ਸੰਗਰੂਰ:ਸੰਗਰੂਰ ਦੇ ਹਲਕਾ ਧੂਰੀ ਵਿੱਚ ਲਗਭਗ ਪਿਛਲੇ 12 ਦਿਨਾਂ ਤੋਂ 168 ਡੀਪੀਈ ਅਧਿਆਪਕ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਹੜਤਾਲ 'ਤੇ ਬੈਠੇ ਹਨ। ਉਹਨਾਂ ਕਿਹਾ ਕਿ ਭਗਵੰਨ ਮਾਨ ਸਰਕਾਰ ਵੱਲੋਂ ਹਰ ਗਲੀ ਮੁਹੱਲੇ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਹਨ ਕਿ ਸਾਡੀ ਸਰਕਾਰ ਨੇ 42000 ਮੁਲਾਜ਼ਮ ਪੱਕਾ ਜਾਂ ਭਰਤੀ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਵੀ ਉਹਨਾਂ 4200 ਮੁਲਾਜ਼ਮਾਂ ਦੇ ਵਿੱਚੋਂ ਹਾਂ, ਸਾਨੂੰ ਵੀ ਤੁਸੀ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਸਨ ਤੇ ਅੱਜ ਸਾਨੂੰ ਨਕਾਰਿਆ ਜਾ ਰਿਹਾ ਹੈ। ਅੱਜ ਸਾਨੂੰ ਕੋਰਟਾਂ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਾਡੀ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡਾ ਪੱਕਾ ਜਾਂ ਕੋਈ ਸਾਰਥਿਕ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੇ ਸਮੇਂ ਚ ਮਰਨ ਵਰਤ ਤੇ ਬੈਠਾਂਗੇ ਅਤੇ ਆਪਣੇ ਸੰਘਰਸ਼ ਪੂਰੇ ਪੰਜਾਬ ਵਿੱਚ ਹੋਰ ਤਿੱਖਾ ਕਰਾਂਗੇ।
ਟੈਂਕੀ ਤੇ ਚੜ੍ਹੇ ਅਧਿਆਪਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਹੜਤਾਲ ਤੇ ਬੈਠਿਆਂ ਲਗਭਗ 12 ਦਿਨ ਹੋ ਗਏ ਹਨ, ਪਰ ਸਾਰ ਦਾ ਇੱਕ ਵੀ ਨੁਮਾਇੰਦਾ ਸਾਡੀ ਸਾਰ ਲੈਣ ਨਹੀਂ ਆਇਆ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰਾਂ ਨਾ ਕੀਤਾ ਤਾਂ ਅਸੀਂ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗੇ, ਜਿਸ ਦੀ ਜਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਨੂੰ ਜੁਆਇਨਿੰਗ ਲੈਟਰ ਤਾਂ ਦਿੱਤੇ ਹਨ ਪਰ ਅਜੇ ਤੱਕ ਸਾਨੂੰ ਜੁਆਇਨ ਨਹੀਂ ਕੀਤਾ ਜਦੋਂ ਕਿ ਸਰਕਾਰ ਕਹਿੰਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਹਨ, ਪਰ ਸਾਡੇ ਤੋਂ ਪੁੱਛੋ ਕਿ ਸਾਡੇ ਨਾਲ ਕੀ ਧੋਖਾ ਕੀਤਾ ਗਿਆ ਹੈ, ਜਿਸ ਲਈ ਅਸੀਂ ਟੈਂਕੀ ਤੇ ਚੜ੍ਹਨ ਲਈ ਮਜਬੂਰ ਹੋਏ ਹਾਂ। ਉਹਨਾਂ ਕਿਹਾ ਕਿ ਜੇਕਰ ਸਾਡਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਸੀਂ ਲੋਕ ਸਭਾ ਚੋਣਾਂ 'ਚ ਆਪ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਾਂਗੇ।