ਨਸ਼ੇ ਖਿਲਾਫ ਖੜ੍ਹੇ ਹੋਏ ਪਿੰਡ ਭੈਣੀ ਬਾਘਾ ਦੇ ਲੋਕ (ETV Bharat (ਪੱਤਰਕਾਰ,ਮਾਨਸਾ)) ਮਾਨਸਾ: ਸੂਬੇ ਵਿਚ ਨਸ਼ੇ ਦਾ ਨਾਸ਼ ਕਰਨ ਲਈ ਹੁਣ ਲੋਕ ਆਪ ਮੁਹਾਰੇ ਹੋ ਕੇ ਅੱਗੇ ਆ ਰਹੇ ਹਨ ਤਾਂ ਜੋ ਨਸ਼ੇ ਕਾਰਨ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਇਸ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਲੋਕਾਂ ਨੇ ਤਹੱਈਆ ਕੀਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਚਿੱਟੇ ਨਸ਼ੇ ਦੀ ਵਿਕਰੀ ਹੋਣ ਲੱਗੀ ਹੈ, ਜਿਸ ਕਾਰਨ ਪਿੰਡ ਦੀ ਨੌਜਵਾਨੀ ਬਰਬਾਦ ਹੋ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਣ ਲੱਗਿਆ ਹੈ। ਜਿਸ ਨਾਲ ਰੋਜਾਨਾ ਹੀ ਲੜਾਈ ਝਗੜੇ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕੁਝ ਹੀ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਦਾਅਵਾ ਕਰ ਰਹੀ ਸੀ, ਪਰ ਅਜੇ ਤੱਕ ਨਸ਼ੇ 'ਤੇ ਪਾਬੰਦੀ ਨਹੀਂ ਲੱਗੀ। ਜਿਸ ਕਾਰਨ ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਨਸ਼ਾ ਘਰ-ਘਰ ਤੱਕ ਪਹੁੰਚ ਗਿਆ ਹੈ।
ਨਸ਼ੇ ਖਿਲਾਫ ਲੜਣ ਲਈ ਚੱਲੇਗੀ ਲੋਕ ਲਹਿਰ
ਉਹਨਾਂ ਕਿਹਾ ਕਿ ਅੱਜ ਪਿੰਡ ਭੈਣੀਬਾਘਾ ਦੇ ਵਿੱਚ ਲੋਕਾਂ ਨੇ ਆਪਣੇ ਤੌਰ ਤੇ ਇਕੱਠ ਕੀਤਾ ਹੈ ਤਾਂ ਕਿ ਨਸ਼ੇ ਦੇ ਸੇਵਨ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਪਿੰਡ ਵਾਸੀ ਇਕੱਠੇ ਹੋ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਲਈ ਗਏ ਅਤੇ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਲੋਕ ਲਹਿਰ ਬਣ ਕੇ ਲੋਕ ਨਸ਼ੇ ਦੇ ਖਿਲਾਫ ਲੜਾਈ ਲੜਨਗੇ ਅਤੇ ਨਸ਼ੇ ਦੇ ਨਾਲ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਦੇ ਲਈ ਉਪਰਾਲੇ ਕਰਨਗੇ।
ਹਰ ਦਿਨ ਹੋ ਰਹੀਆਂ ਮੌਤਾਂ
ਨਸ਼ੇ ਦੇ ਕਾਰਨ ਨੌਜਵਾਨੀ ਬਰਬਾਦ ਹੋ ਰਹੀ ਹੈ ਅਤੇ ਪੰਜਾਬ ਦੇ ਹਰ ਪਿੰਡ ਚੋਂ ਹਰ ਦਿਨ ਨਸ਼ੇ ਦੇ ਨਾਲ ਨੌਜਵਾਨਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਲੋਕਾਂ ਨੇ ਤਹਈਆ ਕੀਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਜੋ ਚਿੱਟੇ ਨਸ਼ੇ ਦੀ ਵਿਕਰੀ ਹੋਣ ਲੱਗੀ ਹੈ ਉਸ ਦੀ ਰੋਕਥਾਮ ਲਈ ਕੁਝ ਵੀ ਕਰ ਗੁਜ਼ਰਨ ਗੇ ਪਰ ਹੁਣ ਟਿੱਕ ਕੇ ਨਹੀਂ ਭੈਠਣਗੇ।