ਪੰਜਾਬ

punjab

By ETV Bharat Punjabi Team

Published : Jun 3, 2024, 9:31 PM IST

ETV Bharat / state

ਅੰਮ੍ਰਿਤਸਰ ਮੁੱਖ ਮਾਰਗ ਉੱਤੇ ਅੱਗ ਦਾ ਗੋਲਾ ਬਣੀ ਹਿਮਾਚਲ ਡਿਪੂ ਦੀੂ ਬੱਸ, 22 ਸਵਾਰੀਆਂ ਨੂੰ ਸਮਾਂ ਰਹਿੰਦੇ ਕੱਢਿਆ ਬਾਹਰ - bus caught fire in Amritsar

ਹਿਮਾਚਲ ਤੋਂ ਮੁੱਖ ਮਾਰਗ ਰਾਹੀਂ ਅੰਮ੍ਰਿਤਸਰ ਜਾ ਰਹੀ ਬੱਸ ਦਾ ਟਾਇਰ ਫਟ ਗਿਆ ਅਤੇ ਬੱਸ ਡਵਾਈਡਰ ਨਾਲ ਟਕਰਾ ਗਈ। ਇਸ ਜ਼ਬਰਦਸਤ ਟੱਕਰ ਤੋਂ ਬਾਅਦ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਬੱਸ ਵਿੱਚੋਂ 22 ਸਵਾਰੀਆਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਗਿਆ।

BUS CAUGHT FIRE
ਅੰਮ੍ਰਿਤਸਰ ਮੁੱਖ ਮਾਰਗ ਉੱਤੇ ਅੱਗ ਦਾ ਗੋਲਾ ਬਣੀ ਹਿਮਾਚਲ ਡਿਪੂ ਦੀੂ ਬੱਸ (ਅੰਮ੍ਰਿਤਸਰ ਰਿਪੋਟਰ)

22 ਸਵਾਰੀਆਂ ਨੂੰ ਸਮਾਂ ਰਹਿੰਦੇ ਕੱਢਿਆ ਬਾਹਰ (ਅੰਮ੍ਰਿਤਸਰ ਰਿਪੋਟਰ)

ਅੰਮ੍ਰਿਤਸਰ: ਅੱਜ ਦੇਰ ਸ਼ਾਮ ਨੈਸ਼ਨਲ ਹਾਈਵੇ ਉੱਤੇ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਬੱਸ ਦਾ ਟਾਇਰ ਫਟ ਗਿਆ ਅਤੇ ਉਹ ਸੜਕ ਦੀ ਰੇਲਿੰਗ ਨਾਲ ਟਕਰਾ ਗਈ। ਇਸ ਟੱਕਰ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਕੁੱਝ ਮਿੰਟਾਂ ਵਿੱਚ ਸਾਰੀ ਬੱਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਨਾਲ ਘਿਰੀ ਹੋਈ ਇਸ ਬੱਸ ਵਿੱਚ ਬੈਠੀਆਂ 22 ਸਵਾਰੀਆਂ ਨੂੰ ਬਚਾਉਣ ਵਿੱਚ ਜੇਕਰ ਇੱਕ ਪਲ ਦੀ ਵੀ ਦੇਰੀ ਹੋ ਜਾਂਦੀ ਤਾਂ ਇਹ ਸਵਾਰੀਆਂ ਜਿੰਦਾ ਸੜ ਸਕਦੀਆਂ ਸਨ ਪਰ ਸਮਾਂ ਰਹਿੰਦੇ ਸਵਾਰੀਆਂ ਨੂੰ ਬਚਾ ਲਿਆ ਗਿਆ । ਜ਼ਖ਼ਮੀ ਹੋਈ ਇੱਕ ਮਹਿਲਾ ਸਵਾਰੀ ਨੂੰ ਜੰਡਿਆਲਾ ਗੁਰੂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ।

ਟਾਇਰ ਫਟਣ ਤੋਂ ਬਾਅਦ ਲੱਗੀ ਅੱਗ: ਬੱਸ ਦੇ ਡਰਾਈਵਰ ਦੇ ਨਾਲ ਗੱਲਬਾਤ ਕਰਕੇ ਘਟਨਾ ਦੇ ਅਸਲ ਕਾਰਨਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਹਮਣੇ ਆਇਆ ਕੀ ਜੇਕਰ ਡਰਾਈਵਰ ਕਸ਼ਮੀਰ ਚੰਦ ਮੌਕੇ ਦੇ ਉੱਤੇ ਮੁਸਤੈਦੀ ਨਾ ਵਰਤਦੇ ਤਾਂ ਭਾਰੀ ਜਾਨੀ ਨੁਕਸਾਨ ਹੋ ਸਕਦਾ ਸੀ। ਗੱਲਬਾਤ ਦੌਰਾਨ ਬੱਸ ਦੇ ਡਰਾਈਵਰ ਕਸ਼ਮੀਰ ਚੰਦ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਨੂੰ ਆ ਰਹੇ ਸਨ ਕੀ ਇਸ ਦੌਰਾਨ ਜਦੋਂ ਇਹ ਬੱਸ ਖਿਲਜੀਆਂ ਕੋਲ ਪਹੁੰਚੀ ਤਾਂ ਅਚਾਨਕ ਬੱਸ ਦਾ ਟਾਇਰ ਫਟ ਗਿਆ ਅਤੇ ਬਸ ਇੱਕ ਡਰੇਨ ਉੱਪਰ ਬਣੀ ਪੁੱਲ ਦੀ ਰੈਲਿੰਗ ਦੇ ਨਾਲ ਟਕਰਾ ਗਈ।

ਡਰਾਈਵਰ ਦੀ ਮੁਸਤੈਦੀ ਨੇ ਬਚਾਈ ਜਾਨ: ਰੇਲਿੰਗ ਨਾਲ ਟਕਰਾਉਣ ਕਾਰਨ ਅਚਾਨਕ ਬੱਸ ਵਿੱਚ ਅੱਗ ਲੱਗ ਗਈ ਅਤੇ ਬੱਸ ਅੰਦਰਲਾ ਡੀਜ਼ਲ ਵੀ ਸੜਕ ਉੱਤੇ ਖਿੱਲਰ ਗਿਆ । ਜਿਸ ਕਾਰਨ ਮੁਕੰਮਲ ਬੱਸ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਹਾਦਸਾ ਦੇਖਣ ਸਾਰ ਹੀ ਡਰਾਈਵਰ ਵੱਲੋਂ ਸਵਾਰੀਆਂ ਨੂੰ ਰੌਲਾ ਪਾਉਂਦੇ ਹੋਏ ਬੱਸ ਵਿੱਚੋਂ ਤੇਜ਼ੀ ਨਾਸ ਕੱਢਿਆ ਗਿਆ ਅਤੇ ਅੰਤ ਵਿੱਚ ਜਦੋਂ ਉਹ ਖੁਦ ਬੱਸ ਤੋਂ ਉਤਰਨ ਲੱਗੇ ਤਾਂ ਸੜਕ ਉੱਤੇ ਡੀਜ਼ਲ ਨੇ ਅੱਗ ਫੜ ਲਈ ਜਿਸ ਕਾਰਨ ਉਹਨਾਂ ਦੇ ਪੈਰ ਸੜ ਗਏ। ਡਰਾਈਵਰ ਕਸ਼ਮੀਰ ਚੰਦ ਨੇ ਦੱਸਿਆ ਕਿ ਇਸ ਦੌਰਾਨ ਇੱਕ ਮਹਿਲਾ ਸਵਾਰੀ ਨੂੰ ਬੱਸ ਵਿੱਚੋਂ ਉਤਾਰ ਦਿੱਤਾ ਗਿਆ ਸੀ ਪਰ ਦੁਬਾਰਾ ਉਹ ਸਮਾਨ ਲੈਣ ਲਈ ਜਦ ਬੱਸ ਵਿੱਚ ਚੜਨ ਲੱਗੀ ਤਾਂ ਜਖਮੀ ਹੋ ਗਈ ਹੈ। ਜਿਸ ਨੂੰ ਇਲਾਜ ਲਈ ਜੰਡਿਆਲਾ ਗੁਰੂ ਹਸਪਤਾਲ ਭੇਜਿਆ ਗਿਆ ਹੈ।



ਟਰੈਫਿਕ ਨੂੰ ਨਿਰਵਿਘਨ ਚਾਲੂ ਕੀਤਾ ਗਿਆ:ਡਰਾਈਵਰ ਨੇ ਦੱਸਿਆ ਕਿ ਮੌਕੇ ਦੇ ਉੱਤੇ ਹੀ ਪੁਲਿਸ ਵੱਲੋਂ ਪੁੱਜ ਕੇ ਉਹਨਾਂ ਦੀ ਬਹੁਤ ਮਦਦ ਕੀਤੀ ਗਈ। ਜਿਸ ਲਈ ਉਹ ਧੰਨਵਾਦ ਕਰਦੇ ਹਨ। ਜਿਕਰਯੋਗ ਹੈ ਕਿ ਇਹ ਸਾਰੀ ਗੱਲਬਾਤ ਕਰਦੇ ਸਮੇਂ ਵੀ ਡਰਾਈਵਰ ਕਾਫੀ ਸਦਮੇ ਦੇ ਵਿੱਚ ਸੀ ਅਤੇ ਗੱਲ ਕਰਨ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਸੀ। ਸਖ਼ਤ ਮਸ਼ੱਕਤ ਕਰਦਿਆਂ ਪੁਲਿਸ ਵੱਲੋਂ ਇਸ ਬੱਸ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰ ਦਿੱਤਾ ਗਿਆ।।

ABOUT THE AUTHOR

...view details