ਅੰਮ੍ਰਿਤਸਰ ਦੇ ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਰੌਸ਼ਨ ਕੀਤਾ ਨਾਂਅ ਅੰਮ੍ਰਿਤਸਰ:ਦੇਸ਼ ਪੱਧਰ ਦੇ ਉੱਤੇ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਭਾਰਤ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਜਿਸ ਦੇ ਵਿੱਚ ਇੱਕ ਸੂਬੇ ਦੇ ਇੱਕ ਪ੍ਰਿੰਸੀਪਲ ਨੂੰ ਹੀ ਇਹ ਸਨਮਾਨ ਹਾਸਲ ਹੋਇਆ ਹੈ। ਆਲ ਇੰਡੀਆ ਪ੍ਰਾਇਜ਼ਿਜ਼ ਐਸੋਸੀਏਸ਼ਨ (ਇੰਡੀਆ) ਵੱਲੋਂ ਸ਼ਿਕਸ਼ਾ ਪਦਮ ਸਨਮਾਨ 2024 ਸੇਗ ਯੂਨੀਵਰਸਿਟੀ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਇਆ ਗਿਆ।
ਇਸ ਸਨਮਾਨ ਸਮਾਗਮ ਦੌਰਾਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਪਿੰਡ ਮੱਲੀਆਂ ਵਿੱਚ ਸਥਿਤ ਮਿਸਲ ਸ਼ਹੀਦਾਂ ਤਰਨਾ ਦਲ ਦੀ ਸੰਸਥਾ,ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੋਏ ਇਸ ਸਮਾਗਮ ਦੌਰਾਨ ਸ਼ਿਕਸ਼ਾ ਪਦਮ ਸਨਮਾਨ ਪ੍ਰਾਪਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਐਸੋਸੀਏਸ਼ਨ ਨੇ 300 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲ/ਡਾਇਰੈਕਟਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਹੈ।
ਪ੍ਰਿੰਸੀਪਲ ਦੀ ਹੋ ਰਹੀ ਸ਼ਲਾਘਾ : ਇਸ ਪ੍ਰੋਗਰਾਮ ਵਿੱਚ ਹਰੇਕ ਸੂਬੇ ਤੋਂ ਇੱਕ ਇੱਕ ਪ੍ਰਿੰਸੀਪਲ/ਡਾਇਰੈਕਟਰ ਨੂੰ ਸਨਮਾਨਿਤ ਕਰ ਕੇ ਉਹਨਾਂ ਦੀ ਸ਼ਲਾਘਾ ਕੀਤੀ ਗਈ। ਏਸੇ ਪ੍ਰੋਗਰਾਮ ਤਹਿਤ ਪੰਜਾਬ ਵਿੱਚੋਂ ਨਿਹੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ (ਅੰਮ੍ਰਿਤਸਰ) ਦੇ ਪ੍ਰਿੰਸੀਪਲ ਡਾ.ਪਲਵਿੰਦਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ।
ਸਕੂਲ ਸਟਾਫ ਨੇ ਵੀ ਕੀਤੀ ਸ਼ਲਾਘਾ :ਡਾ.ਪਲਵਿੰਦਰਪਾਲ ਸਿੰਘ ਦੀ ਸਕੂਲ ਪ੍ਰਤੀ ਵਧੀਆ ਕਾਰਗੁਜ਼ਾਰੀ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਕਰਕੇ ਸਨਮਾਨਿਤ ਹੋਣ ਉਪਰੰਤ ਸਕੂਲ ਵਾਪਿਸ ਪਰਤਣ ‘ਤੇ ਸਕੂਲ ਦੇ ਸਮੂਹ ਸਟਾਫ਼ ਅਤੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 2014 ਤੋਂ ਮਿਸਲ ਸ਼ਹੀਦਾਂ ਤਰਨਾ ਦਲ ਦੀ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ 'ਚ ਸੇਵਾ ਨਿਭਾ ਰਹੇ ਹਨ।