ਨੌਜਵਾਨ ਨੇ ਫੌਜ ਵਿੱਚ ਲੈਫਟੀਨੈਂਟ ਬਣ ਕੇ ਪਿਤਾ ਦਾ ਸੁਪਨਾ ਕੀਤਾ ਪੂਰਾ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਕਹਿੰਦੇ ਹਨ ਕਿ ਜੇਕਰ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਮਿਹਨਤ ਜਰੂਰ ਰੰਗ ਲੈ ਕੇ ਆਉਂਦੀ ਹੈ। ਉੱਥੇ ਹੀ ਤੁਹਾਨੂੰ ਅੱਜ ਇੱਕ ਅਜਿਹੇ ਹੀ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ਵਿਖੇ ਇੱਕ ਨੌਜਵਾਨ ਜਿਸਨੇ ਆਪਣੀ ਬਾਰਵੀਂ ਦੀ ਪੜ੍ਹਾਈ ਪੂਰੀ ਕਰਕੇ ਵਿਦੇਸ਼ ਜਾਣ ਦਾ ਸੋਚਿਆ ਕਿਉਂਕਿ ਉਸਦੇ ਜਿੰਨੇ ਵੀ ਯਾਰ ਦੋਸਤ ਸਨ, ਉਸ ਨਾਲ ਪੜਦੇ ਸਨ, ਸਾਰੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਸਨ। ਉੱਥੇ ਹੀ ਉਸ ਨੇ ਵੀ ਆਈਲਟਸ ਦੇ ਪੇਪਰ ਦਿੱਤੇ ਚੰਗੇ ਨੰਬਰ ਵੀ ਪ੍ਰਾਪਤ ਕੀਤੇ ਪਰ ਉਸ ਦੇ ਪਿਤਾ ਜੋ ਕਿ ਫੌਜ ਵਿੱਚ ਨੌਕਰੀ ਕਰਕੇ ਆਏ ਸਨ।
ਨੌਜਵਾਨ ਨੇ ਫੌਜ ਦੀ ਭਰਤੀ ਵਿੱਚ ਭਾਗ ਲਿਆ
ਨੌਜਵਾਨ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਨ੍ਹਾਂ ਦਾ ਬੇਟਾ ਵੀ ਵੱਡਾ ਹੋ ਕੇ ਫੌਜੀ ਬਣੇ। ਫਿਰ ਨੌਜਵਾਨ ਦੇ ਮਨ ਵਿੱਚ ਆਇਆ ਕਿ ਮੈਂ ਵੀ ਇੱਕ ਵਾਰ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਾਂ। ਜਦੋਂ ਫੌਜ ਦੀ ਭਰਤੀ ਆਈ ਤਾਂ ਫਿਰ ਨੌਜਵਾਨ ਨੇ ਫੌਜ ਦੀ ਭਰਤੀ ਵਿੱਚ ਭਾਗ ਲਿਆ ਅਤੇ ਅੱਜ ਉਹ ਲੈਫਟੀਨੈਂਟ ਬਣ ਗਿਆ ਹੈ। ਫੌਜ ਵਿੱਚ ਲੈਫਟੀਨੈਂਟ ਬਣਨ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਆਪਣੇ ਪਿੰਡ ਪਹੁੰਚਿਆ ਹੈ। ਪਿੰਡ ਵਾਲਿਆਂ ਨੇ ਉਸ ਦਾ ਇੰਝ ਸਵਾਗਤ ਕੀਤਾ ਜਿਸ ਤਰ੍ਹਾਂ ਕਿਸੇ ਬਰਾਤ ਦਾ ਲੋਕ ਸਵਾਗਤ ਕਰਦੇ ਹਨ।
ਵਿਆਹ ਸ਼ਾਦੀਆਂ ਵਿੱਚ ਜਾਣ ਦਾ ਵੀ ਨਹੀਂ ਸ਼ੌਕ
ਫੌਜੀ 'ਤੇ ਪਰਿਵਾਰ ਬਾਰੇ ਤੁਹਾਨੂੰ ਦੱਸ ਦਈਏ ਕਿ ਲੈਫਟੀਨੈਂਟ ਫੌਜੀ ਦਾ ਨਾਂ ਮਨਿੰਦਰ ਪਾਲ ਸਿੰਘ ਹੈ ਅਤੇ ਉਸ ਦੇ ਪਿਤਾ ਦਾ ਨਾਂ ਤੀਰਥ ਸਿੰਘ ਹੈ। ਇਹ ਇੱਕ ਗਰੀਬ ਪਰਿਵਾਰ ਤੋਂ ਹੈ। ਗੱਲਬਾਤ ਦੌਰਾਨ ਪਰਿਵਾਰ ਵਾਲਿਆ ਦੱਸਿਆਂ ਕਿ ਉਸ ਨੇ ਬਿਆਸ ਦੇ ਆਰਮੀ ਸਕੂਲ ਤੋਂ ਬਾਰਵੀਂ ਤੱਕ ਪੜ੍ਹਾਈ ਕੀਤੀ ਅਤੇ ਉਹ ਉਸ ਦੌਰਾਨ ਉੱਥੇ ਹੋਸਟਲ ਵਿੱਚ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਕਦੇ ਵੀ ਕਿਸੇ ਰਿਸ਼ਤੇਦਾਰ ਦੇ ਵਿਆਹ, ਸ਼ਾਦੀ, ਫੰਕਸ਼ਨ 'ਤੇ ਨਹੀਂ ਗਿਆ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਮਿਲਿਆ ਹੈ।
ਲੈਫਟੀਨੈਂਟ ਦਾ ਟੈਸਟ ਦੇ ਕੇ ਆਰਮੀ ਵਿੱਚ ਲੈਫਟੀਨੈਂਟ ਦਾ ਅਹੁਦਾ ਕੀਤਾ ਹਾਸਿਲ
ਪਰਿਵਾਰ ਵਾਲਿਆਂ ਨੇ ਕਿਹਾ ਕਿ 10+2 ਦੀ ਪੜ੍ਹਾਈ ਕਰਨ ਉਪਰੰਤ ਬੀ,ਸੀ.ਏ. ਦੀ ਪੜ੍ਹਾਈ ਕੀਤੀ ਅਤੇ ਪੜ੍ਹਾਈ ਵਿੱਚ ਕਾਫੀ ਮਿਹਨਤ ਮੁਸ਼ੱਕਤ ਕਰਕੇ ਆਰਮੀ ਵਿੱਚ ਲੈਫਟੀਨੈਂਟ ਦਾ ਟੈਸਟ ਦੇ ਕੇ ਆਰਮੀ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਿਲ ਕਰ ਲਿਆ। ਜਿੱਥੇ ਉਸ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਉੱਥੇ ਹੀ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ।
ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ
ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਉਪਰੰਤ ਅੱਜ ਪਿੰਡ ਵਿੱਚ ਖੁਸ਼ੀਆਂ ਮਨਾਈ ਗਈਆਂ, ਭੰਗੜੇ ਪਏ, ਲੱਡੂ ਵੰਡੇ ਗਏ। ਪਿੰਡ ਦਾ ਨਾਮ ਰੋਸ਼ਨ ਕਰਨ 'ਤੇ ਅਤੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਉਸ ਦਾ ਰਾਜਾਸਾਂਸੀ ਏਅਰਪੋਰਟ 'ਤੇ ਪਹੁੰਚ ਕੇ ਟਰੈਕਟਰਾਂ ਦੇ ਕਾਫਲਿਆਂ ਨਾਲ ਪਿੰਡ ਤੱਕ ਭੰਗੜੇ ਪਾ ਕੇ ਜਸ਼ਨ ਮਨਾਏ ਅਤੇ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ।