ਮੈਲਬੋਰਨ (ਆਸਟਰੇਲੀਆ): ਭਾਰਤ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਕੇਐੱਲ ਰਾਹੁਲ ਦਾ ਬੱਲੇ ਨਾਲ ਸੰਘਰਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ-ਏ ਅਤੇ ਆਸਟਰੇਲੀਆ-ਏ ਵਿਚਾਲੇ ਚੱਲ ਰਹੇ ਮੈਚ 'ਚ ਇਹ ਦੇਖਣ ਨੂੰ ਮਿਲਿਆ। ਮੈਲਬੌਰਨ ਕ੍ਰਿਕਟ ਗਰਾਊਂਡ, ਮੈਲਬੌਰਨ 'ਚ ਆਸਟ੍ਰੇਲੀਆ ਏ ਦੇ ਖਿਲਾਫ ਦੂਜੇ ਗੈਰ-ਅਧਿਕਾਰਤ ਟੈਸਟ 'ਚ ਉਹ ਦੋਵੇਂ ਪਾਰੀਆਂ 'ਚ ਸਸਤੇ 'ਚ ਆਊਟ ਹੋ ਗਏ।
" don't know what he was thinking!"
— cricket.com.au (@cricketcomau) November 8, 2024
oops... that's an astonishing leave by kl rahul 😱 #AUSAvINDA pic.twitter.com/e4uDPH1dzz
ਕੇਐੱਲ ਰਾਹੁਲ ਦੀ ਖਰਾਬ ਫਾਰਮ ਜਾਰੀ
ਮੈਚ ਦੀ ਦੂਜੀ ਪਾਰੀ ਵਿੱਚ ਰਾਹੁਲ ਨੇ ਸਾਵਧਾਨੀ ਨਾਲ 43 ਗੇਂਦਾਂ ਵਿੱਚ 10 ਦੌੜਾਂ ਬਣਾਈਆਂ ਅਤੇ ਪਾਰੀ ਨੂੰ ਅੱਗੇ ਲਿਜਾ ਰਹੇ ਸੀ। ਪਰ ਅਜੀਬੋ-ਗਰੀਬ ਤਰੀਕੇ ਨਾਲ ਆਊਟ ਹੋਣ ਕਾਰਨ ਉਨ੍ਹਾਂ ਨੂੰ ਇਕ ਵਾਰ ਫਿਰ ਜਲਦੀ ਪਵੇਲੀਅਨ ਪਰਤਣਾ ਪਿਆ।
ਅਜੀਬ ਤਰੀਕੇ ਨਾਲ ਹੋਏ ਆਊਟ
ਰਾਹੁਲ ਨੂੰ ਆਫ ਸਪਿਨਰ ਨੇ ਅਜੀਬ ਤਰੀਕੇ ਨਾਲ ਆਊਟ ਕੀਤਾ ਕਿਉਂਕਿ ਉਹ ਗੇਂਦ ਨੂੰ ਲੈੱਗ ਸਾਈਡ 'ਤੇ ਖੇਡਣ ਲਈ ਬੈਕ ਫੁੱਟ 'ਤੇ ਗਏ ਸੀ। ਹਾਲਾਂਕਿ ਫੈਸਲਾ ਲੈਣ 'ਚ ਗਲਤੀ ਕਾਰਨ ਉਹ ਕੋਈ ਸ਼ਾਟ ਨਹੀਂ ਖੇਡ ਸਕੇ। ਗੇਂਦ ਛੱਡਣ ਕਾਰਨ ਉਨ੍ਹਾਂ ਦਾ ਵਿਕਟ ਡਿੱਗ ਗਿਆ ਕਿਉਂਕਿ ਗੇਂਦ ਉਨ੍ਹਾਂ ਦੇ ਪੈਡ ਨਾਲ ਟਕਰਾਈ ਅਤੇ ਸਟੰਪ ਨਾਲ ਜਾ ਵੱਜੀ। ਇਸ ਤਰ੍ਹਾਂ ਭਾਰਤੀ ਬੱਲੇਬਾਜ਼ 10 ਦੌੜਾਂ ਬਣਾ ਕੇ ਆਊਟ ਹੋ ਗਏ।
The KL Rahul dismissal. 🥲 pic.twitter.com/E8aDvTw6Vl
— Mufaddal Vohra (@mufaddal_vohra) November 8, 2024
ਪਹਿਲੀ ਪਾਰੀ 'ਚ ਸਿਰਫ 4 ਦੌੜਾਂ ਬਣਾਈਆਂ
ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿੱਚ ਸੱਜੇ ਹੱਥ ਦੇ ਇਹ ਬੱਲੇਬਾਜ਼ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਸੀ ਜਦੋਂ ਉਹ ਸਕਾਟ ਬੋਲੈਂਡ ਦੀ ਗੇਂਦ ’ਤੇ ਵਿਕਟਕੀਪਰ ਜਿਮੀ ਪੀਅਰਸਨ ਹੱਥੋਂ ਕੈਚ ਆਊਟ ਹੋ ਗਏ ਸੀ। 32 ਸਾਲਾ ਰਾਹੁਲ ਦੀ ਫਾਰਮ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਿਛਲੇ ਕੁਝ ਟੈਸਟ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਸਰਫ਼ਰਾਜ਼ ਖ਼ਾਨ ਨੂੰ ਉਨ੍ਹਾਂ ਦੋ ਮੈਚਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
2022 ਤੋਂ, ਰਾਹੁਲ ਨੇ 12 ਟੈਸਟ ਮੈਚਾਂ ਵਿੱਚ 25.7 ਦੀ ਔਸਤ ਨਾਲ 514 ਦੌੜਾਂ ਬਣਾਈਆਂ ਹਨ, ਜਿਸ ਵਿੱਚ 3 ਅਰਧ ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਹੈ।
ਹਾਰ ਦੇ ਕੰਢੇ 'ਤੇ ਭਾਰਤ ਏ
ਭਾਰਤ ਏ ਅਤੇ ਆਸਟ੍ਰੇਲੀਆ ਏ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਦੂਜੇ ਦਿਨ ਦੀ ਸਮਾਪਤੀ ਤੱਕ ਭਾਰਤ 11 ਦੌੜਾਂ ਨਾਲ ਅੱਗੇ ਸੀ। ਭਾਰਤ-ਏ ਦੀ ਸਥਿਤੀ ਖਰਾਬ ਦਿਖਾਈ ਦੇ ਰਹੀ ਹੈ ਕਿਉਂਕਿ ਆਸਟਰੇਲੀਆ-ਏ ਨੇ ਪਹਿਲੀ ਪਾਰੀ ਵਿੱਚ 62 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।