ਲੁਧਿਆਣਾ :ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਮੰਡੀਆਂ ਦੇ ਵਿੱਚ ਫਸਲ ਪਹੁੰਚ ਚੁੱਕੀ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਹੁਣ ਤੱਕ 22 ਫੀਸਦੀ ਦੇ ਕਰੀਬ ਲੁਧਿਆਣਾ ਦੇ ਵਿੱਚ ਝੋਨੇ ਦੀ ਵਾਢੀ ਹੋ ਚੁੱਕੀ ਹੈ। ਉੱਥੇ ਹੀ ਪਰਾਲੀ ਦੇ ਸੀਜ਼ਨ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਹਨ। ਲੁਧਿਆਣਾ ਦੀ ਜੇਕਰ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 27 ਅੱਗ ਜਣੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਇਹਨਾਂ ਵਿੱਚੋਂ ਇੱਕ ਵੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਜਿਸ ਨੂੰ ਖੇਤੀਬਾੜੀ ਵਿਭਾਗ ਵੱਡੀ ਕਾਮਯਾਬੀ ਦੇ ਰੂਪ ਦੇ ਵਿੱਚ ਵੇਖ ਰਿਹਾ ਹੈ।
ਛੁੱਟੀ ਵਾਲੇ ਦਿਨ ਵੀ ਕੰਮ 'ਤੇ ਡਟੇ ਅਫਸਰ
ਇਸ ਮੌਕੇ ਲੁਧਿਆਣਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਲੁਧਿਆਣਾ ਛੁੱਟੀ ਵਾਲੇ ਦਿਨ ਵੀ ਕੰਮ 'ਤੇ ਡਟਿਆ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਗਜਟਡ ਛੁੱਟੀਆਂ ਵਾਲੇ ਦਿਨ ਵੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਰੰਤ ਮੌਕੇ 'ਤੇ ਜਾ ਕੇ ਆਪਣੇ ਨੋਡਲ ਅਫਸਰ ਨੂੰ ਭੇਜਦੇ ਹਨ। ਅੱਗ ਕੰਟਰੋਲ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ।
21 ਅਕਤੂਬਰ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਚ ਸਭ ਤੋਂ ਜਿਆਦਾ 438 ਅੱਗਜਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ 110, ਸੰਗਰੂਰ ਦੇ ਵਿੱਚ 138 ਤਰਨ ਤਾਰਨ ਦੇ ਵਿੱਚ 311, ਪਟਿਆਲਾ ਦੇ ਵਿੱਚ 188 ਅਤੇ ਕਪੂਰਥਲਾ ਦੇ ਵਿੱਚ 66 ਅੱਗ ਜਣੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਤੱਕ 21 ਅਕਤੂਬਰ ਤੱਕ ਪੰਜਾਬ ਦੇ ਵਿੱਚ 1510 ਮਾਮਲੇ ਸਾਹਮਣੇ ਆ ਚੁੱਕੇ ਹਨ। ਇਕੱਲੇ 21 ਅਕਤੂਬਰ ਨੂੰ 65 ਅੱਗ ਜਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਪਰਾਲੀ ਸਾੜਣ ਵਾਲ਼ਿਆਂ ਖਿਲਾਫ ਹੋਈ ਕਾਰਵਾਈ