦੀ ਟਰੈਕਟਰ ਮੰਡੀ ਦੀ ਤਾਂ ਦੇਸ਼ ਦੇ ਸਭ ਤੋਂ ਵੱਡੀ ਮੰਡੀ ਮੋਗਾ ਵਿੱਚ ਟਰੈਕਟਰਾਂ ਦੀ ਲੱਗਦੀ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ। ਜੇਕਰ ਮੋਗਾ ਟਰੈਕਟਰ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਹਫਤੇ ਦੇ ਹਰ ਐਤਵਾਰ ਮੋਗਾ ਵਿੱਚ ਲੱਗਦੀ ਹੈ ਟਰੈਕਟਰਾਂ ਦੀ ਮੰਡੀ ਤੇ ਹਰ ਐਤਵਾਰ ਨੂੰ ਮੋਗਾ ਵਿੱਚ ਲੋਕਾਂ ਦਾ ਰਸ਼ ਮੇਲੇ ਵਾਂਗ ਵਿੱਚ ਹੁੰਦਾ ਹੈ। ਉੱਥੇ ਹੀ ਜਦੋਂ ਮੋਗਾ ਮੰਡੀ ਵਿੱਚ ਮਹਿਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਮੇਲਾ ਸਿੰਘ ਨੇ ਕਿਹਾ ਕਿ 1992 ਤੋਂ ਮੋਗਾ ਦੇ ਵਿੱਚ ਟਰੈਕਟਰਾਂ ਦੀ ਮੰਡੀ ਲੱਗਣੀ ਸ਼ੁਰੂ ਹੋਈ ਹੈ।
ਦੇਸ਼ਾਂ ਵਿਦੇਸ਼ਾਂ 'ਚ ਮੋਗਾ ਦੀ ਟਰੈਕਟਰ ਮੰਡੀ ਦੀਆਂ ਪਈਆਂ ਧੁੰਮਾਂ, ਦੂਰੋਂ-ਦੂਰੋਂ ਟਰੈਕਟਰ ਖ਼ਰੀਦਣ ਤੇ ਵੇਚਣ ਆਉਂਦੇ ਨੇ ਲੋਕ - Tractor market of Moga - TRACTOR MARKET OF MOGA
Tractor Market Of Moga: ਪੰਜਾਬ 'ਚ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਹਰ ਕੰਮ 'ਚ ਸਭ ਤੋਂ ਮੋਹਰੀ ਜਾਣਿਆ ਜਾਂਦਾ ਹੈ। ਉੱਥੇ ਹੀ ਮੋਗਾ ਟਰੈਕਟਰਾਂ ਦੀ ਮੰਡੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੈ। ਪੜ੍ਹੋ ਪੂਰੀ ਖਬਰ...
Published : Jun 12, 2024, 2:23 PM IST
ਮੋਗਾ ਟਰੈਕਟਰ ਮੰਡੀ ਦੀਆਂ ਪਈਆਂ ਧੁੰਮਾਂ:ਪਹਿਲਾਂ ਜਦੋਂ ਮੰਡੀ ਲੱਗਣੀ ਸ਼ੁਰੂ ਹੋਈ ਸੀ ਤਾਂ ਮੋਗੇ ਦੇ ਵਿੱਚ ਪੰਜ ਤੋਂ ਛੇ ਟਰੈਕਟਰ ਹੀ ਮੰਡੀ ਵਿੱਚ ਆਉਂਦੇ ਸਨ। ਅਹਿਮਦਾਬਾਦ ਤੋਂ ਵੀ ਲੋਕ ਮੋਗਾ ਦੀ ਮੰਡੀ ਵਿੱਚ ਟਰੈਕਟਰ ਲੈਣ ਤੇ ਵੇਚਣ ਆਉਂਦੇ ਹਨ। ਮੋਗਾ ਤੋਂ ਮੋਡੀਫਾਈ ਹੋ ਕੇ ਗਏ ਟਰੈਕਟਰ ਕੈਨੇਡਾ, ਆਸਟਰੇਲੀਆ, ਅਮਰੀਕਾ ਦੀਆਂ ਸੜਕਾਂ ਤੇ ਧੁੰਮਾ ਪਾ ਰਹੇ ਹਨ। ਭਾਵੇਂ ਹੀ ਪੰਜਾਬ ਵਿੱਚੋਂ ਪੰਜਾਬੀ ਜਾ ਕੇ ਬਾਹਰਲੇ ਵਿਦੇਸ਼ਾਂ ਵਿੱਚ ਵਸ ਗਏ ਹਨ। ਪਰ ਫਿਰ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚੋਂ ਪੰਜਾਬੀ ਕਲਚਰ ਪੰਜਾਬੀ ਵਿਰਸਾ ਬਾਹਰ ਨਹੀਂ ਨਿਕਲਦਾ। ਉਹ ਮੋਗਾ ਚੋਂ ਵੱਖ-ਵੱਖ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਟਰੈਕਟਰ ਤਿਆਰ ਕਰਵਾ ਕੇ ਵਿਦੇਸ਼ਾ ਦੀਆਂ ਸੜਕਾਂ ਤੇ ਦੌੜਾ ਰਹੇ ਹਨ।
ਮੋਡੀਫਾਈ ਕਰਵਾ ਕੇ ਵਿਦੇਸ਼ਾਂ ਦੀ ਧਰਤੀ ਤੇ ਭੇਜੇ ਟਰੈਕਟਰ: ਉੱਥੇ ਹੀ ਜਦੋਂ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਨ 1992 ਤੋਂ ਮੋਗਾ ਵਿੱਚ ਟਰੈਕਟਰ ਮੰਡੀ ਲੱਗਣੀ ਸ਼ੁਰੂ ਹੋਈ ਸੀ ਜੋ ਕਿ ਪਹਿਲਾਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਲੱਗਦੀ ਸੀ। ਕਰੀਬ ਪੰਜ ਸੱਤ ਟਰੈਕਟਰ ਹੀ ਉਸ ਸਮੇਂ ਖਰੀਦੇ ਵਿੱਚ ਜਾਂਦੇ ਸਨ ਪਰ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਗਾ ਹਰ ਹਫਤੇ ਦੇ ਐਤਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਵੇਚੇ ਤੇ ਖਰੀਦੇ ਜਾਂਦੇ ਹਨ। ਉੱਥੇ ਹੀ ਉਨ੍ਹਾਂ ਦੱਸਿਆ ਕਿ ਹਫਤੇ ਵਿੱਚ ਹਰ ਐਤਵਾਰ ਮੰਡੀ ਜਰੂਰ ਲੱਗਦੀ ਹੈ ਪਰ ਲੋਕ ਉੱਥੇ ਆਸ-ਪਾਸ ਦੀਆਂ ਪਹਿਲੀਆਂ ਜਾਂ ਕੋਈ ਜਗ੍ਹਾ ਕਿਸੇ ਦੀ ਪਈ ਹੈ ਤਾਂ ਉਸ ਨੂੰ ਪਹਿਲਾਂ ਹੀ ਕਿਰਾਏ ਉੱਤੇ ਲੈ ਲੈਂਦੇ ਹਨ ਤੇ ਉੱਥੇ ਹੀ ਆਪਣੇ ਟਰੈਕਟਰ ਖੜੇ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਜੋ ਮੋਗੇ ਤੋਂ ਮੋਡੀਫਾਈ ਹੋ ਕੇ ਟਰੈਕਟਰ ਜਾਂਦੇ ਹਨ। ਉਨ੍ਹਾਂ ਵਿੱਚ ਅਰਜਨ, ਨਾਟਗ ਤੇ ਸੋਨਾਲੀਕਾ ਟਰੈਕਟਰ ਹੀ ਜਿਆਦਾ ਮੋਡੀਫਾਈ ਕਰਵਾ ਕੇ ਵਿਦੇਸ਼ਾਂ ਦੀ ਧਰਤੀ ਤੇ ਭੇਜੇ ਜਾਂਦੇ ਹਨ। ਮੋਗਾ ਟਰੈਕਟਰਾਂ ਦੀ ਮੰਡੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੈ।
- ਦਿਨ ਚੜ੍ਹਦੇ ਹੀ ਨਸ਼ਿਆਂ ਦੇ ਮਾਮਲੇ 'ਚ ਬਦਨਾਮ ਦੋ ਬਸਤੀਆਂ ਵਿੱਚ ਪੁਲਿਸ ਦੀ ਰੇਡ - Bathinda police conducted raids
- ਖੇਮਕਰਨ ਹਲਕੇ ਦੇ ਪਿੰਡ ਭੈਣੀ ਮੱਸਾ ਸਿੰਘ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ, 5 ਲੋਕ ਜ਼ਖਮੀ - Shots fired along the land route
- ਪੰਜਾਬ ਪੁਲਿਸ ਦੀ AGTF ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਦੋ ਹੋਰ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ - Two associates of Iqbalpreet arrest