ਰੂਪਨਗਰ:ਕੱਲ ਨੰਗਲ ਦੇ ਰੇਲਵੇ ਰੋਡ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦੀ ਦਿਨ-ਦਿਹਾੜੇ ਤੇਜਧਾਰ ਹਥਿਆਰਾਂ ਨਾਲ ਦੁਕਾਨ 'ਤੇ ਬੈਠੇ ਹੋਏ 'ਤੇ ਨਾਲ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਿਵਲ ਹਸਪਤਾਲ ਨੰਗਲ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਸਮੇਂ ਤੋਂ ਹੀ ਪੁਲਿਸ ਪ੍ਰਸ਼ਾਸਨ ਨੰਗਲ ਰੇਲਵੇ ਰੋਡ ਦੇ ਸਾਰੇ ਸੀਸੀਟੀਵੀ ਫੁਟੇਜ ਦੇਰ ਰਾਤ ਤੋਂ ਖੰਗਾਲ ਰਹੇ। ਉਹਨਾਂ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਹਮਲਾਵਰਾਂ ਦੀ ਫੋਟੋ ਕੈਮਰੇ ਵਿੱਚ ਕੈਦ ਹੋਈ ਹੈ।
ਨੰਗਲ 'ਚ ਕਤਲ ਕੀਤੇ ਭਾਜਪਾ ਆਗੂ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਪਰਿਵਾਰ ਨੇ ਲਾਇਆ ਧਰਨਾ, ਸਸਕਾਰ ਕਰਨ ਤੋਂ ਕੀਤਾ ਇਨਕਾਰ - dharna for arrest of the killers - DHARNA FOR ARREST OF THE KILLERS
ਬੀਤੇ ਦਿਨ ਨੰਗਲ 'ਚ ਨੌਜਵਾਨ ਭਾਜਪਾ ਆਗੂ ਦਾ ਕਤਲ ਹੋਣ ਤੋਂ ਬਾਅਦ ਹੁਣ ਉਸ ਦੇ ਸਮਰਥਕ ਅਤੇ ਪਰਿਵਾਰਿਕ ਮੈਂਬਰ ਧਰਨੇ 'ਤੇ ਬੈਠ ਗਏ ਹਨ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕੀਤਾ।
Published : Apr 14, 2024, 5:46 PM IST
ਉਸੀ ਦੇ ਆਧਾਰ 'ਤੇ ਪੁਲਿਸ ਦੇਰ ਰਾਤ ਸਬੂਤਾਂ ਦੀ ਤਲਾਸ਼ ਵਿੱਚ ਨੰਗਲ ਵਿੱਚ ਘੁੰਮਦੇ ਰਹੇ ਹਨ। ਹਾਲੇ ਤੱਕ ਪੁਲਿਸ ਨੇ ਹੱਥ ਕੁਛ ਨਹੀਂ ਲੱਗਿਆ ਜਾਂਚ ਵਿੱਚ ਹੀ ਪੁਲਿਸ ਲੱਗੀ ਹੋਈ ਹੈ ਗੁੱਸੇ ਵਿੱਚ ਆਏ ਪਰਿਵਾਰ ਦੇ ਵੱਲੋਂ ਕੱਲ ਹੀ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਐਮਪੀ ਕੋਠੀ ਦੇ ਕੋਲ ਉਹਨਾਂ ਚੰਡੀਗੜ੍ਹ ਵਿਖੇ ਸੜਕ ਦੇ ਉੱਤੇ ਜਾਮ ਲਗਾਇਆ ਜਾਵੇਗਾ। ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਕਾਰਜ ਗੁਜਾਰੀ ਤੋਂ ਨਾ ਖੁਸ਼ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੰਗਲ ਦੇ ਵਿੱਚ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹੈ। ਇਸੀ ਨੂੰ ਦੇਖਦਿਆਂ ਹੋਇਆਂ ਪਰਿਵਾਰ ਨੰਗਲ ਵਾਸੀਆਂ ਦੇ ਵੱਲੋਂ ਐਮਪੀ ਕੋਠੀ ਦੇ ਕੋਲ ਉਨਾ ਚੰਡੀਗੜ੍ਹ ਮੁੱਖ ਸੜਕ ਦੇ ਉੱਤੇ ਬੈਠ ਗਏ ਤੇ ਰੋਡ ਜਾਮ ਕਰ ਦਿੱਤਾ। ਇਸ ਧਰਨੇ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੇ ਆਗੂ ਵੀ ਧਰਨੇ ਵਿੱਚ ਪਹੁੰਚੇ ਨੇ ਤੇ ਨੰਗਲ ਦੇ ਵਿੱਚ ਹੋਈ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਪਕੜੇ ਤਾਂ ਜੋ ਨੰਗਲ ਦਾ ਮਾਹੌਲ ਖਰਾਬ ਨਾ ਹੋ ਸਕੇ।
ਦੁਕਾਨ 'ਤੇ ਬੈਠੇ ਨੌਜਵਾਨ ਦਾ ਕੀਤਾ ਸੀ ਕਤਲ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਪ੍ਰਭਾਕਰ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਉਸ 'ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਅਰਾਮ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਕੋਈ ਗੁਆਂਢੀ ਦੁਕਾਨਦਾਰ ਵਿਕਾਸ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਤਾਂ ਉਸ ਨੇ ਵਿਕਾਸ ਨੂੰ ਜ਼ਖਮੀ ਹਾਲਤ 'ਚ ਦੇਖਿਆ ਤੇ ਉਸ ਨੇ ਜਾ ਕੇ ਆਪਣੇ ਮਾਲਕ ਨੂੰ ਦੱਸਿਆ। ਇਸ ਤੋਂ ਬਾਅਦ ਦੁਕਾਨਦਾਰ ਮਨੀਸ਼ ਅਤੇ ਹੋਰ ਦੁਕਾਨਦਾਰਾਂ ਨੇ ਵਿਕਾਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ 'ਤੇ ਤੈਨਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਹੈ ਅਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਨੂੰ ਸੀਸੀਟੀਵੀ ਕੈਮਰੇ 'ਚ ਦੋ ਸ਼ੱਕੀ ਵਿਅਕਤੀ ਨਜ਼ਰ ਆਏ ਹਨ ਜੋ ਐਕਟਿਵਾ 'ਤੇ ਸਵਾਰ ਸਨ ਅਤੇ ਦੋਵਾਂ ਨੇ ਹੈਲਮਟ ਪਾਇਆ ਹੋਇਆ ਸੀ।