ਸ਼ੰਭੂ ਬਾਰਡਰ ਲਈ ਰਵਾਨਾ ਹੋਇਆ ਕਿਸਾਨਾਂ ਦਾ ਨੌਵਾਂ ਜੱਥਾ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ:ਅੰਮ੍ਰਿਤਸਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਨ ਸਿੰਘ ਭੰਦੇਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼ੰਭੂ ਬਾਰਡਰ ਦੇ ਲਈ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਮੀਡੀਆ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਨੌਵਾਂ ਜੱਥਾ ਅੱਜ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਰਿਹਾ ਹੈ।
ਕਿਸਾਨ ਸੱਚਖੰਡ ਐਕਸਪ੍ਰੈਸ:ਪਿਛਲੇ ਸਮੇਂ ਕਿਉਂਕਿ ਜਥੇ ਵੱਡੇ ਹੋਣ ਕਰਕੇ ਇੱਕ ਦੋ ਤਿੰਨ ਟ੍ਰੇਨਾਂ ਦੇ ਵਿੱਚ ਸਾਨੂੰ ਜਾਉਣ ਦੇ ਲਈ ਸਮੱਸਿਆ ਆਉਂਦੀ ਸੀ ਇਸ ਕਰਕੇ ਅਸੀਂ ਅੱਜ ਤੜਕਸਾਰ ਤੋਂ ਸਾਢੇ ਪੰਜ ਵਜੇ ਤੋਂ ਕਿਸਾਨ ਸੱਚਖੰਡ ਐਕਸਪ੍ਰੈਸ ਤੋਂ ਲੈ ਕੇ ਸਾਢੇ ਸੱਤ ਹੁਣ ਤੱਕ ਚੜਦੇ ਜਾ ਰਹੇ ਹਨ। ਬਾਰਡਰ 'ਤੇ ਚਲੇ ਨੇ ਹੁਣ ਜਿਹੜੀਆਂ ਅਗਲੀਆਂ ਗੱਡੀਆਂ ਆ ਰਹੀਆਂ ਹਨ ਉਨ੍ਹਾਂ 'ਤੇ ਲਗਭਗ ਤਿੰਨ-ਚਾਰ ਸੋ ਬੰਦਾ ਸਾਡਾ ਅੰਮ੍ਰਿਤਸਰ ਜੰਡਿਆਲਾ ਗੁਰੂ ਤੇ ਬਿਆਸ ਤੋਂ ਰਵਾਨਾ ਹੋ ਚੁੱਕਾ ਤੇ ਹੋਰ ਵੀ ਕਿਸਾਨ ਲਗਾਤਾਰ ਆ ਰਹੇ ਹਨ।
ਅੰਦੋਲਨ ਜਾਰੀ ਰੱਖਾਂਗੇ: ਇੱਕ ਤਾਂ ਹੈ ਕਿ ਮੋਰਚੇ ਦੇ ਵਿੱਚ ਕਿਸਾਨਾਂ ਦੀ ਆਮਦ ਲਗਾਤਾਰ ਵੱਧ ਰਹੀ ਹੈ ਤੇ ਮੋਰਚੇ ਨੂੰ ਬਲ ਮਿਲ ਰਿਹਾ ਹੈ। 13 ਫਰਵਰੀ ਤੋਂ ਜਿਹੜਾ ਅੰਦੋਲਨ ਅਸੀਂ ਦਿੱਲੀ ਅੰਦੋਲਨ 2 ਸ਼ੁਰੂ ਕੀਤਾ ਸੀ। ਉਦੋਂ ਅੰਦੋਲਨ ਚਲਾਉਣ ਵੇਲੇ ਕਹਿ ਦਿੱਤਾ ਸੀ ਕੇਂਦਰ ਦੀ ਸਰਕਾਰ ਨੂੰ ਵੀ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਹੈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈ ਇਹਦੇ ਨਾਲ ਮਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ 'ਚ ਫਿਰ ਉਹਦੀ ਵਰੇ ਗੰਡ ਆ ਜਾਣੀ ਹੈ ਅਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈ।
ਪੰਜਾਬ ਦੀ ਆਰਥਿਕਤਾ 'ਤੇ ਮਾੜਾ ਅਸਰ:ਭਾਰਤ ਡਬਲਟੀਓ ਤੋਂ ਬਾਹਰ ਆਵੇ ਅਤੇ ਆਦਿ ਮੰਗਾਂ ਜਿਹੜੀਆਂ ਸਾਡੀਆਂ ਹੁਣ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹਨ ਉਹ ਪੂਰੀਆਂ ਕਰਨ ਦਾ ਸਵਾਲ ਹੈ। ਉਸ ਤੋਂ ਵੱਡੀ ਗੱਲ ਹੈ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਕਿਸਾਨਾਂ ਦਾ ਰਾਹ ਖੋਲਿਆ ਜਾਵੇ। ਇਹਦੇ ਨਾਲ ਰਾਹ ਬੰਦ ਹੋਣ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਹੈ ਪੰਜਾਬ ਦੀ ਆਰਥਿਕਤਾ 'ਤੇ ਮਾੜਾ ਅਸਰ ਪੈਂਦਾ ਹੈ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ ਪੋਸਟ ਕਰ ਦਿੱਤਾ ਹੈ। ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਵੇਗੀ ਵੀ ਬਾਰਡਰ ਖੁੱਲੇ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਹੈ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜਿੰਮੇਵਾਰ ਹੈ।
ਹਰਿਆਣੇ ਦੇ ਕਿਸਾਨਾਂ 'ਤੇ ਜ਼ੁਲਮ:ਦਿੱਲੀ ਕਿਸਾਨ ਮਜ਼ਦੂਰ ਜਿੰਮੇਵਾਰ ਨਹੀਂ ਹੈ ਇਸ ਸਿਲਸਿਲੇ ਵਿੱਚ ਲਗਭਗ ਪਟਿਆਲੇ 'ਚ ਪ੍ਰਸ਼ਾਸਨ ਨਾ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ। ਉਹਦੀ ਕੀਰਿਆ ਵੀ ਮਹਾਰਾਸ਼ਟਰ ਨੂੰ ਅੱਡ ਕੀਤਾ ਗਿਆ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਉਹ ਬੇਸ਼ੱਕ ਨਿਰਪੱਖ ਨੇ ਆਜ਼ਾਦ ਚੋਣਾਂ ਕਰਾਉਣ ਦਾ ਦਾਵਾ ਪਰ ਸੱਤਾਧਾਰੀ ਪਾਰਟੀ ਨੂੰ ਬਿਨੇਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 25 ਦਿਨ ਪਹਿਲਾਂ ਹਰਿਆਣੇ ਦੀ ਇਲੈਕਸ਼ਨ ਹੈ, ਉਹ ਕਰਾਉਣ ਦਾ ਫੈਸਲਾ ਉਨ੍ਹਾਂ ਨੇ ਕਰ ਲਿਆ ਹੈ। ਉਨ੍ਹਾਂ ਨੂੰ ਲੱਗਦਾ ਵੀ ਉਨ੍ਹਾਂ ਨੇ ਜਿਹੜੀ 75 ਹਜਾਰ ਅਰਬ ਸੈਨਿਕ ਫੋਰਸ ਹਰਿਆਣੇ 'ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ 'ਤੇ ਜ਼ੁਲਮ ਕੀਤੇ ਸੀ, ਲੋਕ ਉਹ ਵੀ ਭੁੱਲ ਗਏ ਹਨ। ਜਿਨਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਕਿਸਾਨ ਅੰਦੋਲਨ 'ਚ ਗਏ ਤਾਂ ਤੁਹਾਡੇ ਪਾਸਪੋਰਟ ਰੱਦ ਕਰ ਦਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਕਿਸਾਨ ਅੰਦੋਲਨ 'ਚ ਜਾਓਂਗੇ, ਤਾਂ ਤੁਹਾਡੀਆਂ ਜਮੀਨਾਂ ਦੇ ਵਿੱਚ ਰੈਡ ਐਂਟਰੀਆਂ ਕਰ ਦੇਵਾਂਗੇ। ਤਰ੍ਹਾਂ-ਤਰ੍ਹਾਂ ਦੇ ਉਨ੍ਹਾਂ ਉੱਤੇ ਫਤਵੇ ਲਾਏ, ਘਰਾਂ ਤੇ ਨੋਟਿਸ ਲਾਏ ਗਏ, ਕਿਹਾ ਗਿਆ ਸੀ ਕਿ ਜੇਕਰ ਤੁਹਾਡੇ ਘਰ ਵਾਲੇ ਇਸ ਅੰਦੋਲਨ 'ਚ ਗਏ ਤਾਂ ਉਨ੍ਹਾਂ ਦੀਆਂ ਪਤਨੀਆਂ ਨੂੂੰ ਚੁੱਕ ਕੇ ਲੈ ਜਾਵਾਂਗੇ। ਕੀ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ।
ਇਲੈਕਸ਼ਨ ਸਟੰਟ :ਸੈਣੀ ਸਾਹਿਬ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਦੇਖ ਕੇ ਰਾਹ ਵਿੱਚ ਖੜ ਗਏ। ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ। ਕਿਸਾਨਾਂ ਮੰਗ ਪੱਤਰ ਲਿਖ ਵੀ ਦਿੱਤਾ ਅਤੇ ਹਰਿਆਣੇ ਦੇ ਮੁੱਖ ਮੰਤਰੀ ਨੇ ਲੈ ਵੀ ਲਿਆ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਬਾਅਦ ਕਿਸਾਨਾ ਕਿਵੇਂ ਚੇਤੇ ਆ ਗਏ, ਜਿਹੜੇ ਸ਼ੰਬੂ 'ਤੇ ਬੈਠੇ ਕਿਸਾਨ ਆ ਕੀ ਉਨ੍ਹਾਂ ਨਾਲ ਗੱਲ ਕਰਕੇ ਉਹ ਰਾਜ਼ੀ ਨਹੀਂ ਹਨ। ਇਹ ਇਸ ਲਈ ਹੈ ਕਿਉਂਕਿ ਇਹ ਇਲੈਕਸ਼ਨ ਸਟੰਟ ਸੀ। ਮੈਂ 24 ਫਸਲਾਂ 'ਤੇ ਐਮਐਸਪੀ ਦਊਂਗਾ ਨਸਲ ਹਰਿਆਣੇ ਚ ਵੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਐਮਐਸਪੀ ਨਹੀਂ
ਕਬੱਡੀ ਨਾਲ ਜੁੜੀਆਂ ਹੋਈਆਂ ਹਰਿਆਣੇ ਦੀਆਂ ਧੀਆਂ: ਬੇਸ਼ੱਕ ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨ ਮਜ਼ਦੂਰ ਨੇ ਆਪਣੀ ਮਰਜ਼ੀ ਨਾਲ ਫੈਸਲਾ ਕਰਨਾ ਹੈ। ਉਨ੍ਹਾਂ ਨੇ ਕੀਹਨੂੰ ਵੋਟ ਪਾਉਣੀ ਹੈ ਤੇ ਕੀਹਨੂੰ ਨਹੀਂ ਪਾਉਣੀ, ਪਰ ਹਰਿਆਣੇ ਦੇ ਕਿਸਾਨਾਂ ਨੂੰ ਤੁਹਾਡੇ ਮਾਧਿਅਮ ਨਾਲ ਅਪੀਲ ਕਰਾਂਗੇ। ਸ਼ਹੀਦ ਸ਼ੁਭ ਕਰਨ ਨੂੰ ਯਾਦ ਰੱਖਿਓ ਇਹ ਵੀ ਯਾਦ ਰੱਖਿਓ ਜਿਵੇਂ ਕਬੱਡੀ ਨਾਲ ਜੁੜੀਆਂ ਹੋਈਆਂ ਹਰਿਆਣੇ ਦੀਆਂ ਧੀਆਂ ਨੂੰ ਸੜਕਾਂ 'ਤੇ ਰੋਲਿਆ, ਮੋਦੀ ਸਰਕਾਰ ਨੇ ਜਿਵੇਂ ਹੁਣ ਇੱਕ 100 ਗ੍ਰਾਮ ਭਾਰ ਵੱਧ ਹੋਣ ਕਰਕੇ ਜੋ ਕੁਝ ਹੋਇਆ ਹੈ। ਸਾਨੂੰ ਕੁੜੀਆਂ ਫਿਰ ਰਾਜਨੀਤੀ ਦਾ ਸ਼ਿਕਾਰ ਨਜ਼ਰ ਆਉਂਦੀਆਂ ਹਨ।
ਡਾਕਟਰ ਦੀ ਹੜਤਾਲ ਦਾ ਸਮਰਥਨ:ਉਨ੍ਹਾਂ ਕਿ ਵਿਨੇਸ਼ ਫੋਗਾਟ ਨਾਲ ਧੱਕਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ ਚੱਕੀ ਸੀ ਉਹ ਤਾਂ ਸ਼ਾਇਦ ਖਾਮੀਆਂ ਦਾ ਨਤੀਜਾ ਉਨ੍ਹਾਂ ਨੂੰ ਭੁਗਤਨਾ ਪੈ ਰਿਹਾ ਹੈ। ਮਹਿਲਾ ਡਾਕਟਰ ਨਾਲ ਕਲਕੱਤਾ ਦੇ ਵਿੱਚ ਜਿਨਸੀ ਜਾਤੀ ਹੋਣ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ, ਉਹ ਡਾਕਟਰ ਦੀ ਹੜਤਾਲ ਦਾ ਸਮਰਥਨ ਕਰਦੇ ਹਾਂ। ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਪੱਛਮੀ ਬੰਗਾਲ ਦੀ ਸਰਕਾਰ ਨਾਲ, ਉਨ੍ਹਾਂ ਡਾਕਟਰਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਜੋ ਮੰਗਾਂ ਹਨ, ਉਨ੍ਹਾਂ ਨੂੰ ਬੈਠ ਕੇ ਉਹ ਮੰਗਾਂ ਨਿਪਟਾਰਿਆਂ ਕੀਤਾ ਜਾਵੇ। ਇੰਨੀ ਦੇਰ ਤੱਕ ਜਿਹੜੀਆਂ ਸਿਹਤ ਸਹੂਲਤਾਂ ਸੇਵਾਵਾਂ ਨੇ ਹਸਪਤਾਲ 'ਚ ਬੰਦ ਹੋਣ ਕਰਕੇ ਆਮ ਜਨਤਾ ਨੂੰ ਸਮੱਸਿਆ ਆ ਸਕਦੀ ਹੈ। ਇਹਦੇ ਨਾਲ-ਨਾਲ ਕੱਲੀ ਉਹ ਕੁੜੀ ਦੀ ਘਟਨਾ ਨਹੀਂ, ਉਹ ਘਟਨਾ ਤੋਂ ਬਾਅਦ ਅਖਬਾਰਾਂ ਵਿੱਚ ਦੇਖਿਆ ਜਾ ਰਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਸੂਬਿਆਂ ਵਿੱਚ ਆ ਗਈਆਂ ਹਨ।