ਪੰਜਾਬ

punjab

ETV Bharat / state

ਮਾਨਸਾ 'ਚ ਹੋਈ ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲੀ ਪ੍ਰਸ਼ਾਸਨ ਦੀ ਪੋਲ, ਜਲਥਲ ਹੋਇਆ ਪੂਰਾ ਸ਼ਹਿਰ - monsoon rains in Mansa

Rain in Mansa: ਪੰਜਾਬ ਦੇ ਵੱਖ ਵੱਖ ਹਿਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੀ ਪਹਿਲੀ ਬਰਸਾਤ ਨੇ ਦਸਤਕ ਦਿੱਤੀ ਹੈ। ਇਸ ਪਹਿਲੀ ਬਰਸਾਤ ਨੇ ਮਾਨਸਾ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਉਥੇ ਹੀ ਪ੍ਰਸ਼ਾਸ਼ਨ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਆਮ ਲੋਕ ਤਾਂ ਬਰਸਾਤੀ ਪਾਣੀ ਨਾਲ ਬੇਹਾਲ ਹੋ ਹੀ ਰਹੇ ਹਨ ਸ਼ਹਿਰ ਦਾ ਡਿਪਟੀ ਕਮਿਸ਼ਨਰ ਦਫਤਰ ਵੀ ਜਲਥਲ ਹੋਇਆ ਨਜ਼ਰ ਆ ਰਿਹਾ ਹੈ।

By ETV Bharat Punjabi Team

Published : Jul 4, 2024, 5:26 PM IST

The first monsoon rains in Mansa, the entire city was flooded, the administration opened polls.
ਮਾਨਸਾ 'ਚ ਹੋਈ ਮਾਨਸੂਨ ਦੀ ਪਹਿਲੀ ਬਰਸਾਤ,ਜਲਥਲ ਹੋਇਆ ਪੂਰਾ ਸ਼ਹਿਰ,ਪ੍ਰਸ਼ਾਸਨ ਦੀ ਖੁਲ੍ਹੀ ਪੋਲ (ਮਾਨਸਾ ਰਿਪੋਰਟਰ)

ਮਾਨਸਾ 'ਚ ਹੋਈ ਮਾਨਸੂਨ ਦੀ ਪਹਿਲੀ ਬਰਸਾਤ (ਮਾਨਸਾ ਰਿਪੋਰਟਰ)

ਮਾਨਸਾ:ਅੱਜ ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਸ਼ਹਿਰ ਦੇ ਬਰਸਾਤੀ ਪਾਣੀ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ। ਮਾਨਸਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਗਲੀਆਂ ਵਿੱਚ ਪਾਣੀ ਇਕੱਠਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਮੀਂਹ ਦਾ ਪਾਣੀ ਵੜ ਗਿਆ ਅਤੇ ਕਾਫੀ ਨੁਕਸਾਨ ਵੀ ਹੋ ਗਿਆ ਹੈ। ਮਾਨਸਾ ਸ਼ਹਿਰ ਦੇ ਵਿੱਚ ਹੋਈ ਪਹਿਲੀ ਬਾਰਿਸ਼ ਨੇ ਜਿੱਥੇ ਪੂਰੇ ਸ਼ਹਿਰ ਨੂੰ ਜਲ ਥਲ ਕਰ ਦਿੱਤਾ ਹੈ ਅਤੇ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਭਰਿਆ ਹੋਇਆ ਹੈ। ਉੱਥੇ ਹੀ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਵੀ ਪਾਣੀ ਹੀ ਪਾਣੀ ਹੈ ਅਤੇ ਪਾਣੀ ਨੂੰ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਦੇ ਗੇਟ 'ਤੇ ਮਿੱਟੀ ਦੇ ਗੱਟੇ ਲਗਾ ਕੇ ਪਾਣੀ ਨੂੰ ਰੋਕਿਆ ਗਿਆ ਹੈ। ਉੱਥੇ ਹੀ ਸ਼ਹਿਰ ਦੇ ਹਰ ਹਿੱਸੇ ਵਿੱਚ ਭਰੇ ਹੋਏ ਪਾਣੀ ਦੇ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਡਿਪਟੀ ਕਮਿਸ਼ਨਰ ਦਫਤਰ ਵੀ ਪਾਣੀ 'ਚ ਡੁੱਬਿਆ : ਸਥਾਨਕ ਲੋਕਾਂ ਨੇ ਸ਼ਹਿਰ ਦੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਮੇਨ ਬਾਜ਼ਾਰਾਂ ਅਤੇ ਗਲੀਆਂ ਦੇ ਵਿੱਚ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜੇਕਰ ਗੱਲ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਨਜ਼ਦੀਕ ਓਵਰ ਬ੍ਰਿਜ ਦੀ ਕੀਤੀ ਜਾਵੇ ਤਾਂ ਉਸਦੇ ਨਜਦੀਕ ਵੀ ਪਾਣੀ ਇਨਾ ਜਿਆਦਾ ਭਰਿਆ ਹੋਇਆ ਹੈ ਕਿ ਵਹੀਕਲ ਵੀ ਪਾਣੀ ਦੇ ਵਿੱਚ ਬੰਦ ਹੋ ਰਹੇ ਹਨ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਵਿੱਚ ਵੀ ਪਾਣੀ ਦਾਖਲ ਹੋਣ ਤੋਂ ਰੋਕਣ ਦੇ ਲਈ ਮਿੱਟੀ ਦੇ ਗੱਟੇ ਭਰ ਕੇ ਲਗਾਏ ਗਏ ਹਨ ਤਾਂ ਕਿ ਪਾਣੀ ਅੰਦਰ ਦਾਖਲ ਨਾ ਹੋ ਸਕੇ। ਉਥੇ ਹੀ ਸ਼ਹਿਰ ਵਾਸੀਆਂ ਨੇ ਕਿਹਾ ਹੈ ਕਿ ਸਰਕਾਰ ਬਦਲ ਜਾਂਦੀ ਹੈ। ਡੀਸੀ ਬਦਲ ਜਾਂਦੇ ਨੇ ਪਰ ਮਾਨਸਾ ਸ਼ਹਿਰ ਦੇ ਹਾਲਾਤ ਨਹੀਂ ਬਦਲਦੇ ਕਿਉਂਕਿ ਮਾਨਸਾ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਅੱਜ ਪਾਣੀ ਭਰਿਆ ਹੋਇਆ ਹੈ ਅਤੇ ਕਿਸੇ ਪਾਸੇ ਵੀ ਲੰਘਣ ਨੂੰ ਕੋਈ ਰਸਤਾ ਨਹੀਂ ਅਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਹਿਰ ਪੂਰਾ ਜਲ ਥਲ:ਉਹਨਾਂ ਦੱਸਿਆ ਕਿ ਜਿੱਥੇ ਸ਼ਹਿਰ ਨੂੰ ਆਮ ਦਿਨਾਂ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਦੇ ਨਾਲ ਜੂਝਣਾ ਪੈਂਦਾ ਹੈ ਉੱਥੇ ਹੀ ਬਾਰਿਸ਼ ਹੋਣ ਦੇ ਨਾਲ ਸ਼ਹਿਰ ਪੂਰਾ ਜਲ ਥਲ ਹੋ ਜਾਂਦਾ ਹੈ ਉਹਨਾਂ ਕਿਹਾ ਕਿ ਜਿੱਥੇ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਦਾ ਏਰੀਆ ਪਾਣੀ ਦੇ ਨਾਲ ਭਰ ਜਾਂਦਾ ਹੈ ਤਾਂ ਆਮ ਸ਼ਹਿਰ ਵਾਸੀ ਕੀ ਸਰਕਾਰ ਦੇ ਇਸ ਸਿਸਟਮ ਤੋਂ ਉਮੀਦ ਕਰ ਸਕਦੇ ਹਨ।

ABOUT THE AUTHOR

...view details