ਤਰਨ ਤਾਰਨ: ਝਬਾਲ ਮਸਾਲਾ ਰੋਡ ਤੇ ਸਟੇਟ ਬੈਂਕ ਆਫ ਇੰਡੀਆਂ ਦੀ ਬਰਾਂਚ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਤਰਤਾਰਨ ਪੁਲਿਸ CIA ਸਟਾਫ ਤਰਨ ਤਾਰਨ ਵੱਲੋਂ 1 ਗ੍ਰਿਫਤਾਰ ਕਰ ਲਿਆ ਗਿਆ ਹੈ। ਅਸ਼ਵਨੀ ਕਪੂਰ IPS/SSP ਤਰਨ ਤਾਰਨ ਜੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਅਜੇ ਰਾਜ ਸਿੰਘ PPS SP ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ DSP ਸਬ-ਡਵੀਜਨ ਤਰਨ ਤਾਰਨ, DSP ਤਰਨ ਤਾਰਨ, ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਐਸ.ਐਚ.ਓ ਥਾਣਾ ਝਬਾਲ ਵੱਲੋਂ ਐਸ.ਬੀ.ਆਈ ਬੈਂਕ ਝਬਾਲ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 01 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
29.02.2024 ਨੂੰ ਹੋਈ ਸੀ ਵਾਰਦਾਤ:ਜਿਕਰਯੋਗ ਹੈ ਕਿ ਮਿਤੀ 29.02.2024 ਨੂੰ ਅਸ਼ਵਨੀ ਕੁਮਾਰ ਕੈਸ਼ੀਅਰ ਐਸ.ਬੀ.ਆਈ ਬੈਂਕ ਬਬਾਲ ਨੇ ਆਪਣਾ ਬਿਆਨ ਦਰਜ ਕਰਾਇਆ ਕਿ 02 ਅਣਪਛਾਤੇ ਵਿਅਕਤੀ ਐਸ.ਬੀ.ਆਈ ਬੈਂਕ ਝਬਾਲ ਦੇ ਅੰਦਰ ਦਾਖਲ ਹੋਏ ਜਿੰਨਾਂ ਨੇ ਹੈਲਮੈਟ ਪਾਏ ਹੋਏ ਸਨ ਅਤੇ ਉਹ ਬੈਂਕ ਅੰਦਰ ਦਾਖਲ ਹੁੰਦਿਆ ਹੀ ਮੋਰਚੇ ਵਿੱਚ ਖੜੇ ਬੈਂਕ ਗਾਰਡ ਕਵਲਜੀਤ ਸਿੰਘ ਵੱਲੋਂ ਹੈਲਮੈਟ ਉਤਾਰਨ ਲਈ ਕਿਹਾ ਗਿਆ ਤਾਂ ਇੱਕ ਨੌਜਵਾਨ ਨੇ ਗਾਰਡ ਤੇ ਪਿਸਟਲ ਤਾਣ ਕੇ ਉਸ ਪਾਸੇ 12 ਬੋਰ ਖੋਹ ਲਈ ਅਤੇ ਦੂਸਰੇ ਨੌਜਵਾਨ ਵੱਲੋਂ ਬੈਂਕ ਵਿੱਚ ਖੜੇ ਗਾਹਕਾਂ ਨੂੰ ਧਮਕੀ ਦਿੱਤੀ ਅਤੇ ਜਮੀਨ ਤੇ ਲੇਟ ਜਾਣ ਲਈ ਕਿਹਾ।