ਸੁਲਤਾਨਪੁਰ ਲੋਧੀ:ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਭਾਰੀ ਮੀਂਹ ਤੋਂ ਬਾਅਦ ਜੋ ਹਾਲਾਤ ਬਣੇ ਨੇ ਉਹ ਦੇਖ ਤੁਸੀਂ ਵੀ ਹੈਰਾਨ ਹੋ ਜਾਉਗੇ ।ਭਾਰੀ ਮੀਂਹ ਕਾਰਨ ਖਾਸ ਕਰਕੇ ਅੰਡਰਬ੍ਰਿਜ ਪਾਣੀ 'ਚ ਡੁੱਬ ਚੁੱਕਿਆ ਹੈ। ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ 'ਤੇ ਖੜੇ ਮੀਂਹ ਦੇ ਪਾਣੀ 'ਚ ਗੱਡੀਆਂ ਤੈਰਦੀਆਂ ਨਜ਼ਰ ਆ ਰਹੀਆਂ ਹਨ। ਪਾਣੀ ਭਰਨ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਦੂਜੇ ਪਾਸੇ ਸ਼ਹਿਰ ਦੀਆਂ ਜਿਆਦਤਰ ਸੜਕਾਂ 'ਚ ਸੀਵਰੇਜ਼ ਪਾਉਣ ਵਾਸਤੇ ਪੱਟਿਆ ਹੋਇਆ ਹੈ।
ਗੁਰੂ ਨਗਰੀ ਦੇ ਹਾਲਾਤ ਦੇਖ ਕੇ ਤੁਸੀਂ ਰਹਿ ਜਾਉਗੇ ਦੰਗ, ਲੋਕਾਂ ਦਾ ਫੁੱਟ ਰਿਹਾ ਗੁੱਸਾ
ਸੁਲਤਾਨਪੁਰ ਲੋਧੀ ਪ੍ਰਸਾਸ਼ਨ ਦੇ ਦਾਅਵਿਆਂ ਦੀ ਉਦੋਂ ਪੋਲ ਖੁੱਲ੍ਹ ਗਈ ਜਦੋਂ ਭਾਰੀ ਬਰਸਾਤ ਕਾਰਨ ਅੰਡਰਬ੍ਰਿਜ ਪਾਣੀ ਨਾਲ ਭਰ ਗਿਆ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।
Published : Feb 5, 2024, 2:27 PM IST
ਲੋਕ ਪ੍ਰੇਸ਼ਾਨ: ਗੁਰੂ ਨਗਰੀ ਚ' ਹਜ਼ਾਰਾਂ ਹੀ ਸ਼ਰਧਾਲੂ ਗੁਰੂ ਘਰ ਨਸਤਮਕ ਹੋਣ ਲਈ ਜਾਂਦੇ ਹਨ ਪਰ ਜਦੋਂ ਉਹ ਪਾਣੀ ਭਰਿਆ ਦੇਖਦੇ ਨੇ ਤਾਂ ਕਈ ਵਾਰ ਪਿੱਛੋਂ ਹੀ ਮੁੜ ਜਾਂਦੇ ਹਨ । ਜੇਕਰ ਅੱਗੇ ਜਾਂਦੇ ਨੇ ਤਾਂ ਲੋਕਾਂ ਨੂੰ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈਂਦਾ ਹੈ। ਇਸ ਕਾਰਨ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਬਹੁਤ ਸਾਰੇ ਸੈਂਸਰ ਗੱਡੀ ਦੇ ਖਰਾਬ ਹੋ ਜਾਂਦੇ ਹਨ।ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਸੌਗਾਤ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਨੂੰ ਦਿੱਤੀ ਗਈ ਸੀ ਪਰ ਇਹ ਹਾਲ ਦੇਖ ਕੇ ਲਗਦਾ ਨਹੀਂ ਕਿ ਬਾਬੇ ਨਾਨਕ ਦੀ ਨਗਰੀ ਦਾ ਵਿਕਾਸ ਹੋਇਆ ਹੈ।
ਕੀ ਕਹਿੰਦੇ ਨੇ ਲੋਕ:ਉੱਥੋਂ ਲੰਘਣ ਵਾਲੇ ਲੋਕਾਂ ਨਾਲ ਜਦੋ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਬਰਸਾਤੀ ਪਾਣੀ ਦੀ ਨਿਕਾਸੀ ਲਈ ੫੍ਰਬੰਧ ਕੀਤੇ ਜਾਣ। ਨੀਵੀਆਂ ਸੜਕਾਂ ਨੂੰ ਵੀ ਕੁਝ ਉੱਚਾ ਕੀਤਾ ਜਾਵੇ ੫ੰ੍ਰਤੂ ੫ਸ਼ਾਸ਼ਨ ਵਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਗੁਰੂ ਨਗਰੀ 'ਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ੫੍ਰਬੰਧ ਕੀਤੇ ਜਾਣ । ਦੂਜੇ ਪਾਸੇ ਅੰਡਰਬ੍ਰਿਜ ਦੇ ਪਾਣੀ 'ਚ ਫੱਸੇ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਗੰਦੇ ਪਾਣੀ 'ਚ ਫੱਸ ਗਈ ਸੀ' ਬੜੀ ਮੁਸ਼ਕਿਲ ਨਾਲ ਉਸਨੇ ਬਾਹਰ ਕੱਢੀ ਹੈ ਅਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਸਕਦੀਆਂ ਹਨ।