ਪੰਜਾਬ

punjab

ETV Bharat / state

ਜੇਲ੍ਹ ਵਿੱਚੋਂ ਭੱਜੇ ਕੈਦੀ ਨੂੰ ਚਾਰ ਮਹੀਨੇ ਬਾਅਦ ਪੁਲਿਸ ਨੇ ਕੀਤਾ ਕਾਬੂ - Prisoner recaptured - PRISONER RECAPTURED

Barnala Police: ਬਰਨਾਲਾ ਪੁਲਿਸ ਨੇ ਜੇਲ੍ਹ ਵਿੱਚੋਂ ਭੱਜੇ ਕੈਦੀ ਨੂੰ ਚਾਰ ਮਹੀਨੇ ਬਾਅਦ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੋਸ਼ੀ ਰਮੇਸ਼ ਕੁਮਾਰ ਮੌੜ ਮੰਡੀ ਦਾ ਰਹਿਣ ਵਾਲਾ ਹੈ।

BARNALA POLICE
ਜੇਲ੍ਹ ਵਿੱਚੋਂ ਭੱਜੇ ਕੈਦੀ ਨੂੰ ਚਾਰ ਮਹੀਨੇ ਬਾਅਦ ਕੀਤਾ ਗ੍ਰਿਫ਼ਤਾਰ

By ETV Bharat Punjabi Team

Published : Apr 12, 2024, 2:22 PM IST

ਜੇਲ੍ਹ ਵਿੱਚੋਂ ਭੱਜੇ ਕੈਦੀ ਨੂੰ ਚਾਰ ਮਹੀਨੇ ਬਾਅਦ ਕੀਤਾ ਗ੍ਰਿਫ਼ਤਾਰ

ਬਰਨਾਲਾ :ਬਰਨਾਲਾ ਪੁਲਿਸ ਨੇ ਜੇਲ੍ਹ ਵਿੱਚੋਂ ਭੱਜੇ ਕੈਦੀ ਨੂੰ ਚਾਰ ਮਹੀਨੇ ਬਾਅਦ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੋਸ਼ੀ ਰਮੇਸ਼ ਕੁਮਾਰ ਮੌੜ ਮੰਡੀ ਦਾ ਰਹਿਣ ਵਾਲਾ ਹੈ, ਜਿਸਨੂੰ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਬਰਨਾਲਾ ਜੇਲ੍ਹ ਵਿੱਚ ਕੈਦ ਸੀ। ਜਿੱਥੇ ਜੇਲ੍ਹ ਦੇ ਖੇਤਾਂ ਵਿੱਚ ਕੰਮ ਕਰਦਿਆਂ ਮੌਕਾ ਬਚਾ ਕੇ ਭੱਜਣ ਵਿੱਚ ਸਫ਼ਲ ਹੋ ਗਿਆ ਸੀ। ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ਼ ਕੀਤਾ ਹੋਇਆ ਹੈ ਅਤੇ ਪਿਛਲੇ ਚਾਰ ਮਹੀਨੇ ਤੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ। ਜਿਸਨੂੰ ਅੱਜ ਬਰਨਾਲਾ ਦੀ ਦਾਣਾ ਮੰਡੀ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਸਐਚਓ ਥਾਣਾਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਣਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਜੇਲ੍ਹ ਵਿੱਚੋਂ ਨਜ਼ਰਬੰਦ ਇੱਕ ਵਿਅਕਤੀ ਕੁੱਝ ਸਮਾਂ ਪਹਿਲਾਂ ਭੱਜ ਗਿਆ ਸੀ, ਜਿਸਨੂੰ ਬਰਨਾਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਰਮੇਸ਼ਾ ਕੁਮਾਰ ਮੇਸ਼ੀ ਵਾਸੀ ਮੌੜ ਮੰਡੀ (ਬਠਿੰਡਾ) ਦਾ ਰਹਿਣ ਵਾਲਾ ਹੈ। ਜੋ ਬਰਨਾਲਾ ਜੇਲ੍ਹ ਵਿੱਚ ਇੱਕ ਐਕਸੀਡੈਂਟ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਕੱਟ ਰਿਹਾ ਸੀ। ਜੇਲ੍ਹ ਪ੍ਰਸ਼ਾਸ਼ਨ ਵਲੋਂ ਸਜ਼ਾ ਜਾਫ਼ਤਾ ਕੈਦੀਆਂ ਨੂੰ ਜੇਲ੍ਹ ਦੇ ਬਾਹਰ ਖੇਤੀ ਵਗੈਰਾ ਦਾ ਕੰਮ ਕਰਵਾਇਆ ਜਾਂਦਾ ਹੈ। ਜਿੱਥੋਂ ਇਹ ਕੈਦੀ 24 ਨਵੰਬਰ, 2023 ਨੂੰ ਫ਼ਰਾਰ ਹੋ ਗਿਆ ਸੀ। ਜਿਸਤੋਂ ਬਾਅਦ ਇਸ ਵਿਰੁੱਧ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਵੀ ਦਰਜ਼ ਕੀਤਾ ਗਿਆ ਸੀ। ਇਸਤੋਂ ਬਾਅਦ ਬਰਨਾਲਾ ਪੁਲਿਸ ਉਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਟੀਮਾਂ ਬਣਾ ਕੇ ਇਸਦੀ ਕੈਦੀ ਦੀ ਭਾਲ ਕਰ ਰਹੀ ਸੀ।

ਅੱਜ ਬਰਨਾਲਾ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬਰਨਾਲਾ ਦੀ ਦਾਣਾ ਮੰਡੀ ਨੇੜੇ ਤੋਂ ਉਕਤ ਦੋਸ਼ੀ ਰਮੇਸ਼ ਘੁੰਮਦਾ ਦਿਖਾਈ ਦਿੱਤਾ। ਜਿਸਨੂੰ ਤੁਰੰਤ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸਦਾ ਰਿਮਾਂਡ ਹਾਸਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ। ਕੀਤਾ ਜਾ ਰਿਹਾ ਹੈ।

ABOUT THE AUTHOR

...view details