ਪੰਜਾਬ

punjab

ETV Bharat / state

ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ , ਨਵੰਬਰ ਮਹੀਨਾ ਸ਼ੁਰੂ ਹੋਣ 'ਤੇ ਵੀ ਇਸ ਵਾਰ ਨਹੀਂ ਆਏ ਪਰਵਾਸੀ ਪੰਛੀ

ਇਸ ਵਾਰ ਨਵੰਬਰ ਮਹੀਨੇ 'ਚ ਠੰਡ ਨਾ ਹੋਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਪੰਜਾਬ 'ਚ ਆਮਦ ਬਹੁਤ ਘਟੀ ਹੈ।

NEGATIVE EFFECTS OF GLOBAL WARMING
ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ (ETV bharat (ਪੱਤਰਕਾਰ , ਪਠਾਨਕੋਟ))

By ETV Bharat Punjabi Team

Published : Nov 6, 2024, 8:02 AM IST

ਪਠਾਨਕੋਟ:ਲਗਾਤਾਰ ਵੱਧ ਰਹੀ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ ਨਜ਼ਰ ਆਉਣ ਲੱਗ ਪਏ ਹਨ, ਇਸ ਦਾ ਅਸਰ ਹੁਣ ਪਠਾਨਕੋਟ ਇਲਾਕੇ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਨਵੰਬਰ ਮਹੀਨੇ 'ਚ ਠੰਡ ਨਾ ਹੋਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਬਹੁਤ ਘੱਟ ਗਈ ਹੈ। ਹੁਣ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ ਪਠਾਨਕੋਟ ਇਲਾਕੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ, ਨਵੰਬਰ ਮਹੀਨੇ ਵਿੱਚ ਠੰਡ ਨਾ ਹੋਣ ਕਾਰਨ ਠੰਡੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਆਮਦ ਵਿੱਚ ਕਮੀ ਆਈ ਹੈ, ਇਹ ਜਾਣਕਾਰੀ ਡੀਐਫਓ ਵਾਈਲਡ ਲਾਈਫ ਨੇ ਦਿੱਤੀ ਹੈ।

ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ (ETV bharat (ਪੱਤਰਕਾਰ , ਪਠਾਨਕੋਟ))

ਜੰਗਲੀ ਜੀਵ ਵਿਭਾਗ ਨੂੰ ਆਸ

ਦੱਸ ਦੇਈਏ ਕਿ ਜਿੱਥੇ ਪਹਿਲਾਂ ਪਠਾਨਕੋਟ ਦੇ ਨਾਲ ਲੱਗਦੇ ਰਣਜੀਤ ਸਾਗਰ ਡੈਮ ਅਤੇ ਕੇਸ਼ੋਪੁਰ ਸ਼ੰਭ ਵਿੱਚ ਇਨ੍ਹਾਂ ਦਿਨਾਂ ਦੌਰਾਨ ਕਾਫੀ ਪ੍ਰਵਾਸੀ ਪੰਛੀਆਂ ਦੀ ਆਮਦ ਦੇਖਣ ਨੂੰ ਮਿਲਦੀ ਸੀ, ਉੱਥੇ ਹੁਣ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਠੰਢ ਨਾ ਹੋਣ ਕਾਰਨ ਬਹੁਤ ਘੱਟ ਪਰਵਾਸੀ ਪੰਛੀ ਆਏ ਹਨ ਪਰ ਫਿਰ ਵੀ ਜੰਗਲੀ ਜੀਵ ਵਿਭਾਗ ਨੂੰ ਆਸ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਠੰਡ ਵਧੀ ਤਾਂ ਪਠਾਨਕੋਟ ਵਿੱਚ ਪਹਿਲਾਂ ਵਾਂਗ ਪਰਵਾਸੀ ਪੰਛੀਆਂ ਦੀ ਆਮਦ ਜ਼ਰੂਰ ਦੇਖਣ ਨੂੰ ਮਿਲੇਗੀ। ਜਿਸ ਲਈ ਜੰਗਲੀ ਜੀਵ ਵਿਭਾਗ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੀ

ਪੰਛੀਆਂ ਦੇ ਠਹਿਰਣ ਲਈ ਵਿਭਾਗ ਵੱਲੋਂ ਪ੍ਰਬੰਧ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਫ.ਓ ਵਾਈਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਠੰਡ ਘੱਟ ਹੋਣ ਕਾਰਨ ਪਰਵਾਸੀ ਪੰਛੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਆਏ ਹਨ ਪਰ ਫਿਰ ਵੀ ਆਉਣ ਦੀ ਸੰਭਾਵਨਾ ਹੈ। ਉਮੀਦ ਹੈ ਕਿ 15 ਤਰੀਕ ਤੱਕ ਉਹ ਰਣਜੀਤ ਸਾਗਰ ਡੈਮ ਝੀਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹੁੰਚ ਜਾਣਗੇ। ਇਸ ਸਮੇਂ ਪੰਛੀਆਂ ਦੀਆਂ ਚਾਰ ਤੋਂ ਪੰਜ ਕਿਸਮਾਂ ਆਈਆਂ ਹਨ, ਜੋ ਘੱਟ ਠੰਡੇ ਇਲਾਕਿਆਂ ਵਿੱਚ ਰਹਿ ਸਕਦੇ ਹਨ, ਇਹ ਪੰਛੀ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਅਖੀਰ ਵਿੱਚ ਚਲੇ ਜਾਂਦੇ ਹਨ, ਇਨ੍ਹਾਂ ਦੇ ਇੱਥੇ ਠਹਿਰਣ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।

ਝੀਲਾਂ ਦਾ ਸਾਰਾ ਇਲਾਕਾ ਪਰਵਾਸੀ ਪੰਛੀਆਂ ਨਾਲ ਭਰਿਆ

ਡੀ.ਐਫ.ਓ ਵਾਈਲਡ ਲਾਈਫ ਪਰਮਜੀਤ ਸਿੰਘ ਨੇ ਕਿਹਾ ਕਿ 15 ਤਰੀਕ ਤੱਕ ਕੇਸ਼ੋਪੁਰ ਸ਼ੰਬ ਅਤੇ ਰਣਜੀਤ ਸਾਗਰ ਡੈਮ ਝੀਲਾਂ ਦਾ ਸਾਰਾ ਇਲਾਕਾ ਪਰਵਾਸੀ ਪੰਛੀਆਂ ਨਾਲ ਭਰ ਸਕਦਾ ਹੈ। ਪਿਛਲੇ ਸਾਲ ਇੱਥੇ 20 ਤੋਂ 22 ਹਜ਼ਾਰ ਪੰਛੀਆਂ ਨੇ ਪਰਵਾਸ ਕੀਤਾ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਇਨ੍ਹਾਂ ਦੀ ਗਿਣਤੀ ਵਧੇਗੀ।

ABOUT THE AUTHOR

...view details