ਕਿਸਾਨ ਜਥੇਬੰਦੀ ਸ਼ੰਭੂ ਬਾਰਡਰ ਤੇ ਆਪਣੀ ਡਿਊਟੀ ਨਿਭਾ ਕੇ ਅੰਮ੍ਰਿਤਸਰ ਪੁੱਜੇ ਅੰਮ੍ਰਿਤਸਰ :ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਸਾਨੂੰ ਇਸ ਐਮਐਸਪੀ 23 ਫਸਲਾਂ ਦੀ ਗਰੰਟੀ ਨਹੀਂ ਮਿਲਦੀ, ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਲਖੀਮਪੁਰੀ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ। ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋਏ ਸਨ, ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰੀ ਭਰਪਾਈ ਨਹੀਂ ਮਿਲਦੀ ਰੋਜ਼ਗਾਰ ਨਹੀਂ ਮਿਲਦਾ। ਓਨਾ ਟਾਈਮ ਸਾਡਾ ਸ਼ੰਬੂ ਬਾਰਡਰ ਤੇ ਧਰਨਾ ਲਗਾਤਾਰ ਜਾਰੀ ਰਵੇਗਾ। ਖਨੋਰੀ ਵੀ ਚੱਲ ਰਿਹਾ ਤੇ ਹੋਰ ਜਗ੍ਹਾ ਤੇ ਸਾਡਾ ਧਰਨਾ ਚੱਲ ਰਿਹਾ ਹੈ। ਕਿਹਾ ਕਿ ਸਾਡਾ ਜਿਹੜਾ ਪਹਿਲਾ ਅੰਦੋਲਨ ਦਿੱਲੀ ਬਾਰਡਰ ਉੱਤੇ ਲੱਗਾ ਸੀ, ਉਸ ਸਮੇਂ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਸੀ।
23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ :ਸਾਡੇ ਕਈ ਕਿਸਾਨ ਸੋਚਦੇ ਸੀ ਕਿ ਅਸੀਂ ਵੀ ਰਾਜਨੀਤੀ ਵਿੱਚ ਜਾਵਾਂਗੇ। ਪਰ ਹੁਣ ਉਹ ਲੋਕ ਮੋਰਚਾ ਲੜ ਰਹੇ ਹਨ, ਜੋ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦੇ, ਉਹ ਗੈਰ ਰਾਜਨੀਤਿਕ ਹਨ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਜਰੂਰ ਲੱਗਾ ਹੋਇਆ ਹੈ ਜਿਹੜੀ ਨਵੀਂ ਸਰਕਾਰ ਬਣਨੀ ਹੈ, ਉਸ ਦਾ ਸਵਾਗਤ ਕਰਦੇ ਹਾਂ ਅਸੀਂ ਨਵੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਸਾਨੂੰ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤੇ ਜਿਹੜੇ ਸਾਡੇ ਵਾਅਦੇ ਹਨ। ਉਨ੍ਹਾਂ ਕਿਹਾ ਪਹਿਲਾਂ ਵਾਅਦੇ ਪੂਰੇ ਕੀਤੇ ਜਾਣ, ਜਿਨ੍ਹਾਂ ਟਾਈਮ ਸਾਡੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਓਨਾ ਟਾਈਮ ਸਾਡੇ ਧਰਨੇ ਲਗਾਤਾਰ ਜਾਰੀ ਰਹਿਣਗੇ।
ਪਿੰਡਾਂ ਦੇ ਵਿੱਚ ਭਾਜਪਾ ਨੇਤਾਵਾਂ ਦਾ ਬਾਈਕਾਟ : ਉਨ੍ਹਾਂ ਕਿਹਾ ਭਾਜਪਾ ਵੱਲੋਂ ਸਾਡੇ ਨਿਹੱਥੇ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਹੈ ਤੇ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਅੱਥਰੂ ਗੈਸ ਦੇ ਗੋਲੇ ਸੁੱਟੇ, ਗੋਲੀਆਂ ਚਲਾਈਆਂ, ਸਾਡੇ ਕਈ ਕਿਸਾਨ ਸ਼ਹੀਦ ਵੀ ਕੀਤੇ ਗਏ, ਜਿਹਦੇ ਚੱਲਦੇ ਅਸੀਂ ਪਿੰਡਾਂ ਦੇ ਵਿੱਚ ਭਾਜਪਾ ਨੇਤਾਵਾਂ ਦਾ ਬਾਈਕਾਟ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਛੋਟੇ ਵੀਰ ਕਿਸਾਨ ਸ਼ੁਭ ਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਜਦੋਂ ਕਿ ਉਸ ਦਾ ਕੋਈ ਕਸੂਰ ਨਹੀਂ ਸੀ। ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਸਾਨੂੰ ਹਰਿਆਣੇ ਵਿਚ ਸਾਨੂੰ ਦਿੱਲੀ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਚਲਦੇ ਅਸੀਂ ਇਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਵੀ ਨਹੀਂ ਜਾਣ ਦੇਣਾ, ਕਿਹਾ ਕਿ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ, ਜਿਸ ਕੋਲ ਜ਼ਮੀਨ ਹੈ ਉਹ ਕਿਸਾਨ ਹੈ। ਕਿਹਾ ਕਿ ਐਮਐਸਪੀ ਮਿਲਣੀ ਹੈ ਤੇ ਉਸ ਉੱਤੇ ਐਮਆਰਪੀ ਵੀ ਮਿਲਣੀ ਹੈ।
26 ਮੰਡੀਆਂ ਪੰਜਾਬ ਵਿੱਚੋਂ ਰੱਦ ਕਰ ਦਿੱਤੀਆਂ ਗਈਆਂ :ਕਿਸਾਨ ਆਗੂ ਨੇ ਕਿਹਾ ਪਿੱਛਲੇ ਦਿਨ ਇੱਕ ਖ਼ਬਰ ਆਈ ਸੀ ਕਿ 26 ਮੰਡੀਆਂ ਪੰਜਾਬ ਵਿੱਚੋਂ ਰੱਦ ਕਰ ਦਿੱਤੀਆਂ ਗਈਆਂ ਹਨ। ਕਾਰਪੋਰੇਟ ਘਰਾਣੇ ਕਣਕ ਨੂੰ ਖਰੀਦਣਗੇ। ਉਨ੍ਹਾਂ ਕਿਹਾ ਕਿ ਅਸੀਂ ਭਗਵੰਤ ਮਾਨ ਸਰਕਾਰ ਦਾ ਤਾਂ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਫੈਸਲਾ ਵਾਪਸ ਲੈ ਲਿਆ ਜੇਕਰ ਉਹ ਫੈਸਲਾ ਵਾਪਸ ਨਾ ਲੈਂਦੇ ਤੇ ਜਿਹੜੇ ਸੈਲੁਕ ਦਮ ਹਨ। ਉਨ੍ਹਾਂ ਵਿੱਚ ਕਣਕ ਨਹੀਂ ਪਹੁੰਚਣੀ ਸੀ ਸਿੱਧੀ ਮੰਡੀਆਂ ਵਿੱਚ ਕਣਕ ਪਹੁੰਚਾਉਣੀ ਸੀ ਤੇ ਮੰਡੀਆਂ ਵਿੱਚ ਹੀ ਝੋਨਾ ਪਹੁੰਚਾਉਣਾ ਸੀ। ਅਸੀਂ ਆਪਣੇ ਆੜਤੀ ਨੂੰ ਫਾਇਦਾ ਦਵਾਂਗੇ ਜੇਕਰ ਮੰਡੀ ਬੰਦ ਹੁੰਦੀ ਹੈ ਤਾਂ ਆੜਤੀ ਵੀ ਖ਼ਤਮ ਹੁੰਦੇ ਹਨ। ਜਿਹਦੇ ਚਲਦੇ ਭਗਵੰਤ ਮਾਨ ਸਰਕਾਰ ਨੇ 26 ਮੰਡੀਆਂ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਸਰਕਾਰਾਂ ਨਾਲ ਵਿਰੋਧ ਨਹੀਂ ਹੈ ਜਿਹੜੇ ਕਾਰਪੋਰੇਟ ਪੱਖੀ ਸਰਕਾਰਾਂ ਹਨ। ਸਾਡਾ ਉਨ੍ਹਾਂ ਨਾਲ ਵਿਰੋਧ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਮਾੜੀ ਨੀਤੀਆਂ ਦੇ ਕਾਰਨ ਸਾਡਾ ਵਿਰੋਧ ਚੱਲ ਰਿਹਾ ਹੈ।
ਤਪਦੀਆਂ ਤੇਜ਼ ਧੁੱਪਾਂ ਦੇ ਵਿੱਚ ਕਿਸਾਨ ਬਾਰਡਰ ਤੇ ਧਰਨੇ 'ਤੇ ਬੈਠੇ :ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ਤੇ ਇਸ ਵੇਲੇ ਕਿਸਾਨਾਂ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਹਨ, ਇਸ ਸਮੇਂ ਤਪਦੀਆਂ ਤੇਜ਼ ਧੁੱਪਾਂ ਦੇ ਵਿੱਚ ਕਿਸਾਨ ਬਾਰਡਰ ਤੇ ਧਰਨੇ 'ਤੇ ਬੈਠੇ ਹਨ। ਸ਼ੰਬੂ ਬਾਰਡਰ ,ਟਿਕਰੀ ਬਾਰਡਰ ਤੇ ਖਨੋਰੀ ਬਾਰਡਰ 'ਤੇ ਕਿਸਾਨ ਚੜਦੀ ਕਲਾ 'ਚ ਹੈ। ਉੱਥੇ ਸਾਡੇ ਪੱਕੇ ਰਹਿਣ ਬਸੇਰੇ ਬਣ ਰਹੇ ਹਨ। ਜਦੋਂ ਤੱਕ ਸਾਡੀ ਆਉਣ ਵਾਲੀ ਨਵੀਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਇਹ ਧਰਨੇ ਜਾਰੀ ਰਹਿਣਗੇ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਧਰਨੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ। ਕਿਹਾ ਕਿ ਪਿੰਡਾਂ ਵਿੱਚ ਨਸ਼ਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਨੌਜਵਾਨਾਂ ਦੀ ਮੌਤ ਹੋ ਰਹੀ ਹੈ ਪਰ ਇਸ ਉੱਤੇ ਵੀ ਸਰਕਾਰ ਨੂੰ ਚਿੰਤਾ ਜਾਹਿਰ ਕਰਨੀ ਚਾਹੀਦੀ ਹੈ। ਪੰਜਾਬ ਦੇ ਅੰਦਰ ਬਹੁਤ ਜਿਆਦਾ ਨਸ਼ਾ ਵੱਧ ਗਿਆ ਹੈ, ਕਿਸਾਨਾ ਦੇ ਗੁੱਸੇ ਤੇ ਚਲਦੇ ਭਾਜਪਾ ਆਗੂਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।