ਲੁਧਿਆਣਾ:ਬੀਤੇ ਕੁਝ ਦਿਨ ਪਹਿਲਾਂ ਸ਼ਹਿਰ ਦੇ ਇੱਕ ਲਗਜ਼ਰੀ ਹੋਟਲ 'ਚ ਬਣੇ ਜਿਮ 'ਚ ਕਸਰਤ ਕਰਦੇ ਜਾਨ ਗਵਾਉਣ ਵਾਲੇ ਡੀ.ਐੱਸ.ਪੀ ਦਿਲਪ੍ਰੀਤ ਸ਼ੇਰਗਿੱਲ ਦੇ ਭਰਾ ਅਤੇ ਉਸਦੀ ਪਤਨੀ ਨੂੰ 8 ਸਾਲ ਜੇਲ੍ਹ ਦੀ ਸਜ਼ਾ ਹੋਈ ਹੈ। ਦਰਅਸਲ ਮਾਮਲਾ ਡਰੱਗ ਮਨੀ ਅਤੇ ਨਸ਼ਾ ਸਮਗਲਿੰਗ ਨਾਲ ਸਬੰਧਤ ਹੈ। ਇਸ ਵਿੱਚ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਨਸ਼ਾ ਤਸਕਰੀ ਦੇ ਮਾਮਲੇ ਵਿਚ ਡੀਐੱਸਪੀ ਦੇ ਭਰਾ, ਭਰਜਾਈ ਅਤੇ ਭਰਾ ਦੇ ਸਾਥੀ ਨੂੰ ਸਜ਼ਾ ਸੁਣਾਈ ਹੈ।
ਨਸ਼ਾ ਤਸਕਰੀ ਮਾਮਲੇ 'ਚ ਮ੍ਰਿਤਕ DSP ਦਿਲਪ੍ਰੀਤ ਸਿੰਘ ਦੇ ਭਰਾ-ਭਰਜਾਈ ਨੂੰ ਹੋਈ 8 ਸਾਲ ਦੀ ਸਜ਼ਾ - DSP ਦਿਲਪ੍ਰੀਤ ਸਿੰਘ ਸ਼ੇਰਗਿੱਲ
ਪੰਜਾਬ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਚੱਲਦਿਆਂ 3 ਮੁਲਜ਼ਮਾਂ ਨੂੰ 8 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਾਇਆ ਗਿਆ ਹੈ। ਇਹਨਾਂ ਮੁਲਜ਼ਮਾਂ 'ਚ ਦੋ ਲੋਕ ਪੰਜਾਬ ਪੁਲਿਸ ਦੇ DSP ਦਿਲਪ੍ਰੀਤ ਸਿੰਘ ਦੇ ਭਰਾ-ਭਰਜਾਈ ਹਨ। ਇਹ DSP ਉਹੀ ਹਨ ਜਿਨਾਂ ਦੀ ਜਿੰਮ 'ਚ ਬਿਤੇ ਦਿਨ ਮੌਤ ਹੋ ਗਈ ਸੀ।
Published : Mar 8, 2024, 2:17 PM IST
ਤਿੰਨ ਲੋਕਾਂ ਨੂੰ ਕੀਤਾ ਕਾਬੂ : ਲੁਧਿਆਣਾ ਦੇ ਮਾਡਲ ਟਾਊਨ ਵਾਸੀ ਹਰਪ੍ਰੀਤ ਸਿੰਘ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦਾ ਛੋਟਾ ਭਰਾ ਹੈ। ਉਸ 'ਤੇ ਲੰਮੇਂ ਸਮੇਂ ਤੋਂ ਅਪਰਾਧਿਕ ਮਾਮਲਾ ਦਰਜ ਸੀ ਇਸ ਵਿੱਚ ਹਰਪ੍ਰੀਤ ਸਿੰਘ ਨੂੰ 8 ਸਾਲ ਦੀ ਸਖ਼ਤ ਕੈਦ ਅਤੇ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਉਸ ਦੀ ਪਤਨੀ ਸਰਬਜੀਤ ਕੌਰ ਅਤੇ ਦਲਬਾਰਾ ਸਿੰਘ ਵਾਸੀ ਰਣਧੀਰ ਸਿੰਘ ਨਗਰ ਨੂੰ 11 ਸਾਲ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
- ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ PM ਮੋਦੀ ਦਾ ਵੱਡਾ ਐਲਾਨ - LPG ਸਿਲੰਡਰ ਦੀਆਂ ਕੀਮਤਾਂ 'ਚ 100 ਰੁਪਏ ਦੀ ਛੋਟ
- 'ਮੇਰੀ ਮੰਜ਼ਿਲ ਔਖੀ ਹੈ, ਮੁਸ਼ਕਿਲਾਂ ਨੂੰ ਕਹਿ ਦਿਓ ਮੇਰਾ ਹੌਂਸਲਾ ਬੜਾ ਹੈ', ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਭਾਰਤੀ ਪਰਬਤਾਰੋਹੀਆਂ 'ਤੇ ਵਿਸ਼ੇਸ਼
- ਅੰਤਰਰਾਸ਼ਟਰੀ ਮਹਿਲਾ ਦਿਵਸ 2024: ਦੇਖੋ ਦੇਸ਼ ਦੀਆਂ ਮਜ਼ਬੂਤ ਔਰਤਾਂ, ਜਾਣੋ ਕਿਵੇਂ ਉਨ੍ਹਾਂ ਨੇ ਬਣਾਈ ਆਪਣੀ ਪਛਾਣ
ਪੁਲਿਸ ਨੂੰ ਬਰਾਮਦ ਹੋਇਆ ਸੀ ਕਾਫੀ ਸਮਾਨ :ਮਾਮਲੇ 'ਚ ਸਪੈਸ਼ਲ ਟਾਸਕ ਫੋਰਸ (STF) ਲੁਧਿਆਣਾ ਯੂਨਿਟ ਨੇ 19 ਅਗਸਤ ਸਾਲ 2019 ਨੂੰ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 1.057 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਹਨਾਂ ਮੁਲਜ਼ਮਾਂ ਤੋਂ ਪੁਲਿਸ ਨੇ 10 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ। ਨਾਲ ਹੀ ਇਨ੍ਹਾਂ ਦੇ ਕਬਜ਼ੇ 'ਚੋਂ 1.02 ਲੱਖ ਰੁਪਏ, ਤਿੰਨ ਕਾਰਾਂ, 20 ਮੋਬਾਈਲ ਫ਼ੋਨ ਅਤੇ 10 ਵਿਦੇਸ਼ੀ ਘੜੀਆਂ ਬਰਾਮਦ ਹੋਈਆਂ ਸਨ। ਇਹਨਾਂ ਤਿੰਨਾਂ ਮੁਲਜ਼ਮਾਂ ਖਿਲਾਫ ਮੁਹਾਲੀ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21,29 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ, ਨਸ਼ਾ ਦੇਣ ਬਦਲੇ ਨਸ਼ੇ ਦੇ ਆਦੀ ਨੌਜਵਾਨਾਂ ਤੋਂ ਮੋਬਾਈਲ ਫੋਨ, ਘੜੀਆਂ ਅਤੇ ਹੋਰ ਸਾਮਾਨ ਗਿਰਵੀ ਰੱਖ ਲੈਂਦੇ ਸਨ। ਜਦੋਂ ਪੁਲਿਸ ਨੁੰ ਇੱਕ ਲਗਜ਼ਰੀ ਗਾਡੀ 'ਚ ਘੁੰਣ ਦੀ ਸੁਚਨਾ ਮਿਲੀ ਤਾਂ ਪੁਲਿਸ ਨੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ। ਜ਼ਿਕਰਯੋਗ ਹੈ ਕਿ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਭਰਾ ਅਤੇ ਸਾਲੇ ਨਾਲ ਗੱਲ ਨਹੀਂ ਕਰ ਰਹੇ ਸਨ। ਅਜੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਮੌਤ ਵੀ ਨਸ਼ਾ ਦੇਣ ਨਾਲ ਹੋਈ ।