ਹੁਸ਼ਿਆਰਪੁਰ:25-2-24 ਨੂੰ ਹਰਸੀ ਪਿੰਡ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਿਖੇ ਔਰਤ ਦਾ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ 24 ਘੰਟੇ ਅੰਦਰ ਹੀ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ। ਇਸ ਬਾਰੇ ਐਸਐਸਪੀ ਸੁਰਿੰਦਰ ਲਾਂਬਾ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਟਾਂਡਾ ਦੇ ਸੀਆਈਏ ਸਟਾਫ ਵੱਲੋਂ ਟੈਕਨੀਕਲ ਸੈਲ ਦੀਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਸੀਸੀਟੀਵੀ ਕੈਮਰੇ ਅਤੇ ਕਾਲ ਡਿਟੇਲ ਦੀ ਮਦਦ ਲੈਂਦੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ।
ਔਰਤ ਦੇ ਕਤਲ ਦਾ ਮੁਲਜ਼ਮ 24 ਘੰਟੇ ਅੰਦਰ ਕਾਬੂ
ਹੁਸ਼ਿਆਰਪੁਰ ਪੁਲਿਸ ਨੇ 24 ਘੰਟੇ ਦੌਰਾਨ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ। ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਪਿੰਡ ਝਾਵਾਂ ਨੂੰ ਗ੍ਰਿਫਤਾਰ ਕੀਤਾ ਹੈ।
Published : Mar 1, 2024, 11:55 AM IST
ਮੁਲਜ਼ਮ ਗ੍ਰਿਫ਼ਤਾਰ: ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਪਿੰਡ ਝਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸਨ। ਪਹਿਲੇ ਵਿਆਹ ਦੀ ਪਤਨੀ ਸਤਿੰਦਰ ਕੌਰ ਬਾਸੀ ਪਿੰਡ ਝਾਂਬਾ ਦੇ ਤਿੰਨ ਬੱਚੇ ਇੱਕ ਲੜਕਾ ਅਤੇ ਦੋ ਲੜਕੀਆਂ ਸਨ। ਜਿਨਾਂ ਵਿੱਚੋਂ ਲੜਕੇ ਗੁਰਪ੍ਰੀਤ ਸਿੰਘ ਨੂੰ ਉਸਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਕਾਫੀ ਸਮਾਂ ਪਹਿਲਾਂ ਬੇਦਖਲ ਕੀਤਾ ਹੋਇਆ ਸੀ।
ਕਿਉਂ ਕੀਤਾ ਕਤਲ: ਮ੍ਰਿਤਕ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਅਤੇ ਤਿੰਨੋਂ ਹੀ ਵਿਦੇਸ਼ ਕੈਨੇਡਾ ਸੈੱਟ ਹਨ। ਗੁਰਪ੍ਰੀਤ ਸਿੰਘ ਚਾਹੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਝਾਵਾਂ ਵਾਲਾ ਮਕਾਨ ਉਸ ਦੇ ਨਾਮ ਕਰਵਾ ਦਵੇ ਅਤੇ ਉਸ ਨੂੰ ਵੀ ਵਿਦੇਸ਼ ਵਿੱਚ ਸੈੱਟ ਕਰਵਾ ਦੇਵੇ ।ਇਸ ਕਾਰਨ ਗੁਰਪ੍ਰੀਤ ਸਿੰਘ ਬਲਜਿੰਦਰ ਕੌਰ ਨਾਲ ਖਾਰ ਖਾਂਦਾ ਸੀ ਅਤੇ ਆਪਣੇ ਇਹਨਾਂ ਹਾਲਾਤਾਂ ਲਈ ਬਲਜਿੰਦਰ ਕੌਰ ਨੂੰ ਦੋਸ਼ੀ ਮੰਨਦਾ ਸੀ। ਇਸ ਲਈ ਜਦੋਂ ਉਸ ਦੇ ਮਨਸੂਬੇ ਪੂਰੇ ਨਹੀਂ ਹੋਏ ਤਾਂ ਬਲਜਿੰਦਰ ਕੌਰ ਦੇ ਘਰ ਜਾ ਕੇ ਉਸ ਦਾ ਕਤਲ ਕਰ ਦਿੱਤਾ।