ਨਹੀਂ ਰੁਕ ਰਹੀ ਅਕਾਲੀ ਦਲ ਵਿਚਲੀ ਧੜੇਬਾਜ਼ੀ (ludhiana reporter) ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵਿਚਲੀ ਧੜੇਬੰਦੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਜ਼ਿਮਨੀ ਚੋਣ ਤੋਂ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਬਸਪਾ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਪਾਰਟੀ ਦੀ ਸਾਖ ਬਚਾਈ ਹੈ ਪਰ ਉੱਥੇ ਹੀ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਲੀਡਰ ਜਿਸ ਵਿੱਚ ਬੀਬੀ ਜਗੀਰ ਕੌਰ, ਚੰਦੂ ਮਾਜਰਾ, ਚਰਨਜੀਤ ਸਿੰਘ,ਸੁਖਦੇਵ ਸਿੰਘ ਢੀਂਡਸਾ ਸ਼ਾਮਿਲ ਹਨ, ਇਹ ਪਾਰਟੀ ਪ੍ਰਧਾਨ ਤੋਂ ਵੱਖਰੇ ਚਲਦੇ ਹੋਏ ਵਿਖਾਈ ਦੇ ਰਹੇ ਹਨ। ਜਿਸ ਨੂੰ ਲੈ ਕੇ ਹੇਠਲੇ ਪੱਧਰ ਦੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਵੀ ਬੇਚੈਨੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਪੰਚਾਇਤੀ ਅਤੇ ਨਿਗਮ ਚੋਣਾਂ 'ਤੇ ਕੀ ਹੋਵੇਗਾ ਅਸਰ ? (ludhiana reporter) ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਪਿਨ ਕਾਕਾ ਸੂਦ ਅਤੇ ਹੁਣ ਪਾਰਟੀ ਦੇ ਸੀਨੀਅਰ ਲੀਡਰ ਵਿਜੇ ਦਾਨਵ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਜਿਸ ਨੂੰ ਬੀਤੇ ਦਿਨੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ ਉੱਥੇ ਹੀ ਅਕਾਲੀ ਦਲ ਦੇ ਐਮਐਲਏ ਦਾਖਾ, ਮਨਪ੍ਰੀਤ ਸਿੰਘ ਵੱਲੋਂ ਪਾਰਟੀ ਗਤੀਵਿਧੀਆਂ ਤੋਂ ਦੂਰ 2 ਸਾਲ ਦੂਰ ਰਹਿਣ ਦਾ ਐਲਾਨ ਕਰ ਦਿੱਤਾ ਸੀ ਅਤੇ ਝੂੰਦਾ ਕਮੇਟੀ ਦੀ ਸਿਫਾਰਿਸ਼ਾਂ ਲਾਗੂ ਕਰਨ ਦੀ ਗੱਲ ਕਹੀ ਸੀ। ਜਿਸ ਵਿੱਚ ਪਾਰਟੀ ਦੇ ਪ੍ਰਧਾਨ ਨੂੰ ਬਦਲਣ ਦੀ ਤਜਵੀਜ਼ ਰੱਖੀ ਗਈ ਹੈ।
ਨਤੀਜਿਆਂ 'ਤੇ ਅਸਰ: ਲੋਕ ਸਭਾ ਚੋਣਾਂ 2024 ਦੇ ਵਿੱਚ ਹਾਲਾਂਕਿ ਅਕਾਲੀ ਦਲ ਬਠਿੰਡਾ ਦੇ ਵਿੱਚ ਇੱਕ ਸੀਟ ਆਪਣੀ ਝੋਲੀ ਪਾਉਣ 'ਚ ਕਾਮਯਾਬ ਰਿਹਾ ਹੈ ਪਰ ਬਠਿੰਡਾ ਵਿੱਚ ਵੀ ਅਕਾਲੀ ਦਲ ਦਾ ਵੋਟ ਸ਼ੇਅਰ ਹੇਠਾਂ ਡਿੱਗਿਆ ਹੈ ਸਾਲ 2009 ਦੇ ਵਿੱਚ ਜੋ 50 ਫੀਸਦੀ ਤੋਂ ਉੱਪਰ ਸੀ 2014 ਚ 43.7 ਫੀਸਦੀ, 2019 ਚ 41.5 ਫੀਸਦੀ ਸੀ ਉਹ 2024 ਦੇ ਵਿੱਚ ਘਟ ਕੇ ਮਹਿਜ਼ 32.7 ਫੀਸਦੀ ਹੀ ਰਹਿ ਗਿਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰਨ ਤੋਂ ਬਾਅਦ ਹੀ ਅਕਾਲੀ ਦਲ ਦੇ ਵਿੱਚ ਜ਼ਿਮਣੀ ਚੋਣਾਂ ਤੋਂ ਪਹਿਲਾਂ ਆਪਸੀ ਗੁੱਟਬਾਜ਼ੀ ਸ਼ੁਰੂ ਹੋ ਗਈ। ਹਾਲਾਂਕਿ ਇਸ ਸਬੰਧੀ ਜਦੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ 'ਹਰ ਪਾਰਟੀ ਦੇ ਵਿੱਚ ਦਲ ਬਦਲੀਆਂ ਹੁੰਦੀਆਂ ਹਨ। ਆਮ ਆਦਮੀ ਪਾਰਟੀ ਦੇ ਵਿੱਚ ਵੀ ਹੋਈਆਂ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਯੋਗਿੰਦਰ ਯਾਦਵ ਕੁਮਾਰ ਵਿਸ਼ਵਾਸ ਵਰਗੇ ਅੱਜ ਪਾਰਟੀ ਦੇ ਵਿੱਚ ਨਹੀਂ ਹਨ,'ਰਾਜਨੀਤੀ ਦੇ ਵਿੱਚ ਉਤਰਾ ਚੜਾ ਪਾਉਂਦੇ ਰਹਿੰਦੇ ਹਨ, 'ਇੱਕ ਜ਼ਿਮਣੀ ਚੋਣ ਦੇ ਨਤੀਜਿਆਂ ਦੇ ਨਾਲ ਭਵਿੱਖ ਤੈਅ ਨਹੀਂ ਹੋ ਸਕਦਾ' 1989 ਦੇ ਵਿੱਚ ਅਕਾਲੀ ਦਲ ਹਾਰਿਆ ਸੀ ਇੱਕ ਵੀ ਸੀਟ ਨਹੀਂ ਜਿੱਤ ਸਕਿਆ ਸੀ, ਪਰ 1997 ਦੇ ਵਿੱਚ ਅਕਾਲੀ ਦਲ ਨੇ ਪੰਜਾਬ ਚ ਸਰਕਾਰ ਬਣਾਈ।
ਕੀ ਪੰਜਾਬ 'ਚ ਬਣ ਸਕਦਾ ਨਵਾਂ ਧੜਾ: ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਧੜਾ ਬਣਨ ਸਬੰਧੀ ਲਗਾਤਾਰ ਸਿਆਸੀ ਸੂਝਵਾਨ ਇਸ਼ਾਰਾ ਕਰਦੇ ਰਹੇ ਨੇ ਅਤੇ ਉਹਨਾਂ ਦਾ ਦਾਅਵਾ ਹੈ ਕਿ ਜਦੋਂ ਇਹ ਨਵਾਂ ਸਿਆਸੀ ਧੜਾ ਬਣੇਗਾ ਉਦੋਂ ਹੀ ਪੰਜਾਬ ਦਾ ਕੁਝ ਭਲਾ ਹੋ ਸਕਦਾ ਹੈ। ਇਸ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੂੰ ਸਵਾਲ ਕੀਤਾ ਗਿਆ ਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਨੇ ਜਿੱਤ ਹਾਸਲ ਕਰਕੇ ਪੰਜਾਬ ਦੇ ਵਿੱਚ ਇੱਕ ਨਵੇਂ ਧੜੇ ਵੱਲ ਇਸ਼ਾਰਾ ਕਰ ਦਿੱਤਾ ਹੈ ਤਾਂ ਉਹਨਾਂ ਕਿਹਾ ਕਿ 'ਕਿਸੇ ਦਾ ਘਰ ਜਿੰਨਾ ਵੀ ਵੱਡਾ ਹੋ ਜਾਵੇ ਅਕਾਲੀ ਦਲ ਦਾ ਘਰ ਕਦੇ ਛੋਟਾ ਨਹੀਂ ਹੋ ਸਕਦਾ, 'ਪੰਜਾਬ ਦੇ ਲੋਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਪਸੰਦ ਲੋਕ ਹਨ ਉਹ ਵੱਖਵਾਦੀ ਤਾਕਤਾਂ ਨੂੰ ਜਾਂ ਫਿਰ ਵੱਢ ਟੁੱਕ ਨੂੰ ਕਿਸੇ ਵੀ ਹਾਲਤ ਦੇ ਵਿੱਚ ਪਸੰਦ ਨਹੀਂ ਕਰਦੇ, 'ਅਕਾਲੀ ਦਲ ਨੇ ਸ਼ੁਰੂ ਤੋਂ ਹੀ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਇਸੇ ਕਰਕੇ ਅਕਾਲੀ ਦਲ ਦੀ ਆਈਡੀਓਲੋਜੀ ਜਰੂਰ ਉਹਨਾਂ ਤੋਂ ਵੱਖਰੀ ਹੈ ਪਰ ਸੋਚ ਪੰਜਾਬ ਦੇ ਲਈ ਅਤੇ ਪੰਜਾਬੀਆਂ ਦੇ ਲਈ ਸਕਾਰਾਤਮਕ ਹੈ।
ਦਲ ਬਦਲੀਆਂ:ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਦਲ ਬਦਲੀਆਂ ਵੀ ਵੇਖਣ ਨੂੰ ਮਿਲੀਆਂ ਹਨ ਇੱਕ ਪਾਸੇ ਜਿੱਥੇ ਜ਼ਿਮਣੀ ਚੋਣ ਜਲੰਧਰ ਤੋਂ ਪਾਰਟੀ ਦੀ ਉਮੀਦਵਾਰ ਹੀ ਸੱਤਾ ਧਿਰ ਦੇ ਵਿੱਚ ਸ਼ਾਮਿਲ ਹੋ ਗਈ ਉੱਥੇ ਹੀ ਦੂਸਰੇ ਪਾਸੇ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਅਕਾਲੀ ਦਲ ਦੇ ਦਾਖਾ ਹਲਕੇ ਤੋਂ ਐਮਐਲਏ ਮਨਪ੍ਰੀਤ ਇਆਲੀ ਨੇ ਵੀ ਦੋ ਸਾਲ ਪਾਰਟੀ ਗਤੀਵਿਧੀਆਂ ਤੋਂ ਖੁਦ ਨੂੰ ਦੂਰ ਕਰ ਲਿਆ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਪਿਨ ਕਾਕਾ ਸੂਦ ਜੋ ਕਿ ਲੁਧਿਆਣਾ ਤੋਂ ਅਕਾਲੀ ਦਲ ਦੇ ਮਜਬੂਤ ਉਮੀਦਵਾਰ ਸਨ ਉਹਨਾਂ ਨੇ ਵੀ ਭਾਜਪਾ 'ਚ ਸ਼ਾਮਿਲ ਹੋਣ ਦਾ ਫੈਸਲਾ ਲਿਆ।
ਅਕਾਲੀ ਦਲ ਤੋਂ ਆਪ 'ਚ ਗਏ ਆਗੂ:ਉਸ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਵਿਜੇ ਦਾਨਵ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੇ ਵਿੱਚ ਸਨ ਉਹਨਾਂ ਨੇ ਵੀ ਪਾਰਟੀ ਤੋਂ ਕਿਨਾਰਾ ਕਰ ਲਿਆ ਤੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਵਿਜੇ ਦਾਨ ਦੇ ਕਿਹਾ ਕਿ 'ਹਾਲੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਢਾਈ ਸਾਲ ਪਏ ਹਨ, 'ਅਸੀਂ ਵਰਕਰਾਂ ਦੀ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨਗੇ, ਨਗਰ ਨਿਗਮ ਦੇ ਵਿੱਚ ਹੁਣ ਉਹ ਕਹਿਣਗੇ ਉਹੀ ਹੋਵੇਗਾ। ਵਿਜੇ ਦਾਨਵ ਨੇ ਕਿਹਾ ਕਿ ਪਿਛਲੇ 44 ਸਾਲ ਤੋਂ ਉਹੀ ਇੱਕ ਪਾਰਟੀ 'ਚ ਸਨ ਅਤੇ ਪਾਰਟੀ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਉਹਨਾਂ ਦਾ ਸਮਾਜ ਅਤੇ ਮੁਲਾਜ਼ਮਾਂ ਦਾ ਜਿਉਣਾ ਮੁਹਾਲ ਹੋ ਰੱਖਿਆ ਹੈ।