ਪੰਜਾਬ

punjab

ETV Bharat / state

ਸ਼ੋਸਲ ਮੀਡੀਆ ਜਰੀਏ 30 ਲੱਖ ਦੀ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗਿਰਫਤਾਰ - ransom of 30 lakhs social media

ਮਾਨਸਾ ਪੁਲਿਸ ਨੇ ਇੱਕ ਨੌਜਵਾਨ ਨੂੰ ਸ਼ੋਸਲ ਮੀਡੀਆ ਜਰੀਏ ਵਪਾਰੀ ਤੋਂ 30 ਲੱਖ ਦੀ ਫਿਰੌਤੀ ਮੰਗਣ ਦੇ ਜੁਰਮ 'ਚ ਗਿਰਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਇਹ ਨੌਜਵਾਨ ਰਾਤੋਂ ਰਾਤ ਅਮੀਰ ਹੋਣ ਦਾ ਸੁਫਨਾ ਦੇਖਦਾ ਸੀ।

The police arrested the person who demanded a ransom of 30 lakhs through social media
ਸ਼ੋਸਲ ਮੀਡੀਆ ਜਰੀਏ 30 ਲੱਖ ਦੀ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗਿਰਫਤਾਰ (ਮਾਨਸਾ ਪੱਤਰਕਾਰ)

By ETV Bharat Punjabi Team

Published : Sep 2, 2024, 5:59 PM IST

ਸ਼ੋਸਲ ਮੀਡੀਆ ਜਰੀਏ 30 ਲੱਖ ਦੀ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗਿਰਫਤਾਰ (ਮਾਨਸਾ ਪੱਤਰਕਾਰ)

ਮਾਨਸਾ:ਕਹਿੰਦੇ ਨੇ ਜੁਰਮ ਕਰਨ ਵਾਲਾ ਕਿਨਾਂ ਵੀ ਸ਼ਾਤਿਰ ਕਿਊਂ ਨਾ ਹੋਵੇ ਉਹ ਕਾਨੂੰਨ ਦੀ ਪਕੜ ਤੋਂ ਦੂਰ ਨਹੀਂ ਰਹਿ ਸਕਦਾ। ਅਜਿਹਾ ਹੀ ਮਾਮਲਾ ਮਾਨਸਾ ਪੁਲਿਸ ਨੇ ਸੁਲਝਾਇਆ ਹੈ ਜਿਥੇ, ਸੋਸ਼ਲ ਮੀਡੀਆ ਦੇ ਜਰੀਏ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਨੌਜਵਾਨ ਗੈਂਗਸਟਰਾਂ ਨੂੰ ਫੋਲੋ ਕਰਦਾ ਹੈ ਅਤੇ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਜਰੀਏ ਫਿਰੌਤੀ ਮੰਗ ਰਿਹਾ ਸੀ।

ਦੋ ਪੁੱਤਰਾਂ ਨੂੰ ਮਾਰਨ ਦੀ ਦਿੱਤੀ ਧਮਕੀ : ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਨਜਿੰਦਰ ਸਿੰਘ ਵਾਸੀ ਮਾਖਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ, ਕਿ ਉਸ ਨੂੰ ਇੱਕ ਵਿਅਕਤੀ ਸੋਸ਼ਲ ਮੀਡੀਆ ਦੇ 30 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੇ ਦੋਨੋਂ ਬੇਟਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਦੇਤੇਜਾਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਬਠਿੰਡਾ ਵਾਸੀ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਰਾਤੋਂ ਰਾਤ ਅਮੀਰ ਬਣਨ ਦੇ ਚੱਕਰ ਵਿੱਚ ਫਿਰੌਤੀ ਮੰਗ ਰਿਹਾ ਸੀ ਮੁਲਜ਼ਮ : ਉਹਨਾਂ ਦੱਸਿਆ ਕਿ ਇਹ ਨੌਜਵਾਨ ਬੀਏ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਰਾਤੋਂ ਰਾਤ ਅਮੀਰ ਬਣਨ ਦੇ ਚੱਕਰ ਵਿੱਚ ਫਿਰੌਤੀ ਮੰਗ ਰਿਹਾ ਸੀ ਉਹਨਾਂ ਦੱਸਿਆ ਕਿ ਇਸ ਨੌਜਵਾਨ ਨੇ ਆਪਣੇ ਹੀ ਇੱਕ ਦੂਰ ਦੇ ਰਿਸ਼ਤੇਦਾਰ ਤੋਂ ਫਿਰੌਤੀ ਦੇ ਲਈ ਫੋਨ ਕੀਤਾ ਸੀ ਅਤੇ ਇਹ ਉਸ ਵਿਅਕਤੀ ਦੇ ਦੋਨੋਂ ਬੇਟਿਆਂ ਦੇ ਨਾਮ ਵੀ ਜਾਣਦਾ ਸੀ ਜਿਨਾਂ ਨੂੰ ਮਾਰਨ ਦੀ ਧਮਕੀ ਦੇ ਰਿਹਾ ਸੀ ਐਸਐਸਪੀ ਨੇ ਦੱਸਿਆ ਕਿ ਉਕਤ ਨੌਜਵਾਨ ਗੈਂਗਸਟਰਾਂ ਨੂੰ ਫੋਲੋ ਕਰਦਾ ਹੈ ਅਤੇ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਦੇ ਚਲਦਿਆਂ ਹੀ ਮਾਨਸਾ ਦੇ ਪਿੰਡ ਮਾਖਾ ਵਾਸੀ ਮਨਜਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਦੇ ਜਰੀਏ ਧਮਕੀਆਂ ਦੇ ਕੇ 30 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ABOUT THE AUTHOR

...view details