ਅੰਮ੍ਰਿਤਸਰ: ਅਜ਼ਾਦੀ ਦਿਹਾੜੇ ਮੌਕੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਰਾਤ 12 ਵਜੇ ਅਟਾਰੀ ਵਾਹਘਾ ਸਰਹੱਦ ’ਤੇ ਪਹੁੰਚ ਮੋਮਬੱਤੀਆਂ ਜਗਾ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਮੰਚ ਦੇਆਗੂਆਂ ਨੇ ਮੰਗ ਕੀਤੀ ਕਿ ਦੋਵੇ ਦੇਸ਼ਾਂ ਦੀਆਂ ਸਰਕਾਰਾਂ 1947 ਦੇ ਵਿਛੜੇ ਲੋਕਾਂ ਦੇ ਮਿਲਣ ਅਤੇ ਵਪਾਰੀਆਂ ਦੀ ਸਹੂਲਤ ਲਈ ਬਾਰਡਰ ਨੂੰ ਖੋਲ੍ਹਣਾ ਚਾਹੀਦਾ ਹੈ। ਜਿਸਦੇ ਚੱਲਦੇ ਦੋਵੇ ਦੇਸ਼ਾਂ ਦੀ ਜਨਤਾਂ ਵਿੱਚ ਮੁੜ ਤੋਂ ਪਿਆਰ ਅਤੇ ਅਮਨ ਦੀ ਭਾਵਨਾ ਬਣੇ। ਜੇਕਰ ਬਾਰਡਰ ਖੁੱਲ੍ਹਦੇ ਹਨ ਤਾਂ 1947 ਵਿੱਚ ਜੋ ਪਰਿਵਾਰ, ਵੰਡ ਦੀ ਫਿਰਕੂ ਸਿਆਸਤ ਦਾ ਸ਼ਿਕਾਰ ਹੋਏ ਸਨ ਉਹ ਜਲਦ ਇੱਕ ਦੁਸਰੇ ਨੂੰ ਮਿਲ ਸਕਣਗੇ।
ਹਿੰਦ ਪਾਕ ਦੋਸਤੀ ਮੰਚ ਨੇ ਅਟਾਰੀ-ਵਾਹਗਾ ਬਾਰਡਰ ਉੱਤੇ ਸ਼ਾਂਤੀ ਦਾ ਦਿੱਤਾ ਸੰਦੇਸ਼, ਅੱਧੀ ਰਾਤ ਬਾਰਡਰ ਉੱਤੇ ਮੋਮਬੱਤੀਆਂ ਜਗਾ ਮਨਾਇਆ ਅਜ਼ਾਦੀ ਦਿਹਾੜਾ - Hind Pak Friendship Forum
ਅਟਾਰੀ-ਵਾਹਗਾ ਸਰਹੱਦ ਉੱਤੇ ਇਕੱਠੇ ਹੋਏ ਹਿੰਦ-ਪਾਕਿ ਦੋਸਤੀ ਮੰਚ ਦੇ ਆਗੂਆਂ ਨੇ ਬਾਰਡਰ ਉੱਤੇ ਰਾਤ 12 ਵਜੇ ਮੋਮਬੱਤੀਆਂ ਜਗਾ ਕੇ ਅਜ਼ਾਦੀ ਦਿਹਾੜੇ ਨੂੰ ਮਨਾਇਆ। ਇਸ ਮੌਕੇ ਉਨ੍ਹਾਂ ਭਾਰਤ-ਪਾਕਿਸਤਾਨ ਵਿਚਾਲੇ ਦੁਵੱਲੇ ਵਪਾਰਕ ਸਬੰਧ ਮੁੜ ਸੁਚਾਰੂ ਕਰਨ ਦੀ ਅਪੀਲ ਕੀਤੀ।
Published : Aug 15, 2024, 11:35 AM IST
ਏਕਤਾ ਅਤੇ ਅਖੰਡਤਾ ਦਾ ਸੁਨੇਹਾ:ਇਸ ਮੌਕੇ ਗੱਲਬਾਤ ਕਰਦਿਆਂ ਹਿੰਦ ਪਾਕਿ ਦੋਸਤੀ ਮੰਚ ਦੇ ਆਗੂ ਸਤਨਾਮ ਸਿੰਘ ਮਾਣਕ, ਰਮੇਸ਼ ਯਾਦਵ ਗਾਇਕ ਯਾਕੁਬ ਅਤੇ ਮੁੰਬਈ ਤੋਂ ਆਏ ਮਹਿਮਾਨਾਂ ਨੇ ਦੱਸਿਆ ਕਿ ਬੀਤੇ ਸਾਲਾਂ ਤੋਂ ਦੋਵੇਂ ਦੇਸ਼ਾਂ ਦੇ ਅਜ਼ਾਦੀ ਦਿਹਾੜੇ ਮੌਕੇ 14 ਅਗਸਤ ਦੀ ਰਾਤ ਅਸੀਂ ਅਟਾਰੀ ਵਾਹਘਾ ਸਰਹੱਦ ’ਤੇ ਮੋਮਬੱਤੀਆਂ ਜਗਾ ਦੋਵੇ ਦੇਸ਼ਾਂ ਦੀ ਜਨਤਾ ਨੂੰ ਅਮਨ ਸਾਂਤੀ ਦਾ ਸੰਦੇਸ਼ ਦੇਣ ਪਹੁੰਚਦੇ ਹਾਂ ਅਤੇ ਅਸੀਂ ਇਸ ਦਿਨ ਨੂੰ ਸਾਂਝੇ ਤੌਰ ’ਤੇ ਮਨਾ ਕੇ ਭਾਈਚਾਰਕ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਦੇ ਰਹੇ ਹਾਂ।
- ਅਟਾਰੀ ਵਾਹਗਾ ਸਰਹੱਦ 'ਤੇ ਬੀਐਸਐਫ ਵੱਲੋਂ ਜਸ਼ਨ-ਏ-ਆਜ਼ਾਦੀ; ਬੀਐਸਐਫ ਡੀਆਈਜੀ ਨੇ ਲਹਿਰਾਇਆ ਤਿਰੰਗਾ, ਕਿਹਾ- ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ... - 78th Independence Day
- ਪੰਜਾਬ ਸੀਐਮ ਮਾਨ ਨੇ ਜਲੰਧਰ 'ਚ ਲਹਿਰਾਇਆ ਤਿਰੰਗਾ, ਇਸ ਵਿਭਾਗ 'ਚ ਹੋਰ ਭਰਤੀਆਂ ਕਰਨ ਦਾ ਐਲ਼ਾਨ - 78th Independence Day - 78th Independence Day
- ਸ਼ਹੀਦ ਮੇਜਰ ਮੋਹਨ ਭਾਟੀਆ ਕੌਣ ਸਨ? ਸਰਕਾਰਾਂ ਸ਼ਹੀਦਾਂ ਨੂੰ ਕਿਉਂ ਕਰ ਰਹੀਆਂ ਅਣਗੋਲਿਆਂ... - Shaheed Major Mohan Bhatia
ਬਾਰਡਰ ਖੁੱਲ੍ਹਣ ਦੇ ਨਾਲ ਆਵੇਗੀ ਖੁਸ਼ਹਾਲੀ: ਮੰਚ ਦੇ ਆਗੂਆਂ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 1947 ਵੰਡ ਦੀ ਭੇਂਟ ਚੜ੍ਹੇ ਪਰਿਵਾਰਾਂ ਨੂੰ ਮਿਲਾਉਣ ਲਈ ਬਾਰਡਰ ਖੋਲ੍ਹਣ ਅਤੇ ਵਪਾਰੀਆਂ ਦੇ ਲਈ ਵਪਾਰ ਖੋਲ੍ਹਣ ਤਾਂ ਜੋ ਦੋਵੇ ਮੁਲਕਾਂ ਦੇ ਲੋਕ ਖੁਸ਼ਹਾਲ ਹੋ ਸਕਣ। ਉਹਨਾਂ ਕਿਹਾ ਕਿ ਦੂਜੇ ਮੁਲਕਾਂ ਦੀ ਤਰ੍ਹਾਂ ਹਿੰਦ-ਪਾਕ ਬਾਰਡਰ ਵੀ ਖੁੱਲ੍ਹਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਆਸਾਨੀ ਨਾਲ ਇੱਧਰ ਉੱਧਰ ਆ ਜਾ ਸਕਣ ਅਤੇ ਆਸ ਕਰਦੇ ਹਾਂ ਕਿ ਕਦੇ ਨਾ ਕਦੇ ਤਾਂ ਅਜਿਹੀ ਹਕੂਮਤ ਦੋਵੇ ਦੇਸ਼ਾਂ ਵਿਚਾਲੇ ਆਵੇਗੀ ਜੋ ਲੋਕਾਂ ਦੇ ਹਿੱਤ ਵਿੱਚ ਇਹਨਾ ਸਰਹੱਦਾਂ ਨੂੰ ਖਤਮ ਕਰੇਗੀ।