ਪੰਜਾਬ

punjab

ETV Bharat / state

ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ 'ਤੇ ਮੋਬਾਇਲਾਂ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ - Robbery at gunpoint - ROBBERY AT GUNPOINT

Robbery at gunpoint: ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਪੁਲਿਸ ਦੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਇੱਕ ਮੁੰਬਈ ਦੀ ਦੁਕਾਨ 'ਤੇ ਆ ਕੇ ਪਿਸਤੋਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੜ੍ਹੋ ਪੂਰੀ ਖਬਰ...

Robbery at gunpoint
ਮੋਬਾਇਲਾਂ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ (ETV Bharat (ਅੰਮ੍ਰਿਤਸਰ, ਪੱਤਰਕਾਰ))

By ETV Bharat Punjabi Team

Published : Aug 15, 2024, 10:56 PM IST

Updated : Aug 15, 2024, 11:03 PM IST

ਮੋਬਾਇਲਾਂ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ (ETV Bharat (ਅੰਮ੍ਰਿਤਸਰ, ਪੱਤਰਕਾਰ))

ਅੰਮ੍ਰਿਤਸਰ: ਅੰਮ੍ਰਿਤਸਰ ਜਿੱਥੇ ਇੱਕ ਪਾਸੇ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ 'ਤੇ ਫਲੈਗ ਮਾਰਚ ਕੱਢੇ ਜਾ ਰਹੇ ਹਨ। ਪਰ ਉੱਥੇ ਹੀ ਇਹ ਸੁਰੱਖਿਆ 'ਤੇ ਸਵਾਲ ਖੜੇ ਕਰ ਦਿੱਤੇ ਹਨ।

ਲੁੱਟ ਦੀ ਵਾਰਦਾਤ ਨੂੰ ਅੰਜਾਮ:ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਪੁਲਿਸ ਦੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਇੱਕ ਮੁੰਬਈ ਦੀ ਦੁਕਾਨ 'ਤੇ ਆ ਕੇ ਪਿਸਤੋਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਭਜਾਇਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਲੁਟੇਰੇ ਨੂੰ ਕਾਬੂ ਕਰ ਲਿਆ:ਇਸ ਮੌਕੇ ਪੀੜੀਤ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੋਬਾਈਲ ਫੋਨ ਦੀ ਦੁਕਾਨ ਹੈ ਨਿਊ ਕੋਟ ਮਿਤ ਸਿੰਘ ਤਰਨਤਾਰਨ ਰੋਡ 'ਤੇ ਉਨ੍ਹਾਂ ਦੱਸਿਆ ਕਿ ਕੱਲ ਸ਼ਾਮ ਦੋ ਲੁਟੇਰੇ ਉਨ੍ਹਾਂ ਦੀ ਦੁਕਾਨ 'ਤੇ ਆਏ। ਪਿਸਤੋਲ ਦਿਖਾ ਕੇ ਉਨ੍ਹਾਂ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਹਦੇ ਚਲਦੇ ਦੁਕਾਨਦਾਰ ਨੇ ਦੱਸਿਆ ਕਿ ਮੈਂ ਬਹਾਦਰੀ ਦਿਖਾਈ ਤੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਉਹਨੂੰ ਦੁਕਾਨ ਚੋਂ ਖਿੱਚ ਕੇ ਬਾਹਰ ਲੈ ਆਇਆ।

ਕਾਫੀ ਚਿਰ ਲੁਟੇਰੇ ਦੇ ਨਾਲ ਹੱਥੋ-ਪਾਈ ਹੁੰਦੀ ਰਹੀ :ਦੂਸਰਾ ਲੁਟੇਰਾ ਮੈਨੂੰ ਵੇਖ ਕੇ ਪਹਿਲਾਂ ਭੱਜ ਗਿਆ ਮੇਰਾ ਕਾਫੀ ਚਿਰ ਲੁਟੇਰੇ ਦੇ ਨਾਲ ਹੱਥੋ-ਪਾਈ ਹੁੰਦੀ ਰਹੀ ਲੋਕ ਖੜੇ ਮੂਕ ਦਰਸ਼ਕ ਬਣ ਗਏ। ਤਮਾਸ਼ਾ ਵੇਖਦੇ ਰਹੇ ਕੋਈ ਵੀ ਮੇਰੀ ਮਦਦ ਦੇ ਲਈ ਅੱਗੇ ਨਹੀਂ ਆਇਆ। ਜੇਕਰ ਕੋਈ ਵੀ ਮੇਰੀ ਮਦਦ ਦੇ ਲਈ ਅੱਗੇ ਆਉਂਦਾ ਤਾਂ ਅਸੀਂ ਉਹ ਲੁਟੇਰਿਆਂ ਨੂੰ ਕਾਬੂ ਕਰ ਸਕਦੇ ਸੀ। ਫਿਰ ਉਹ ਲੁਟੇਰਿਆਂ ਨੇ ਮੈਨੂੰ ਇੱਟ ਮਾਰਨ ਦੀ ਕੋਸ਼ਿਸ਼ ਕੀਤੀ। ਜਿਸਦੇ ਚਲਦੇ ਮੈਂ ਲੁਟੇਰੇ ਨੂੰ ਛੱਡ ਦਿੱਤਾ ਤੇ ਉਹ ਦੋਵੇਂ ਲੁਟੇਰੇ ਭੱਜ ਗਏ।

ਹੱਥ ਵਿੱਚ ਪਿਸਤੋਲ:ਉਨ੍ਹਾਂ ਕਿਹਾ ਕਿ ਜੇਕਰ ਮੈਂ ਬਹਾਦਰੀ ਨਾ ਦਿਖਾਂਦਾ ਜਾਂ ਮੇਰੀ ਜਾਨ ਵੀ ਜਾ ਸਕਦੀ ਸੀ ਜਾਂ ਮੇਰਾ ਸਮਾਨ ਵੀ ਲੁੱਟ ਕੇ ਲਿਜਾ ਸਕਦੇ ਸਨ। ਉਨ੍ਹਾਂ ਦੇ ਹੱਥ ਵਿੱਚ ਪਿਸਤੋਲ ਵੀ ਸੀ, ਉਸਨੇ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਤੁਸੀਂ ਇਸਦੀ ਜਾਂਚ ਕਰ ਸਕਦੇ ਹੋ। ਦੁਕਾਨਦਾਰ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਮੈਂ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਹਨ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪਿਸਤੋਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ: ਉੱਥੇ ਹੀ ਮੌਕੇ 'ਤੇ ਪਹੁੰਚੇ ਏਸੀਪੀ ਸਾਊਥ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਜਾਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਦੁਕਾਨਦਾਰ ਵੱਲੋਂ ਬਹਾਦਰੀ ਦਿਖਾਉਂਦੇ ਉਹ ਲੁਟੇਰਿਆਂ ਨੂੰ ਭਜਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Last Updated : Aug 15, 2024, 11:03 PM IST

ABOUT THE AUTHOR

...view details