ਭਦੌੜ ਤੋਂ ਕੈਨੇਡਾ ਪੜ੍ਹਨ ਗਈ ਕੁੜੀ ਦੀ ਸਰੀ ਵਿੱਚ ਮੌਤ (ETV Bharat (ਪੱਤਕਰਕਾਰ, ਬਰਨਾਲਾ)) ਭਦੌੜ/ਬਰਨਾਲਾ:ਭਦੌੜ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਲਈ ਗਈ ਕੁੜੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਂਚਾਰ ਪ੍ਰਾਪਤ ਹੋਇਆ ਹੈ। ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2023 ਵਿੱਚ ਉਨ੍ਹਾਂ ਦੀ ਬੇਟੀ ਗੁਰਮੀਤ ਕੌਰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਗਈ ਸੀ।
ਗੁਰਮੀਤ ਕੌਰ ਦੀ ਅਚਾਨਕ ਮੌਤ:ਲੰਘੇ ਐਤਵਾਰ ਉਨਾਂ ਨੂੰ ਕੈਨੇਡਾ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਉਸ ਦੀ ਬੇਟੀ ਦੇ ਨਾਲ ਰਹਿੰਦੀਆਂ ਕੁੜੀਆਂ ਦੇ ਵੀ ਉਨ੍ਹਾਂ ਨੂੰ ਫੋਨ ਆਏ ਕਿ ਉਨ੍ਹਾਂ ਦੀ ਬੇਟੀ ਗੁਰਮੀਤ ਕੌਰ ਦੀ ਅਚਾਨਕ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਅਤੇ ਹੋਰ ਜਾਣਕਾਰ ਕੈਨੇਡਾ ਦੇ ਸਰੀ ਵਿੱਚ ਹੀ ਰਹਿੰਦੇ ਹਨ ਜੋ ਉਨ੍ਹਾਂ ਨਾਲ ਹੁਣ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਦੀ ਬੇਟੀ ਗੁਰਮੀਤ ਕੌਰ ਦੀ ਮ੍ਰਿਤਕ ਦੇ ਪ੍ਰਸ਼ਾਸਨ ਕੋਲ ਹੈ ਅਤੇ ਉਹ ਪੋਸਟਮਾਰਟਮ ਤੋਂ ਬਾਅਦ ਹੀ ਉਨ੍ਹਾਂ ਨੂੰ ਸੌਂਪਣਗੇ।
ਗੁਰਮੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਵੱਖ-ਵੱਖ ਸਮਾਜ ਸੇਵੀ ਉਪਰਾਲਾ:ਕੈਨੇਡਾ ਦੀ ਪੁਲਿਸ ਨੇ ਇਹ ਵੀ ਕਿਹਾ ਕਿ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਵੱਖ-ਵੱਖ ਸਮਾਜ ਸੇਵੀ ਉਪਰਾਲਾ ਕਰ ਰਹੇ ਹਨ ਅਤੇ ਉਸ ਤੇ ਆਉਣ ਵਾਲੇ ਖਰਚੇ ਨੂੰ ਦਾਨੀ ਸੱਜਣ ਰਲ ਮਿਲ ਕੇ ਇਕੱਠਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਾਲਿਆਂ ਦੇ ਦੱਸਣ ਮੁਤਾਬਿਕ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਦੌੜ ਲਿਆਉਣ ਲਈ ਤਕਰੀਬਨ 13 ਤੋਂ 14 ਲੱਖ ਰੁਪਏ ਦਾ ਖਰਚਾ ਆਵੇਗਾ। ਜਿਸ ਨੂੰ ਖਰਚਣ ਲਈ ਉਹ ਅਸਮਰੱਥ ਹਨ।
ਬਾਰਵੀਂ ਤੋਂ ਬਾਅਦ ਵਿਆਹ ਕਰਕੇ ਉਸਨੂੰ ਕੈਨੇਡਾ ਭੇਜਿਆ : ਮ੍ਰਿਤਕ ਗੁਰਪ੍ਰੀਤ ਦੇ ਪਿਤਾ ਨੇ ਕਿਹਾ ਕਿ ਮੈਂ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ ਅਤੇ ਦਸੰਬਰ ਮਹੀਨੇ ਵਿੱਚ ਆਪਣੀ ਬੇਟੀ ਗੁਰਮੀਤ ਕੌਰ ਦੇ ਬਾਰਵੀਂ ਤੋਂ ਬਾਅਦ ਉਸ ਦਾ ਵਿਆਹ ਕਰਕੇ ਉਸਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਦਾ ਸਪਾਊਜ ਵੀ ਅਜੇ ਕੈਨੇਡਾ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਕੰਮ ਨਾ ਮਿਲਣ ਕਾਰਨ ਗੁਰਮੀਤ ਕੌਰ ਪਿਛਲੇ ਸਮੇਂ ਤੋਂ ਪਰੇਸਾਨ ਸੀ ਅਤੇ ਲਗਾਤਾਰ ਉਸ ਨੂੰ ਇਸ ਚੀਜ਼ ਦੀ ਟੈਂਸ਼ਨ ਖਾ ਰਹੀ ਸੀ।
ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ: ਗੁਆਂਡੀ ਦਰਸ਼ਨ ਸਿੰਘ ਪਟਵਾਰੀ ਨੇ ਕਿਹਾ ਕਿ ਪਰਮਜੀਤ ਸਿੰਘ ਡਰਾਈਵਰੀ ਕਰਕੇ ਆਪਣੇ ਬੱਚੇ ਅਤੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਅਤੇ ਆਰਥਿਕ ਮੰਦੀ ਹੋਣ ਕਾਰਨ ਇਹ ਕਿਸੇ ਹੋਰ ਪਿੰਡ ਤੋਂ ਭਦੌੜ ਪਿੰਡ ਆ ਕੇ ਰਹਿਣ ਲੱਗੇ ਸਨ। ਕੁਝ ਮਹੀਨੇ ਪਹਿਲਾਂ ਇਹਨਾਂ ਦੀ ਬੇਟੀ ਨੇ ਬਾਰਵੀਂ ਜਮਾਤ ਪਾਸ ਕਰਕੇ ਆਈਲੈਟਸ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜ ਦਿੱਤਾ ਕਿ ਹੁਣ ਉਨ੍ਹਾਂ ਦੀ ਗਰੀਬੀ ਦੂਰ ਹੋ ਜਾਵੇਗੀ ਪਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੈਨੇਡਾ ਵਿੱਚ ਉਸ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਨਾ ਮਿਲਣ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੀ ਸੀ।
ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਅਪੀਲ ਕੀਤੀ: ਲੰਘੇ ਐਤਵਾਰ ਉਸ ਦੀ ਮੌਤ ਦਾ ਦੁੱਖਦਾਈ ਸਮਾਂਚਾਰ ਪ੍ਰਾਪਤ ਹੋਇਆ ਹੈ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਰਮਜੀਤ ਸਿੰਘ ਦੀ ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਅਪੀਲ ਕੀਤੀ ਅਤੇ ਉਸ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਹੀ ਦੇਖਭਾਲ ਕਰ ਸਕੇ।