ਪੰਜਾਬ

punjab

ETV Bharat / state

ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਵਿਖੇ ਸਿਆਸੀ ਨਾਟਕ ਕਰਨ ਲਈ ਸੁਨੀਲ ਜਾਖੜ ਵੱਲੋਂ ਭਗਵੰਤ ਮਾਨ 'ਤੇ ਤਿੱਖਾ ਹਮਲਾ - Jakhar targeted CM Mann - JAKHAR TARGETED CM MANN

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਅਰਵਿੰਦ ਕੇਜਰੀਵਾਲ ਲਈ ਤਾਂ ਖਟਕੜ ਕਲਾਂ 'ਚ ਵਰਤ ਰੱਖ ਲਿਆ ਪਰ ਤਰਨ ਤਾਰਨ ਦੇ ਪੀੜਤਾਂ ਦੀ ਸਾਰ ਨਹੀਂ ਲਈ ਗਈ।

Jakhar targeted CM Mann
Jakhar targeted CM Mann

By ETV Bharat Punjabi Team

Published : Apr 9, 2024, 4:29 PM IST

Updated : Apr 9, 2024, 5:17 PM IST

Jakhar targeted CM Mann

ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਵਿਖੇ ਸਿਆਸੀ ਨਾਟਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਸੁਨੀਲ ਜਾਖੜ ਨੇ ਅੱਜ ਇਥੋਂ ਜਾਰੀ ਬਿਆਨ ਵਿੱਚ ਆਖਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਭ ਦੇ ਸਾਂਝੇ ਹਨ ਅਤੇ ਉਹਨਾਂ ਦੇ ਜਨਮ ਸਥਾਨ 'ਤੇ ਜਾ ਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸ਼ਰਾਬ ਨਾਲ ਸੰਬੰਧਿਤ ਘਪਲੇ ਵਿੱਚ ਫਸੇ ਆਪਣੇ ਆਗੂ ਦੀ ਤਰਫਦਾਰੀ ਦਾ ਡਰਾਮਾ ਕੀਤਾ ਹੈ, ਇਸ ਨਾਲ ਲੱਖਾਂ ਪੰਜਾਬੀਆਂ ਦੇ ਹਿਰਦੇ ਵਲੂੰਦਰੇ ਗਏ ਹਨ। ਉਥੇ ਹੀ ਉਹਨਾਂ ਦਾ ਇਹ ਕਾਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਰੂਹ ਨੂੰ ਵੀ ਦੁੱਖ ਦੇਣ ਵਾਲਾ ਹੈ।

ਸ਼ਹੀਦਾਂ ਦਾ ਨਾਮ ਵਰਤ ਰਹੀ 'ਆਪ': ਸੁਨੀਲ ਜਾਖੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਜੋ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੈ ਅਤੇ ਜਿਸ ਦੇ ਆਗੂਆਂ ਸਬੰਧੀ ਈਡੀ ਵੱਲੋਂ ਵਿਆਪਕ ਪੱਧਰ 'ਤੇ ਜਾਂਚ ਜਾਰੀ ਹੈ ਉਸ ਦੇ ਆਗੂ ਸ਼ਹੀਦਾਂ ਦਾ ਨਾਮ ਵਰਤ ਰਹੇ ਹਨ। ਸੁਨੀਲ ਜਾਖੜ ਨੇ ਆਖਿਆ ਕਿ ਆਪ ਦੇ ਆਗੂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਦੇ ਵਿਚਕਾਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਲਗਾ ਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਕਰ ਰਹੇ ਹਨ। ਜਿਸ ਦੇ ਖਿਲਾਫ ਦੇਸ਼ ਵਿਚ ਆਮ ਆਦਮੀ ਪਾਰਟੀ ਨੂੰ ਤਿੱਖਾ ਵਿਰੋਧ ਵੀ ਝੱਲਣਾ ਪਿਆ ਸੀ। ਇਸ ਲਈ ਪਾਰਟੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਲੋਕਾਂ ਦੀ ਕਚਹਿਰੀ ਵਿੱਚ ਦੇਣਾ ਪਵੇਗਾ ਜਵਾਬ:ਸੁਨੀਲ ਜਾਖੜ ਨੇ ਆਖਿਆ ਕਿ ਇਸ ਤਰ੍ਹਾਂ ਦੇ ਪਖੰਡ ਕਰਨ ਨਾਲ ਵੀ ਸ਼ਰਾਬ ਘੁਟਾਲੇ ਦਾ ਦਾਗ ਧੋਤਾ ਨਹੀਂ ਜਾ ਸਕਦਾ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਵੇਗਾ।

ਖਟਕੜ ਕਲਾਂ ਦੀ ਥਾਂ ਤਰਨ ਤਾਰਨ ਜਾਂਦੇ ਮੁੱਖ ਮੰਤਰੀ:ਸੁਨੀਲ ਜਾਖੜ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬੇ ਲਈ ਵੀ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਗਵਾਈ ਹੀਨ ਪੁਲਿਸ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਤਰਨ ਤਾਰਨ ਦੀ ਤਾਜ਼ਾ ਘਟਨਾ ਇਸ ਦਾ ਪ੍ਰਮਾਣ ਹੈ। ਉਹਨਾਂ ਆਖਿਆ ਕਿ ਚੰਗਾ ਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵਿਖੇ ਵਰਤ ਰੱਖਣ ਦੀ ਬਜਾਏ ਤਰਨ ਤਾਰਨ ਵਿਖੇ ਜਾ ਕੇ ਵਰਤ ਰੱਖਦੇ ਅਤੇ ਉਸ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਜਿਸ ਦੀ ਮਹਿਲਾ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ।

ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਵਿਧਾਇਕ ਵੀ ਚੁੱਪ: ਜਾਖੜ ਨੇ ਕਿਹਾ ਕਿ ਨੌਜਵਾਨ ਸਾਥੀਆਂ ਨੂੰ ਹੁਣ ਅੱਗੇ ਆ ਕੇ ਵਾਗਡੋਰ ਸੰਭਾਲਣੀ ਪਵੇਗੀ। ਲੀਡਰਸ਼ਿਪ ਦੀ ਭੂਮਿਕਾ ਅਪਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ 92 ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ ਪਰ ਅਜਿਹਾ ਨਹੀਂ ਹੋ ਰਿਹਾ। ਉਹ ਵਿਧਾਇਕ ਲੋਕਾਂ ਦੀ ਗੱਲ ਕਰਨ ਦੀ ਬਜਾਏ 92 ਦੇ 92 ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਜਾ ਕੇ ਬੇਈਮਾਨ ਦੀ ਗੱਲ ਕਰ ਰਹੇ ਹਨ। ਪੰਜਾਬ ਦੀ ਇੱਜ਼ਤ ਦਾ ਕੋਈ ਰਾਖਾ ਨਹੀਂ। ਪੰਜਾਬ ਨੂੰ ਆਪਣੀ ਪੱਗ ਸੰਭਾਲਣ ਦਾ ਸਮਾਂ ਆ ਗਿਆ ਹੈ।

Last Updated : Apr 9, 2024, 5:17 PM IST

ABOUT THE AUTHOR

...view details