ਨੰਗਲ (ਰੋਪੜ): ਬੀਤੇ ਦਿਨ ਨੰਗਲ ਵਿੱਚ ਵਾਪਰੇ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲਕਾਂਡ ਤੋਂ ਪੁਲਿਸ ਚੌਕੰਨੀ ਨਜ਼ਰ ਆ ਰਹੀ ਹੈ ਅਤੇ ਅੱਜ ਸ਼ਹਿਰ ਵਿੱਚ ਪੁਲਿਸ ਨੇ ਫਲੈਗ ਮਾਰਚ ਵੀ ਕੱਢਿਆ। ਡੀਐੱਸਪੀ ਮਨਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਵਿੱਚ ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਬਜ਼ਾਰਾਂ ਵਿੱਚ ਵੱਡੀ ਗਿਣਤੀ ਅੰਦਰ ਪੁਲਿਸ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਜਾ ਰਿਹਾ। ਲੋਕ ਸਭਾ ਚੋਮਾਂ ਦੇ ਮੱਦੇਨਜ਼ਰ ਵੀ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਨੰਗਲ ਸ਼ਹਿਰ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ, ਲੋਕਾਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ - Nangal police took flag march
NANGAL POLICE TOOK FLAG MARCH: ਨੰਗਲ ਸ਼ਹਿਰ ਵਿੱਚ ਪੁਲਿਸ ਨੇ ਪੈਰਾਮਿਲਟਰੀ ਫੋਰਸ ਦੇ ਨਾਲ ਮਿਲ ਕੇ ਫਲੈਗ ਮਾਰਚ ਕੱਢਿਆ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਿਸੇ ਵੀ ਸ਼ਰਾਰਤੀ ਅਨਸਰ ਦੀ ਸੂਚਨਾ ਪੁਲਿਸ ਕੋਲ ਪਹੁੰਚਾਉਣ ਦੀ ਅਪੀਲ ਕੀਤੀ।
Published : Apr 18, 2024, 1:09 PM IST
ਸੀਸੀਟੀਵੀ ਕੈਮਰਿਆਂ ਦੀ ਜਾਂਚ: ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਸ਼ਰਾਰਤੀ ਅਨਸਰ ਜਾਂ ਹੋਰ ਸ਼ੱਕੀ ਕੋਈ ਨਜ਼ਰ ਆਉਂਦਾ ਤਾਂ ਲੋਕ ਪੁਲਿਸ ਨੂੰ ਇਤਲਾਹ ਕਰਨਾ ਤਾਂ ਜੋ ਸ਼ਹਿਰ ਵਿੱਚ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢਿਆ ਜਾ ਰਿਹਾ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ । ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆ ਬਾਰੇ ਉਹਨਾਂ ਕਿਹਾ ਕਿ ਸਾਰੇ ਸੀਸੀਟੀਵੀ ਕੈਮਰੇ ਜਾਂਚੇ ਜਾ ਰਹੇ ਹਨ ਅਤੇ ਜਿਹੜੇ ਸੀਸੀਟੀਵੀ ਕੈਮਰੇ ਖਰਾਬ ਹਨ ਜਾਂ ਬੰਦ ਪਏ ਹਨ ਉਹਨਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ।
- ਢਾਈ ਸਾਲ ਦੀ ਦਿਲਰੋਜ਼ ਨੂੰ ਜਿੰਦਾ ਦਫਨਾਉਣ ਵਾਲੀ ਨੀਲਮ ਨੂੰ ਫਾਂਸੀ ਦੀ ਸਜ਼ਾ, ਬੱਚੀ ਨੂੰ ਕਿਡਨੈਪ ਕਰਕੇ ਲੈ ਗਈ ਸੀ ਨੀਲਮ ਤੇ ਫਿਰ ਦਫ਼ਨਾਇਆ - Dilroz Murder Case
- ਹਿੰਦੂ ਆਗੂ ਦੇ ਕਤਲ ਦੀ ਜਾਂਚ ਕਰ ਸਕਦੀਆਂ ਨੇ ਕੇਂਦਰੀ ਏਜੰਸੀਆਂ, ਅੱਤਵਾਦੀ ਗਰੁੱਪ ਨਾਲ ਜੁੜੇ ਨੇ ਕਤਲ ਦੇ ਤਾਰ - murder of Vikas Baga
- ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫਿਲਮ 'ਜੇ ਜੱਟ ਵਿਗੜ ਗਿਆ', ਲੀਡ 'ਚ ਨਜ਼ਰ ਆਉਣਗੇ ਜੈ ਰੰਧਾਵਾ - Punjabi film Je Jatt vigarh Gya
ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ: ਇੱਥੇ ਦੱਸਣ ਯੋਗ ਹੈ ਕਿ ਨੰਗਲ ਵਿੱਚ ਪਿਛਲੇ ਸਮੇਂ ਦੌਰਾਨ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦੋਂ ਨੰਗਲ ਸ਼ਹਿਰ ਦੇ ਉੱਗੇ ਵਪਾਰੀ ਅਤੇ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦਾ ਦਿਨ ਦਿਹਾੜੇ ਸ਼ਰੇਆਮ ਦੁਕਾਨ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨੰਗਲ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸਸ ਦੇਖਣ ਨੂੰ ਮਿਲ ਰਿਹਾ ਸੀ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਵਿਰੁੱਧ ਭੜਾਸ ਵੀ ਕੱਢੀ ਗਈ। ਉਹਨਾਂ ਦਾ ਕਹਿਣਾ ਸੀ ਜਿੱਥੇ ਪਹਿਲਾਂ ਲੁੱਟਾਂ-ਖੋਹਾਂ ਤੋਂ ਪਰੇਸ਼ਾਨ ਸਨ ਹੁਣ ਤਾਂ ਸ਼ਰੇਆਮ ਹੀ ਨੰਗਲ ਸ਼ਹਿਰ ਵਿੱਚ ਕਤਲ ਹੋਣ ਲੱਗ ਪਏ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾ ਜੋ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ।