ਅੰਮ੍ਰਿਤਸਰ : ਸਿੱਖਾਂ ਦੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 403 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤ ਦੀਆਂ ਖ਼ਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ,ਜਿਥੇ ਗੁਰੂ ਜੀ ਦੇ ਜਨਮ ਅਸਥਾਨ ਤੇ ਹਰ ਸਾਲ ਵਾਂਗ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਅਤੇ ਸੰਗਤ ਵੱਲੋਂ ਪ੍ਰਕਾਸ਼ ਪੁਰਬ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਲਈ ਖਾਸ ਪ੍ਰਬੰਧ ਵੀ ਕੀਤੇ ਗਏ।
ਗੁਰੂ ਕੇ ਮਹਿਲ ਪਹੁੰਚੀ ਸੰਗਤ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ - Guru Teg Bahadur Ji Parkash Parv - GURU TEG BAHADUR JI PARKASH PARV
ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 403 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤ ਦੀਆਂ ਖ਼ਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਥੇ ਗੁਰੂ ਜੀ ਦੇ ਜਨਮ ਅਸਥਾਨ 'ਤੇ ਹਰ ਸਾਲ ਵਾਂਗ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।
Published : Apr 29, 2024, 2:31 PM IST
ਸੰਗਤ ਹੋਈਆਂ ਨਿਹਾਲ :ਇਸ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਆਈਆਂ ਸੰਗਤ ਨੇ ਕਿਹਾ ਕਿ ਅੱਜ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੇ ਹਨ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ ਕਿ ਪਰਮਾਤਮਾ ਸਮੁੱਚੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ, ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮੁੱਚਾ ਜੀਵਨ ਹੱਕ ਸੱਚ ਲਈ ਆਵਾਜ ਉਠਾਉਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਸਾਹਿਬ ਨੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਦਬਾਉਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਧਰਮ ਦੀ ਰੱਖਿਆ ਲਈ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਪ੍ਰਣ ਕਰਨ ਅਤੇ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨ। ਉਹਨਾਂ ਕਿਹਾ ਕਿ ਅੱਜ ਇਸ ਪਵਿੱਤਰ ਮੌਕੇ ਤੇ ਜਲੋ ਸਾਹਿਬ ਵੀ ਸਜਾਏ ਜਾਣਗੇ ਤੇ ਰਾਤ ਨੂੰ ਦੀਪ ਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ।
- ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਪਾਰਟੀ ਛੱਡ ਸਕਦੇ ਹਨ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ - MLA Dalvir Singh Goldy leave party
- ਬਿਮਾਰ ਪਿਤਾ ਲਈ ਨਹੀਂ ਮਿਲੀ ਮੁਫ਼ਤ ਐਂਬੂਲੈਂਸ ਸੇਵਾ, ਤਾਂ ਰੇਹੜੀ 'ਤੇ ਲਿਟਾ ਕੇ ਪਹੁੰਚਾਇਆ ਹਸਪਤਾਲ ਤੋਂ ਘਰ - Patient On Rehdi
- ਘਰ ਵਿੱਚ ਇੱਕਲੀ ਰਹਿੰਦੀ ਔਰਤ ਦੀ ਮਿਲੀ ਲਾਸ਼, ਮੁਹੱਲਾ ਵਾਸੀਆਂ ਨੇ ਕਿਹਾ- ਦਾਨ-ਪੁੰਨ ਤੇ ਸੇਵਾ ਹੀ ਕਰਦੀ ਸੀ ਮ੍ਰਿਤਕਾ - Crime In Amritsar
ਬਚਪਣ ਤੋਂ ਹੀ ਅਣੌਖੇ ਰਹੇ ਗੁਰੂ ਸਾਹਿਬ :ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਬਚਪਨ ਤੋਂ ਹੀ ਉਹ ਇੱਕ ਅਨੋਖਾ ਬਾਲਕ ਹੋਣ ਦਾ ਮਾਣ ਬਖਸ਼ਦੇ ਸਨ। ਉਹ ਬਚਪਨ ਵਿੱਚ ਹੀ ਸੂਝਵਾਨ ਲੱਗਦੇ ਸਨ। ਅੰਤਰ-ਆਤਮਾ ਨਾਲ ਜੁੜ ਕੇ ਰੱਬੀ ਰਮਜ਼ਾਂ ਦੇ ਕੌਤਕ ਕਰਦੇ ਸਨ। ਆਮ ਕਰਕੇ ਵੈਰਾਗੀ ਸੁਭਾਅ ਦੇ ਸਨ। ਹਿਰਦਾ ਕੋਮਲ, ਸਰੀਰ ਸੁਡੋਲ ਤੇ ਬਲਵਾਨ ਸੀ। ਆਮ ਬਾਲਕਾਂ ਨਾਲ ਖੇਡਦੇ ਸਨ ਅਤੇ ਸਮਾਂ ਮਿਲਣ 'ਤੇ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਵਿਚ ਵੀ ਨਿਪੁੰਨਤਾ ਹਾਸਿਲ ਕੀਤੀ ਸੀ। ਪ੍ਰੇਮ ਉਹਨਾਂ ਦੇ ਜੀਵਨ ਆਧਾਰ ਸੀ ਤੇ ਬਲੀਦਾਨ ਕਰਨਾ ਸ਼ਾਇਦ ਉਹਨਾਂ ਦਾ ਮਕਸਦ ਸੀ। ਬਚਪਨ ਵਿਚ ਉਹਨਾਂ ਦਾ ਨਾਂ ਤਿਆਗ ਮੱਲ ਸੀ ਪਰ ਜਦੋਂ 14 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਸਮੇਂ ਉਨ੍ਹਾਂ ਨੇ ਦੁਸ਼ਮਣਾਂ ਨਾਲ ਲੋਹਾ ਲਿਆ। ਸਭ ਸਿੱਖਾਂ ਨੇ ਇਸ ਨੌਜਵਾਨ ਤਿਆਗ ਮੱਲ ਦੀ ਤਲਵਾਰੀ ਸ਼ਕਤੀ ਦੇ ਗੁਣ ਗਾਏ। ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ੀ ਵਿਚ ਆ ਕੇ ਫ਼ੁਰਮਾਇਆ ਕਿ ਬੇਟਾ ! 'ਤਿਆਗ ਮੱਲ ਜੀ', ਭਾਵਨਾ ਦੇ ਤੁਸੀਂ ਤੇਜੱਸਵੀ ਹੋ, ਸਿਮਰਨ ਵਿਚ ਰੁੱਝੇ ਰਹਿਣ ਵਾਲੇ ਮਹਾਨ ਪੁਰਸ਼ ਹੋ ਤੇ ਲੋੜ ਪੈਣ 'ਤੇ ਤੁਸੀਂ ਸ਼ਮਸ਼ੀਰ ਦੇ ਜੌਹਰ ਵਿਖਾਏ ਹਨ, ਅਸੀਂ ਤੁਹਾਡਾ ਨਾਂ 'ਤਿਆਗ ਮੱਲ' ਦੀ ਥਾਂ 'ਤੇ 'ਤੇਗ ਬਹਾਦਰ' ਰੱਖਦੇ ਹਾਂ।