ਲੁਧਿਆਣਾ: ਖੰਨਾ ਦੇ ਦੋਰਾਹਾ ਵਿਖੇ ਇੱਕ ਵਿਅਕਤੀ 'ਤੇ ਹਮਲਾ ਕਰਕੇ ਉਸਦਾ ਮੋਟਰਸਾਈਕਲ ਖੋਹ ਲਿਆ ਗਿਆ। ਇਸਦਾ ਵੀਡੀਓ ਵੀ ਸਾਹਮਣੇ ਆਇਆ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਰਾਹਾ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਜੱਸੀ ਅਤੇ ਜੰਟੀ ਵਾਸੀ ਪਿੰਡ ਧਮੋਟ ਅਤੇ ਗਗਨਦੀਪ ਸਿੰਘ ਵਾਸੀ ਬਾਬਰਪੁਰ ਵਜੋਂ ਹੋਈ। ਇਨ੍ਹਾਂ ਦੇ ਕਬਜ਼ੇ 'ਚੋਂ ਲੁੱਟਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਖੰਨਾ 'ਚ ਰਾਹਗੀਰ 'ਤੇ ਹਮਲਾ ਕਰ ਮੋਟਰਸਾਈਕਲ ਖੋਹਣ ਵਾਲਿਆਂ ਨੂੰ ਪੁਲਿਸ ਨੇ 24 ਘੰਟਿਆਂ 'ਚ ਕੀਤਾ ਕਾਬੂ - Attack on passerby in Khanna - ATTACK ON PASSERBY IN KHANNA
thief stole motorcycle from passerby: ਖੰਨਾ ਦੇ ਦੋਰਾਹਾ ਵਿਖੇ ਰਾਹ ਜਾਂਦੇ ਇੱਕ ਵਿਅਕਤੀ ਤੇ ਹਮਲਾ ਕਰ ਚੋਰਾਂ ਨੇ ਉਸਦਾ ਮੋਟਰਸਾਈਕਲ ਖੋਹ ਲਿਆ ਸੀ। ਚੋਰਾਂ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਗਿਰਫਤਾਰ ਕੀਤਾ ਹੈ।
Published : Jul 21, 2024, 8:56 PM IST
|Updated : Aug 17, 2024, 10:15 AM IST
ਰਸਤੇ ਵਿੱਚ ਘੇਰ ਕੇ ਹਮਲਾ ਕੀਤਾ:ਦੋਰਾਹਾ ਦੇ ਰੌਲ ਨਹਿਰ ਪੁਲ ਨੇੜੇ ਤਿੰਨ ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰਸਤੇ 'ਚ ਘੇਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਪਹਿਲਾਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਵਿਅਕਤੀ ਆਪਣਾ ਮੋਟਰਸਾਇਕਲ ਛੱਡ ਕੇ ਭੱਜ ਗਿਆ ਤਾਂ ਲੁਟੇਰੇ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਦੋਰਾਹਾ ਪੁਲੀਸ ਨੇ ਵਰਿੰਦਰ ਕੁਮਾਰ ਵਾਸੀ ਦੀਪ ਨਗਰ ਦੋਰਾਹਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੁੱਟ ਦਾ ਕੇਸ ਦਰਜ ਕੀਤਾ ਸੀ। ਵਰਿੰਦਰ ਅਨੁਸਾਰ ਜਦੋਂ ਉਹ ਆਪਣੇ ਘਰ ਤੋਂ ਪੱਦੀ ਰਾਹੀਂ ਰੌਲ ਨਹਿਰ ਦੇ ਪੁਲ ’ਤੇ ਜਾ ਰਿਹਾ ਸੀ ਤਾਂ ਉਸਨੂੰ ਬਿਜਲੀ ਗਰਿੱਡ ਪਾਰ ਕਰਕੇ ਅਜਨੌਦ ਵਾਲੇ ਪਾਸੇ ਤੋਂ ਵਾਪਸ ਆਉਣਾ ਪਿਆ। ਸੁੰਨਸਾਨ ਜਗ੍ਹਾ ਕੋਲ ਤਿੰਨ ਲੁਟੇਰੇ ਖੜ੍ਹੇ ਸਨ ਜਿਨ੍ਹਾਂ ਨੇ ਉਸ ਨੂੰ ਰੋਕਿਆ। ਇੱਕ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਪਿੱਛੇ ਵੱਲ ਭੱਜਿਆ ਅਤੇ ਰੌਲਾ ਪਾਉਣ ਲੱਗਾ ਤਾਂ ਲੁਟੇਰੇ ਉਸਦਾ ਮੋਟਰਸਾਈਕਲ ਸੀ.ਟੀ.-100 ਨੰਬਰ ਪੀ.ਬੀ.55ਡੀ-2389 ਲੈ ਕੇ ਭੱਜ ਗਏ।
- ਪੰਜਾਬ ਪੁਲਿਸ ਦੇ ਵੱਡਾ ਹੁਕਮ : ਨਾਬਾਲਿਗ ਬਾਈਕ, ਸਕੂਟਰ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਹੋਵੇਗੀ ਜੇਲ੍ਹ, 25 ਹਜ਼ਾਰ ਜੁਰਮਾਨਾ - Punjab Police Order
- ਅਲੋਪ ਹੋ ਚੁੱਕੇ ਮਿੱਟੀ ਦੇ ਭਾਂਡਿਆਂ ਦਾ ਫਿਰ ਵਧਿਆ ਰੁਝਾਨ, ਸੁਣੋ ਇੰਨ੍ਹਾਂ ਨੂੰ ਲੈ ਕੇ ਲੋਕਾਂ ਦੀ ਰਾਏ... - Tendency towards earthenware
- ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਦੀ 60ਵੀਂ ਬਰਸੀ ਮਨਾਈ, 'ਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡੇ ਸਾਰਿਆਂ ਦੀ ਜਿੰਮੇਵਾਰੀ : ਭਾਰਤੀ ਦੱਤ ਬਾਗਚੀ - 60th death anniversary Bk Dutt
ਰਿਮਾਂਡ ਲੈ ਕੇ ਪੁੱਛਗਿੱਛ ਜਾਰੀ:ਦੋਰਾਹਾ ਥਾਣਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕੀਤੀ ਗਈ। ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਅਹਿਮ ਸੁਰਾਗ ਮਿਲ ਜਾਣਗੇ।