ਰੂਪਨਗਰ : ਪੰਜਾਬ ਦੇ ਰੋਪੜ ਵਿਖੇ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇਨਸਾਨ ਰੂਪੀ ਸ਼ੈਤਾਨਾਂ ਨੇ ਇੱਕ ਡੇਅਰੀ ਦੇ ਵਿੱਚ ਵੜ ਕੇ ਗਾਵਾਂ 'ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿੱਚ ਇੱਕ ਗਊ ਦੀ ਮੌਤ ਹੋ ਗਈ, ਜਦ ਕਿ ਅੱਧਾ ਦਰਜਨ ਦੇ ਕਰੀਬ ਗਾਉੂਆ ਜ਼ਖਮੀ ਹੋਈਆਂ ਹਨ। ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਰਾਤ ਰੋਪੜ ਸ਼ਹਿਰ ਦੇ ਆਵਾਜਾਈ ਵਾਲੇ ਪੁਲ ਬਜ਼ਾਰ ਦੇ ਵਿੱਚ ਇਹ ਘਟਨਾ ਹੋਈ ਜਿਸ ਵਿੱਚ ਗਊਆਂ ’ਤੇ ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।
ਬੇਜ਼ੁਬਾਨ ਗਾਵਾਂ ਉੱਤੇ ਸਰੀਏ ਅਤੇ ਕਿਰਚਾਂ ਨਾਲ ਹਮਲਾ (Rupnagar reporter) ਗਾਵਾਂ ਉਤੇ ਜਾਨਲੇਵਾ ਹਮਲਾ
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਰੋਪੜ ਸ਼ਹਿਰ ਦੇ ਆਵਾਜਾਈ ਵਾਲੇ ਪੁੱਲ ਬਜ਼ਾਰ ਦੇ ਵਿੱਚ ਇਹ ਘਟਨਾ ਹੋਈ ਹੈ। ਜਿਸ ਵਿੱਚ ਗਊਆਂ ਉੱਤੇ ਚਾਕੂ ਅਤੇ ਸਰੀਏ ਨਾਲ ਵਾਰ ਕੀਤੇ।
ਜਖ਼ਮੀ ਹੋਈਆਂ ਗਊਆਂ ਨੂੰ ਇਲਾਜ ਦੇ ਲਈ ਪਸ਼ੂ ਹਸਪਤਾਲ ਵੀ ਲਿਜਾਇਆ ਗਿਆ ਹੈ, ਜਦਕਿ ਇੱਕ ਗਾਂ ਦੇ ਚਾਕੂ ਖੁੱਬਿਆ ਹੋਇਆ ਵੀ ਦਿਖਾਈ ਦਿੱਤਾ ਹੈ। ਜਿਸ ਨੂੰ ਵੈਟਨਰੀ ਡਾਕਟਰਾਂ ਵੱਲੋ ਕੱਢਿਆ ਗਿਆ। ਇਸ ਦੌਰਾਨ ਹੋਰਨਾਂ ਜ਼ਖਮੀ ਗਊਆਂ ਦਾ ਇਲਾਜ ਵੀ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਸੱਤਵੇਂ ਆਸਮਾਨ ’ਤੇ ਲੋਕਾਂ ਦਾ ਗੁੱਸਾ
ਬੇਜ਼ੁਬਾਨਾਂ ’ਤੇ ਇਸ ਤਰ੍ਹਾਂ ਤਸ਼ੱਦਦ ਦੀ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਹੈ ਅਤੇ ਖੂਬ ਰੋਸ ਵੀ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਹਿੰਦੂ ਸਮਾਜ ਦੇ ਨਾਲ ਜੁੜੇ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਤੇ ਮੋਕੇ 'ਤੇ ਪੁੱਜੇ ਆਗੂਆਂ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਨੂੰ ਤੁਰੰਤ ਹਮਲਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਹ ਹਮਲਾਵਾਰ ਕੌਣ ਸਨ ਅਤੇ ਕਿੱਥੋਂ ਆਏ ਸਨ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ । ਫਿਲਹਾਲ ਪੁਲਿਸ ਮੌਕੇ ਉੱਤੇ ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਦੇ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਦੇ ਦੁਆਰਾ ਫਿੰਗਰ ਪ੍ਰਿੰਟ ਅਤੇ ਹੋਰ ਤਕਨੀਕੀ ਸਾਧਨਾਂ ਦੁਆਰਾ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਹਲਾਂਕਿ ਡੇਅਰੀ ਮਾਲਕਾਂ ਨੇ ਕੁੱਝ ਲੋਕਾਂ ਉੱਤੇ ਸ਼ੱਕ ਵੀ ਜਤਾਇਆ ਹੈ ਅਤੇ ਉਨ੍ਹਾਂ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ । ਫਿਹਲਾਹ ਇਸ ਮੰਦਭਾਗੀ ਘਟਨਾ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ।