ਅੰਮ੍ਰਿਤਸਰ :ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਸਮਾਜਵਾਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਚਾਰ ਮੈਂਬਰੀ ਟੀਮ ਪਿੰਡ ਚੀਮਾ ਖੁੱਡੀ ਪਹੁੰਚੀ। ਇਸ ਮੀਟਿੰਗ ਦੀ ਮੇਜਬਾਨੀ ਰੇਸ਼ਮ ਸਿੰਘ ਚੀਮਾ ਖੁੱਡੀ ਅਤੇ ਸਮੂਹ ਪਿੰਡ ਦੀ ਨਗਰ ਨਿਵਾਸੀਆਂ ਵੱਲੋਂ ਕੀਤੀ ਗਈ। ਜਿਸ ਵਿੱਚ ਸਮਾਜਵਾਦੀ ਪਾਰਟੀ ਰਾਸ਼ਟਰੀ ਸੈਕਟਰੀ ਸੰਦੀਪ ਕੁਮਾਰ ਨਾਗਰ, ਪੰਜਾਬ ਪ੍ਰਧਾਨ ਵਿਰਸਾ ਸਿੰਘ ਹੰਸ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਤੋ ਆਗੂ ਮੰਗਾ ਸਿੰਘ ਮਾਹਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਓਐਸਡੀ ਓਕਾਰ ਸਿੰਘ, ਸੀਨੀਅਰ ਆਗੂ ਅਨਵਰ ਭਸੌੜ ਕੁਆਰਡੀਨੇਟਰ ਆਮ ਆਦਮੀ ਪਾਰਟੀ ਪੰਜਾਬ ਰਜਿੰਦਰ ਸਿੰਘ ਰਹਿਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੀਟਿੰਗ ਦੌਰਾਨ ਚੋਣ ਪ੍ਰਚਾਰ ਕਰਦਿਆਂ ਪਿੰਡ ਚੀਮਾ ਖੁੱਡੀ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੇ ਕੰਮਾਂ ਤੋਂ ਜਾਣੂ ਕਰਵਾਇਆ।
'ਆਪ' ਉਮੀਦਵਾਰ ਚੱਬੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਚੀਮਾ ਖੁੱਡੀ ਪਹੁੰਚੀ ਇੰਡੀਆ ਗਠਬੰਧਨ ਦੀ ਟੀਮ - Lok Sabha Elections 2024 - LOK SABHA ELECTIONS 2024
India Gathbandhan team reached Cheema Khuddi: ਅੰਮ੍ਰਿਤਸਰ ਦੇ ਹੁਸ਼ਿਆਰਪੁਰ ਦੇ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਸਮਾਜਵਾਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਚਾਰ ਮੈਂਬਰੀ ਟੀਮ ਪਿੰਡ ਚੀਮਾ ਖੁੱਡੀ ਪਹੁੰਚੀ। ਪੜ੍ਹੋ ਪੂਰੀ ਖਬਰ...
Published : May 21, 2024, 10:58 PM IST
13-0 ਦੇ ਲੱਗੇ ਨਾਅਰੇ:ਆਪ ਆਗੂ ਮੰਗਾ ਸਿੰਘ ਮਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਦਿਆਂ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਉੱਤੇ ਲੈ ਕੇ ਜਾਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਦਿੱਤੇ ਗਏ 13-0 ਦੇ ਨਾਅਰੇ ਨੂੰ ਪੰਜਾਬ ਪੂਰਾ ਕਰਨਗੇ ਅਤੇ ਪੰਜਾਬ ਵਿੱਚੋਂ ਆਪ ਦੇ 13 ਦੇ 13 ਉਮੀਦਵਾਰ ਜਿੱਤ ਕੇ ਸੰਸਦ ਵਿੱਚ ਭੇਜੇ ਜਾਣਗੇ ਤਾਂ ਜੋ ਕੇਂਦਰ ਨਾਲ ਜੁੜੇ ਪੰਜਾਬ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਚੋਣ ਪ੍ਰਚਾਰ ਦੌਰਾਨ ਪਿੰਡ ਚੀਮਾ ਖੁੱਡੀ ਵਾਸੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਵਾਰ ਲੋਕ ਸਭਾ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਗੇ।
ਸਿਰਫ ਤੇ ਸਿਰਫ ਲੋਕਾਂ ਦੀ ਭਲਾਈ :ਆਮ ਆਦਮੀ ਪਾਰਟੀ ਆਗੂ ਮੰਗਾ ਸਿੰਘ ਮਾਹਲਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸੱਤਾ ਤੋਂ ਆਉਣ ਤੋਂ ਬਾਅਦ ਸਿਰਫ ਤੇ ਸਿਰਫ ਲੋਕਾਂ ਦੀ ਭਲਾਈ ਵਾਸਤੇ ਦਿਨ ਰਾਤ ਸੋਚਿਆ ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਆਪ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਬਿਨਾਂ ਕਿਸੇ ਭੇਦਭਾਵ ਦੇ ਘਰਾਂ ਨੂੰ 600 ਯੂਨਿਟ ਮੁਫਤ ਲਾਈਟ, ਨਹਿਰਾਂ ਦਾ ਪਾਣੀ ਟੇਲਾਂ ਤੱਕ ਪਹੁੰਚਾਉਣ ਦੇ ਲਈ ਕਾਰਜ, ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੇ ਲਈ ਉਪਰਾਲਾ, ਮੁਹੱਲਾ ਕਲੀਨਿਕ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਧਿਆਨ ਵਿੱਚ ਰੱਖਦਿਆਂ, ਅਨੇਕਾਂ ਨੌਜਵਾਨਾਂ ਨੂੰ ਨੌਕਰੀਆਂ, ਭ੍ਰਿਸ਼ਟਾਚਾਰ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਸਮੇਤ ਅਨੇਕਾਂ ਕਾਰਜ ਕੀਤੇ ਗਏ ਹਨ। ਇਸ ਸਮੇਂ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਸੈਕਟਰੀ ਸੰਦੀਪ ਕੁਮਾਰ ਨਾਗਰ ,ਪੰਜਾਬ ਪ੍ਰਧਾਨ ਵਿਰਸਾ ਸਿੰਘ ਹੰਸ, ਪੰਜਾਬ ਸੈਕਟਰੀ ਮੰਗਾ ਸਿੰਘ ਰਾਣੇਵਾਲੀ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੰਗਾ ਸਿੰਘ ਮਾਹਲਾ ਤੋਂ ਇਲਾਵਾ ਪਿੰਡ ਚੀਮਾ ਖੁੱਡੀ ਦੇ ਵਾਸੀ ਹਾਜ਼ਰ ਸਨ।
- ਗਰਮੀ ਨੇ ਦਿਖਾਇਆ ਆਪਣਾ ਕਹਿਰ, 43 ਡਿਗਰੀ ਤੱਕ ਪਹੁੰਚਿਆ ਪਾਰਾ, ਜਾਣੋ ਅਗਲੇ 24 ਘੰਟਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ - the mercury reached 43 degrees
- ਪਿੰਡ ਜੈਨਪੁਰ ਦੇ ਜੰਗਲਾਂ ਵਿੱਚ ਲੱਗੀ ਅੱਗ, ਦਮਕਲ ਵਿਭਾਗ ਦੀ ਵੀ ਸਾਹਮਣੇ ਆਈ ਵੱਡੀ ਲਾਪਰਵਾਹੀ ! - Fire In Forest
- ਲੁਟੇਰਿਆਂ ਦੀ ਮਾੜੀ ਕਰਤੂਤ, ਭੀਖ ਮੰਗ ਕੇ ਖਾਣ ਵਾਲੀ ਅਪਾਹਜ ਔਰਤ ਤੋਂ ਲੁੱਟ ਕੇ ਲੈ ਗਏ ਪੈਸੇ - Thieves stole money woman begger