ਪੰਜਾਬ

punjab

ਹੁਣ ਦਿੱਲੀ ਵਾਂਗ ਪੰਜਾਬ 'ਚ ਵੀ ਛਾਇਆ ਪਾਣੀ ਦਾ ਸੰਕਟ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਸੰਗਰੂਰ ਦੇ ਲੋਕ, ਸੁਣੋ ਲੋਕਾਂ ਦੀ ਜੁਬਾਨੀ... - People are craving water

By ETV Bharat Punjabi Team

Published : Jun 20, 2024, 5:24 PM IST

Water crisis in Sangrur : ਸੰਗਰੂਰ ਦੇ ਅਜੀਤ ਨਗਰ ਇਲਾਕੇ ਵਿੱਚ ਲੋਕਾਂ ਨੂੰ ਨਾ ਪੀਣ ਲਈ, ਨਾ ਨਹਾਉਣ ਲਈ ਅਤੇ ਨਾ ਹੀ ਕੱਪੜੇ ਧੋਣ ਲਈ ਪਾਣੀ ਮਿਲ ਆ ਰਿਹਾ ਹੈ। ਪੜ੍ਹੋ ਪੂਰੀ ਖਬਰ...

People are craving water
ਬੂੰਦ-ਬੂੰਦ ਨੂੰ ਤਰਸੇ ਸੰਗਰੂਰ ਦੇ ਲੋਕ (ETV Bharat Sangrur)

ਬੂੰਦ-ਬੂੰਦ ਨੂੰ ਤਰਸੇ ਸੰਗਰੂਰ ਦੇ ਲੋਕ (ETV Bharat Sangrur)

ਸੰਗਰੂਰ : ਪੰਜਾਬ ਦੇ ਸ਼ਹਿਰ ਸੰਗਰੂਰ ਵਿੱਚ ਦਿਨ ਪ੍ਰਤੀ ਦਿਨ ਪਾਣੀ ਦੀ ਕਿੱਲਤ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸੰਗਰੂਰ ਦੇ ਅਜੀਤ ਨਗਰ ਇਲਾਕੇ ਵਿੱਚ ਲੋਕਾਂ ਨੂੰ ਨਾ ਪੀਣ ਲਈ, ਨਾ ਨਹਾਉਣ ਲਈ ਅਤੇ ਨਾ ਹੀ ਕੱਪੜੇ ਧੋਣ ਲਈ ਪਾਣੀ ਮਿਲ ਆ ਰਿਹਾ ਹੈ।

ਲਿਖਤਯੋਗ ਹੈ ਕਿ ਪੀੜਤ ਲੋਕਾਂ ਵੱਲੋਂ ਮਜ਼ਬੂਰਨ ਇੱਕ ਹਜ਼ਾਰ ਰੁਪਏ ਦੇ ਕੇ ਆਪਣੇ ਮੁਹੱਲੇ ਵਿੱਚ ਪਾਣੀ ਵਾਲਾ ਟੈਂਕਰ ਮੰਗਵਾਉਂਦੇ ਹਨ ਅਤੇ ਬਾਲਟੀਆਂ ਭਰ ਕੇ ਵਰਤਨ ਲਈ ਪਾਣੀ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਨ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀ ਦੇ ਵਿੱਚ ਸਾਡਾ ਇਹੀ ਹਾਲ ਹੁੰਦਾ ਹੈ, ਕਈ ਕਈ ਦਿਨ ਸਾਡੇ ਘਰਾਂ ਵਿੱਚ ਪਾਣੀ ਨਹੀਂ ਆਉਂਦਾ ਅਤੇ ਸਾਨੂੰ ਮਜ਼ਬੂਰਨ ਟੈਂਕਰਾਂ ਦੇ ਰਾਹੀਂ ਪਾਣੀ ਮੰਗਵਾਉਣਾ ਪੈਂਦਾ ਹੈ।

ਇਸ ਮੌਕੇ ਪੀੜਤ ਲੋਕਾਂ ਨੇ ਕਿਹਾ ਕਿ ਰਾਜਸਥਾਨ ਦੇ ਵਾਂਗ ਸਾਡੇ ਸੰਗਰੂਰ ਦਾ ਹਾਲ ਵੀ ਬਹੁਤ ਬੁਰਾ ਹੈ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ, ਪਰ ਸਾਡੇ ਘਰਾਂ ਦੇ ਵਿੱਚ ਪੀਣ ਦਾ ਪਾਣੀ ਨਹੀਂ ਆ ਰਿਹਾ। ਇੱਕ ਪਾਸੇ ਤਪਦੀ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ ਅਤੇ ਦੂਜੇ ਪਾਸੇ ਸਾਡੇ ਘਰ ਵਿੱਚ ਐਨਾ ਕੁ ਵੀ ਪਾਣੀ ਨਹੀਂ ਹੈ ਕਿ ਅਸੀਂ ਪਰਿਵਾਰਕ ਮੈਂਬਰ ਨਹਾ ਸਕੀਏ। ਉਹਨਾਂ ਦੱਸਿਆ ਕਿ ਸਾਨੂੰ ਨਹਾਇਆ ਨੂੰ ਤਕਰੀਬਨ ਚਾਰ-ਪੰਜ ਦਿਨ ਹੋ ਚੁੱਕੇ ਹਨ। ਛੋਟੇ ਬੱਚੇ ਗਰਮੀ ਕਾਰਨ ਤਲਸੁ-ਤਲਸੁ ਕਰ ਰਹੇ ਹਨ। ਅਸੀਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਪੀਣ ਯੋਗ ਪਾਣੀ ਅਤੇ ਵਰਤਣਯੋਗ ਪਾਣੀ ਪਹੁੰਚਾਇਆ ਜਾਵੇ।

ABOUT THE AUTHOR

...view details